ਤੀਜੀ ਸਰਜੀਕਲ ਸਟ੍ਰਾਈਕ, ਮਿਆਂਮਾਰ ਸਰਹੱਦ 'ਤੇ ਅੱਤਵਾਦੀਆਂ ਦੇ ਟਿਕਾਣੇ ਕੀਤੇ ਤਬਾਹ

03/15/2019 10:47:39 PM

ਨਵੀਂ ਦਿੱਲੀ— ਭਾਰਤੀ ਫੌਜ ਨੇ ਮਿਆਂਮਾਰ ਸਰਹੱਦ 'ਤੇ ਮੌਜੂਦ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਹੈ, ਜਿਸ ਸਮੇਂ ਦੇਸ਼ ਤੇ ਦੁਨੀਆ ਦਾ ਧਿਆਨ ਪੁਲਵਾਮਾ ਅੱਤਵਾਦੀ ਹਮਲਾ ਤੇ ਉਸ ਦੇ ਜਵਾਬ 'ਚ ਭਾਰਤੀ ਹਵਾਈ ਫੌਜ ਦੀ ਪਾਕਿਸਤਾਨ ਦੇ ਬਾਲਾਕੋਟ 'ਚ ਸਥਿਤ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਕੀਤੇ ਗਏ ਹਵਾਈ ਹਮਲੇ 'ਤੇ ਟਿਕਿਆਂ ਸੀ, ਉਸੇ ਸਮੇਂ ਭਾਰਤੀ ਫੌਜ ਨੇ ਪੂਰਬੀ ਸਰਹੱਦ 'ਤੇ ਵੀ ਅੱਤਵਾਦੀਆਂ ਖਿਲਾਫ ਕਾਰਵਾਈ ਕਰ ਆਪਣੀ ਦਲੇਰੀ ਦਿਖਾਈ। ਬਾਲਾਕੋਟ 'ਚ ਹੋਈ ਕਾਰਵਾਈ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਕ ਰੈਲੀ 'ਚ ਕਿਹਾ ਸੀ ਕਿ ਭਾਰਤੀ ਫੌਜ ਨੇ ਤਿੰਨ ਸਰਜੀਕਲ ਸਟ੍ਰਾਇਕ ਕੀਤੇ ਹਨ। ਦੋ ਦੇ ਨਾਂ ਦੱਸਣਗੇ ਪਰ ਤੀਜੇ ਦਾ ਨਹੀਂ।
ਭਾਰਤੀ ਫੌਜ ਨੇ ਮਿਆਂਮਾਰ ਦੀ ਫੌਜ ਨਾਲ ਮਿਲ ਕੇ ਅੱਤਵਾਦੀ ਟਿਕਾਣੇ ਖਿਲਾਫ ਮੁਹਿੰਮ ਨੂੰ ਅੰਜਾਮ ਦਿੱਤਾ ਹੈ ਦੋਵਾਂ ਦੇਸ਼ਾਂ ਦੀ ਫੌਜ ਨੇ 17 ਫਰਵਰੀ ਤੋਂ 2 ਮਾਰਚ ਵਿਚਾਲੇ ਪੂਰਬੀ ਉੱਤਰ ਲਈ ਮਹੱਤਵਪੂਰਨ ਮੇਗਾ ਬੁਨਿਆਦੀ ਢਾਂਚਾ ਪ੍ਰੋਜੈਕਟ ਲਈ ਖਤਰਾ ਬਣ ਰਹੇ ਅੱਤਵਾਦੀਆਂ ਖਿਲਾਫ ਕਾਰਵਾਈ ਕੀਤੀ। ਪ੍ਰੋਜੈਕਟ ਨੂੰ ਮਿਆਂਮਾਰ 'ਚ ਸਰਗਰਮ ਅੱਤਵਾਦੀ ਸਮੂਹ ਤੋਂ ਖਤਰਾ ਸੀ।
ਮਿਆਂਮਾਰ ਦਾ ਬਾਗੀ ਸਮੂਹ ਅਰਾਕਾਨ ਆਰਮੀ ਨੇ ਮਿਜੋਰਮ ਸਰਹੱਦ 'ਤੇ ਨਵੇਂ ਟਿਕਾਣੇ ਬਣਾਏ ਸਨ। ਇਹ ਸੰਗਠਨ ਕਲਾਦਾਨ ਪ੍ਰੋਜੈਕਟ ਨੂੰ ਨਿਸ਼ਾਨਾ ਬਣਾ ਰਿਹਾ ਸੀ। ਅਰਾਕਨ ਆਰਮੀ ਨੂੰ ਕਾਚਿਨ ਇੰਡੀਪੈਂਡੈਂਸ ਆਰਮੀ ਵੱਲੋਂ ਨਾਰਥ ਬਾਰਡਰ ਚੀਨ ਤਕ ਦੀ ਟ੍ਰੇਨਿੰਗ ਦਿੱਤੀ ਗਈ ਸੀ। ਸੂਤਰਾਂ ਮੁਤਾਬਕ ਬਾਗੀਆਂ ਨੇ ਅਰੂਣਾਚਲ ਨਾਲ ਲੱਗਦੇ ਖੇਤਰਾਂ 'ਚ ਮਿਜੋਰਮ ਸਰਹੱਦ ਤਕ ਦੀ 1000 ਕਿਲੋਮੀਟਰ ਦੀ ਯਾਤਰਾ ਕੀਤੀ। ਪਹਿਲੇ ਪੜਾਅ 'ਚ ਮਿਜੋਰਮ ਸਰਹੱਦ 'ਤੇ ਨਵੇਂ ਬਣੇ ਕੈਂਪਾਂ ਨੂੰ ਤਬਾਹ ਕਰਨ ਲਈ ਵੱਡੇ ਪੱਧਰ 'ਤੇ ਸੰਯੁਕਤ ਮੁਹਿੰਮ ਸ਼ੁਰੂ ਕੀਤੀ ਗਈ ਸੀ।


Inder Prajapati

Content Editor

Related News