ਅੱਤਵਾਦੀ ਸਾਜ਼ਿਸ਼ ਦਾ ਮਾਮਲਾ : NIA ਨੇ ਕਸ਼ਮੀਰ ’ਚ 5 ਥਾਵਾਂ ’ਤੇ ਮਾਰੇ ਛਾਪੇ

Friday, Jul 14, 2023 - 02:06 AM (IST)

ਅੱਤਵਾਦੀ ਸਾਜ਼ਿਸ਼ ਦਾ ਮਾਮਲਾ :  NIA ਨੇ ਕਸ਼ਮੀਰ ’ਚ 5 ਥਾਵਾਂ ’ਤੇ ਮਾਰੇ ਛਾਪੇ

ਜੰਮੂ/ਸ਼੍ਰੀਨਗਰ (ਅਰੁਣ) : ਜੰਮੂ-ਕਸ਼ਮੀਰ ’ਚ ਅੱਤਵਾਦੀ ਸਾਜ਼ਿਸ਼ ਮਾਮਲੇ ’ਚ ਚੱਲ ਰਹੀ ਜਾਂਚ ਤਹਿਤ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਵੀਰਵਾਰ ਨੂੰ ਕਸ਼ਮੀਰ ਘਾਟੀ ’ਚ ਹਾਈਬ੍ਰਿਡ ਅੱਤਵਾਦੀਆਂ ਅਤੇ ਪਾਕਿਸਤਾਨ ਸਮਰਥਿਤ ਪਾਬੰਦੀਸ਼ੁਦਾ ਸੰਗਠਨਾਂ ਸਮੇਤ ਉਨ੍ਹਾਂ ਦੇ ਸਹਿਯੋਗੀਆਂ ਅਤੇ ਓਵਰ ਗਰਾਊਂਡ ਵਰਕਰਾਂ (ਓ. ਜੀ. ਡਬਲਿਊ.) ਦੇ ਕੰਪਲੈਕਸਾਂ ’ਚ ਛਾਪੇਮਾਰੀ ਕੀਤੀ। ਐੱਨ. ਆਈ. ਏ. ਵੱਲੋਂ ਵੀਰਵਾਰ ਸਵੇਰੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ, ਅਵੰਤੀਪੋਰਾ ਅਤੇ ਪੁਲਵਾਮਾ ਜ਼ਿਲ੍ਹਿਆਂ ’ਚ 5 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਾਬਕਾ ਵਿਧਾਇਕ ਕੁਸ਼ਲਦੀਪ ਖ਼ਿਲਾਫ਼ ਕੇਸ ’ਚ ਵਿਜੀਲੈਂਸ ਨੇ ਦਰਜ ਕੀਤੀ ਚਾਰਜਸ਼ੀਟ

ਐੱਨ. ਆਈ. ਏ. ਨੇ ‘ਦਿ ਰਜਿਸਟੈਂਸ ਫਰੰਟ’ (ਟੀ. ਆਰ. ਐੱਫ.), ਯੂਨਾਈਟਿਡ ਲਿਬਰੇਸ਼ਨ ਫਰੰਟ ਜੰਮੂ-ਕਸ਼ਮੀਰ (ਯੂ. ਐੱਲ. ਐੱਫ. ਜੇ. ਕੇ.), ਮੁਜ਼ਾਹਿਦੀਨ ਗਜ਼ਵਤ-ਉਲ-ਹਿੰਦ (ਐੱਮ. ਜੀ. ਐੱਚ.), ਜੰਮੂ-ਕਸ਼ਮੀਰ ਫ੍ਰੀਡਮ ਫਾਈਟਰਸ (ਜੇ. ਕੇ. ਐੱਫ. ਐੱਫ.), ਕਸ਼ਮੀਰ ਟਾਈਗਰਸ ਅਤੇ ਪੀ. ਏ. ਏ. ਐੱਫ. ਵਰਗੇ ਨਵੇਂ ਬਣੇ ਸੰਗਠਨਾਂ ਦੇ ਸਮਰਥਕ ਮੈਂਬਰਾਂ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ। ਇਹ ਸੰਗਠਨ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.), ਜੈਸ਼-ਏ-ਮੁਹੰਮਦ (ਜੇ. ਈ. ਐੱਮ.), ਹਿਜ਼ਬੁਲ ਮੁਜ਼ਾਹਿਦੀਨ (ਐੱਚ. ਐੱਮ.), ਅਲ-ਬਦਰ ਅਤੇ ਅਲ-ਕਾਇਦਾ ਵਰਗੇ ਪਾਬੰਦੀਸ਼ੁਦਾ ਪਾਕਿ ਸਮਰਥਿਤ ਸੰਗਠਨਾਂ ਨਾਲ ਜੁੜੇ ਹਨ। ਏਜੰਸੀ ਅਨੁਸਾਰ ਤਲਾਸ਼ੀ ਦੌਰਾਨ ਵੱਡੀ ਮਾਤਰਾ ’ਚ ਇਤਰਾਜ਼ਯੋਗ ਡਾਟਾ ਵਾਲੇ ਕਈ ਡਿਜੀਟਲ ਉਪਕਰਣ ਬਰਾਮਦ ਕੀਤੇ ਗਏ ਹਨ। ਜਾਂਚ ’ਚ ਪਤਾ ਲੱਗਾ ਹੈ ਕਿ ਪਾਕਿਸਤਾਨ ’ਚ ਬੈਠੇ ਅੱਤਵਾਦੀ ਅਨਸਰ ਅੱਤਵਾਦ ਨੂੰ ਉਤਸ਼ਾਹ ਦੇਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : ਆਂਗਣਵਾੜੀ ਸੈਂਟਰਾਂ ’ਚ ਵੀ 16 ਜੁਲਾਈ ਤੱਕ ਛੁੱਟੀਆਂ ਦਾ ਹੋਇਆ ਐਲਾਨ


author

Manoj

Content Editor

Related News