ਟੈਰਰ ਫੰਡਿੰਗ ਮਾਮਲਾ: NIA ਨੇ 11 ਸੂਬਿਆਂ ’ਚ ਮਾਰੇ ਛਾਪੇ, 100 ਦੇ ਕਰੀਬ ਸ਼ੱਕੀ ਗ੍ਰਿਫ਼ਤਾਰ

Thursday, Sep 22, 2022 - 11:00 AM (IST)

ਟੈਰਰ ਫੰਡਿੰਗ ਮਾਮਲਾ: NIA ਨੇ 11 ਸੂਬਿਆਂ ’ਚ ਮਾਰੇ ਛਾਪੇ, 100 ਦੇ ਕਰੀਬ ਸ਼ੱਕੀ ਗ੍ਰਿਫ਼ਤਾਰ

ਨਵੀਂ ਦਿੱਲੀ– ਰਾਸ਼ਟਰੀ ਜਾਂਚ ਏਜੰਸੀ (NIA) ਦੀ ਅਗਵਾਈ ’ਚ ਕਈ ਏਜੰਸੀਆਂ ਨੇ ਵੀਰਵਾਰ ਸਵੇਰੇ 11 ਸੂਬਿਆਂ ’ਚ ਟੈਰਰ ਫੰਡਿੰਗ ਮਾਮਲੇ ’ਚ ਸ਼ਾਮਲ ਸ਼ੱਕੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਅਤੇ ਪਾਪੁਲਰ ਫਰੰਟ ਆਫ਼ ਇੰਡੀਆ (PFI) ਦੇ ਘੱਟੋ-ਘੱਟ 106 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਵੱਧ ਗ੍ਰਿਫ਼ਤਾਰੀਆਂ ਕੇਰਲ (22), ਮਹਾਰਾਸ਼ਟਰ (20), ਕਰਨਾਟਕ (20), ਆਂਧਰਾ ਪ੍ਰਦੇਸ਼ (5), ਆਸਾਮ (9), ਦਿੱਲੀ (3), ਮੱਧ ਪ੍ਰਦੇਸ਼ (4), ਪੁਡੂਚੇਰੀ (3), ਤਾਮਿਲਨਾਡੂ (10), ਉੱਤਰ ਪ੍ਰਦੇਸ਼ (8) ਅਤੇ ਰਾਜਸਥਾਨ (2) ’ਚ ਕੀਤੀਆਂ ਗਈਆਂ। 

ਇਹ ਵੀ ਪੜ੍ਹੋ- You Tube ’ਤੇ ਇਸ ਤਾਰੀਖ਼ ਨੂੰ ਹੋਵੇਗਾ ਸੁਪਰੀਮ ਕੋਰਟ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ

NIA ਨੇ ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਜਾਂਚ ਕਾਰਵਾਈ ਕਰਾਰ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ NIA, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ 11 ਸੂਬਿਆਂ ਦੇ ਪੁਲਸ ਬਲਾਂ ਵਲੋਂ ਗ੍ਰਿਫ਼ਤਾਰੀਆਂ ਕੀਤੀਆਂ ਹਨ। ਅਧਿਕਾਰੀਆਂ ਮੁਤਾਬਕ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ, ਉਨ੍ਹਾਂ ਲਈ ਸਿਖਲਾਈ ਦਾ ਪ੍ਰਬੰਧ ਕਰਨ ਅਤੇ ਪਾਬੰਦੀਸ਼ੁਦਾ ਸੰਗਠਨਾਂ ’ਚ ਸ਼ਾਮਲ ਹੋਣ ਲਈ ਲੋਕਾਂ ਨੂੰ ਭਰਮਾਉਣ ’ਚ ਸ਼ਾਮਲ ਉਨ੍ਹਾਂ ਟਿਕਾਣਿਆਂ ’ਤੇ ਛਾਪੇ ਮਾਰੇ ਜਾ ਰਹੇ ਹਨ। 

ਇਹ ਵੀ ਪੜ੍ਹੋ- ਜਥੇਦਾਰ ਦਾਦੂਵਾਲ ਦਾ ਵੱਡਾ ਬਿਆਨ, ਕਿਹਾ- ਹਰਿਆਣਾ ਦੇ ਸਿੱਖਾਂ ਨੂੰ ਬਾਦਲਾਂ ਤੋਂ ਮਿਲੀ ਆਜ਼ਾਦੀ

PFI ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ PFI ਦੇ ਰਾਸ਼ਟਰੀ, ਸੂਬਾ ਪੱਧਰੀ ਅਤੇ ਸਥਾਨਕ ਨੇਤਾਵਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਜਾ ਰਹੇ ਹਨ। ਸੂਬਾ ਕਮੇਟੀ ਦੇ ਦਫ਼ਤਰ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਅਸੀਂ ਫਾਸੀਵਾਦੀ ਸ਼ਾਸਨ ਵਲੋਂ ਅਸੰਤੋਸ਼ ਦੀ ਆਵਾਜ਼ ਨੂੰ ਦਬਾਉਣ ਲਈ ਏਜੰਸੀਆਂ ਦੀ ਦੁਰਵਰਤੋਂ ਦਾ ਸਖ਼ਤ ਵਿਰੋਧ ਕਰਦੇ ਹਾਂ। 


author

Tanu

Content Editor

Related News