ਜਾਫ਼ਰਾਬਾਦ ''ਚ ਬਦਮਾਸ਼ਾਂ ਦੀ ਦਹਿਸ਼ਤ, ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

Tuesday, May 25, 2021 - 10:58 PM (IST)

ਜਾਫ਼ਰਾਬਾਦ ''ਚ ਬਦਮਾਸ਼ਾਂ ਦੀ ਦਹਿਸ਼ਤ, ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

ਨਵੀਂ ਦਿੱਲੀ - ਰਾਜਧਾਨੀ ਦਿੱਲੀ ਵਿੱਚ ਬਦਮਾਸ਼ਾਂ ਦੇ ਹੌਸਲੇ ਬੁਲੰਦ ਹਨ। ਜਿਸ ਦੀ ਤਾਜ਼ਾ ਮਿਸਾਲ ਮੰਗਲਵਾਰ ਨੂੰ ਇੱਕ ਵਾਰ ਫਿਰ ਦੇਖਣ ਨੂੰ ਮਿਲੀ, ਜਦੋਂ ਦਿੱਲੀ ਵਿੱਚ ਇੱਕ ਕਾਰੋਬਾਰੀ ਨੂੰ ਸਰੇਸ਼ਾਮ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਹਮਲਾਵਰ ਬੇਖੌਫ ਕਾਰੋਬਾਰੀ ਨੂੰ ਮੌਤ ਦੇ ਘਾਟ ਉਤਾਰ ਕੇ ਫ਼ਰਾਰ ਹੋ ਗਏ। ਹੁਣ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਬਿਹਾਰ 'ਚ ਜਨਾਨੀ ਨਾਲ ਹੈਵਾਨੀਅਤ, ਗੈਂਗਰੇਪ ਤੋਂ ਬਾਅਦ ਨਗਨ ਹਾਲਤ 'ਚ ਬਿਜਲੀ ਦੇ ਖੰਭੇ ਨਾਲ ਲਟਕਾਇਆ 

ਹੱਤਿਆ ਦੀ ਇਹ ਸਨਸਨੀਖੇਜ ਵਾਰਾਦਾਤ ਦਿੱਲੀ ਦੇ ਜਾਫ਼ਰਾਬਾਦ ਇਲਾਕੇ ਦੀ ਹੈ। ਲਾਕਡਾਉਨ ਵਿੱਚ ਬਦਮਾਸ਼ਾਂ ਨੇ ਸਰੇਸ਼ਾਮ ਕਾਸਿਮ ਅੰਸਾਰੀ ਨਾਮ ਦੇ ਇੱਕ ਕਾਰੋਬਾਰੀ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ- ਨਵਾਂ ਖ਼ਤਰਾ! ਪਾਣੀ 'ਚ ਮਿਲਿਆ ਕੋਰੋਨਾ ਵਾਇਰਸ, PGI ਟੈਸਟ 'ਚ ਖੁਲਾਸਾ

ਇਹੀ ਨਹੀਂ ਬਦਮਾਸ਼ਾਂ ਨੇ ਕਾਰੋਬਾਰੀ ਦੇ ਨਾਲ ਬੈਠੇ ਇੱਕ ਸ਼ਖਸ ਦੇ ਹੱਥ 'ਤੇ ਵੀ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਉਹ ਸ਼ਖਸ ਜ਼ਖ਼ਮੀ ਹੋ ਗਿਆ। ਹਮਲੇ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਹਾਲਤ ਵਿੱਚ ਕਾਸਿਮ ਅਤੇ ਸੋਨੀ ਨਾਮਕ ਉਸ ਜ਼ਖ਼ਮੀ ਸ਼ਖਸ ਨੂੰ ਜਗ ਪਰਵੇਸ਼ ਚੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਕਾਸਿਮ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਜਾਂਚ ਵਿੱਚ ਪਤਾ ਲੱਗਾ ਕਿ ਬਦਮਾਸ਼ਾਂ ਨੇ ਕਾਸਿਮ ਨੂੰ ਕਰੀਬ ਅੱਠ ਤੋਂ 10 ਗੋਲੀਆਂ ਮਾਰੀਆਂ ਹਨ। ਦੱਸਿਆ ਜਾ ਰਿਹਾ ਹੈ ਪੁਲਸ ਨੇ ਇਸ ਮਾਮਲੇ ਵਿੱਚ ਚੌਹਾਨ ਬਾਂਗਰ ਦੇ ਰਹਿਣ ਵਾਲੇ ਬਿਲਾਲ ਨਾਮਕ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਸ ਇਸ ਮਾਮਲੇ ਵਿੱਚ ਰੰਜਿਸ਼ ਸਮੇਤ ਕਈ ਐਂਗਲ ਨਾਲ ਜਾਂਚ ਕਰ ਰਹੀ ਹੈ। ਪੁਲਸ ਦੇ ਅਨੁਸਾਰ ਮ੍ਰਿਤਕ ਕਾਸਿਮ ਆਪਣੇ ਪਰਿਵਾਰ ਨਾਲ ਚੌਹਾਨ ਬਾਂਗਰ ਦੀ ਇੰਦਰਾ ਗਲੀ ਵਿੱਚ ਹੀ ਰਹਿੰਦਾ ਸੀ। ਇਸ ਵਾਰਦਾਤ ਨਾਲ ਪੂਰੀ ਗਲੀ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News