ਸ਼ੌਪੀਆਂ 'ਚ ਅੱਤਵਾਦੀਆਂ ਵੱਲੋਂ ਪੁਲਸ ਚੌਕੀ 'ਤੇ ਹਮਲਾ, ਪੁਲਸ ਨੇ ਦੱਸਿਆ ਅਫਵਾਹ

02/15/2019 12:18:59 AM

ਸ਼੍ਰੀਨਗਰ— ਪੁਲਵਾਮਾ 'ਚ ਅੱਜ ਦੇਰ ਸ਼ਾਮ ਫੌਜੀ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ 'ਚ ਹੁਣ ਤਕ 44 ਦੇ ਕਰੀਬ ਜਵਾਨ ਸ਼ਹੀਦ ਹੋ ਚੁੱਕੇ ਹਨ। ਕਈ ਜਵਾਨ ਹਾਲੇ ਵੀ ਜੇਰੇ ਇਲਾਜ ਹਨ ਪਰ ਇਸੇ ਦੌਰਾਨ ਹੀ  ਖਬਰ ਆਈ ਹੈ ਕਿ ਅੱਤਵਾਦੀਆਂ ਨੇ ਇਕ ਵਾਰ ਫਿਰ ਜੰਮੂ ਕਸ਼ਮੀਰ 'ਚ ਦੂਸਰਾ ਹਮਲਾ ਕਰਦੇ ਹੋਏ ਸ਼ੌਪੀਆਂ ਦੇ ਪੁਲਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਹੈ। ਖਬਰਾਂ ਮੁਤਾਬਕ ਇਥੇ ਕੁਝ ਅੱਤਵਾਦੀਆਂ ਨੇ ਥਾਣੇ 'ਤੇ ਗੋਲੀਬਾਰੀ ਕੀਤੀ। ਪੁਲਸ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ।

ਓਧਰ ਦੂਜੇ ਪਾਸੇ ਸ਼ੌਪੀਆਂ ਦੇ ਐੱਸ. ਐੱਸ. ਪੀ ਸੰਦੀਪ ਚੌਧਰੀ ਆਈ. ਪੀ. ਐੱਸ. ਨੇ ਇਕ ਟਵੀਟ ਕਰਕੇ ਅਜਿਹੀਆਂ ਖਬਰਾਂ ਨੂੰ ਸਿਰਫ ਅਫਵਾਹ ਦੱਸਿਆ ਹੈ। ਉਨ੍ਹਾਂ ਟਵੀਟ ਰਾਹੀਂ ਦੱਸਿਆ  ਕਿ ਅਜਿਹਾ ਕੋਈ ਹਮਲਾ ਨਹੀਂ ਹੋਇਆ ਹੈ। 


Inder Prajapati

Content Editor

Related News