ਨਕਸਲੀਆਂ ਦੇ ਗੜ੍ਹ ’ਚ ਵਾਇਰਸ ਦਾ ਭਿਆਨਕ ਹਮਲਾ, ਹੱਤਿਆਰਾ ਮਾਂਡਵੀ ਹਿੜਮਾ ਵੀ ਲਪੇਟ ’ਚ
Friday, Jun 25, 2021 - 04:20 AM (IST)
ਜਗਦਲਪੁਰ – ਜਿਨ੍ਹਾਂ ਲੱਖਾਂ ਦੇ ਇਨਾਮੀ ਨਕਸਲੀਆਂ ਨੂੰ ਅੰਜਾਮ ਤੱਕ ਪਹੁੰਚਾਉਣ ’ਚ ਸੁਰੱਖਿਆ ਫੋਰਸਾਂ ਦੀਆਂ ਪੂਰੀਆਂ ਦੀਆਂ ਪੂਰੀਆਂ ਬਟਾਲੀਅਨਾਂ ਵੀ ਸਫਲ ਨਹੀਂ ਹੁੰਦੀਆਂ ਹਨ, ਉਨ੍ਹਾਂ ਦੇ ਗੜ੍ਹ ’ਚ ਕੋਰੋਨਾ ਵਾਇਰਸ ਨੇ ਭਿਆਨਕ ਹਮਲਾ ਕਰ ਦਿੱਤਾ ਹੈ। ਵਾਇਰਸ ਦੇ ਇਸ ਹਮਲੇ ’ਚ 40 ਲੱਖ ਰੁਪਏ ਦੇ ਇਨਾਮੀ ਨਕਸਲੀ ਕਮਾਂਡਰ ਹਰਿਭੂਸ਼ਣ ਤੋਂ ਬਾਅਦ ਹੁਣ ਇੰਦਰਾਵਤੀ ਏਰੀਆ ਕਮੇਟੀ ’ਚ ਸਰਗਰਮ ਮਹਿਲਾ ਮਾਓਵਾਦੀ ਭਾਰਤੱਕਾ ਦੀ ਵੀ ਮੌਤ ਹੋ ਗਈ ਹੈ। ਇੰਨਾ ਹੀ ਨਹੀਂ ਸੁਰੱਖਿਆ ਫੋਰਸਾਂ ਦੇ ਅਨੇਕਾਂ ਜਵਾਨਾਂ ਦਾ ਹੱਤਿਆਰਾ 25 ਲੱਖ ਰੁਪਏ ਦਾ ਇਨਾਮੀ ਨਕਸਲੀ ਮਾਂਡਵੀ ਹਿੜਮਾ ਵੀ ਕੋਰੋਨਾ ਦੀ ਲਪੇਟ ’ਚ ਆਉਣ ਨਾਲ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਿਹਾ ਹੈ।
ਇਹ ਵੀ ਪੜ੍ਹੋ: ਪਾਕਿ ਨਾਲ ਗੱਲ ਕਰਣਾ ਕਸ਼ਮੀਰੀਆਂ ਨੂੰ ਦਿੰਦਾ ਹੈ ਸੁਕੂਨ: ਮਹਿਬੂਬਾ ਮੁਫਤੀ
ਖੁਦ ਮਾਓਵਾਦੀ ਬੁਲਾਰੇ ਜਗਨ ਨੇ ਵੀਰਵਾਰ ਨੂੰ ਪ੍ਰੈੱਸ ਨੋਟ ਜਾਰੀ ਕਰ ਕੇ ਦੱਸਿਆ ਕਿ ਹਰਿਭੂਸ਼ਣ ਅਤੇ ਭਾਰਤੱਕਾ ਦੀਆਂ ਚਿਖਾਵਾਂ ਵੀ ਮਾਓਵਾਦੀਆਂ ਵਲੋਂ ਛੱਤੀਸਗੜ੍ਹ ਅਤੇ ਤੇਲੰਗਾਨਾ ਸੂਬੇ ਦੇ ਸਰਹੱਦੀ ਇਲਾਕੇ ’ਚ ਸਾੜ ਦਿੱਤੀਆਂ ਗਈਆਂ ਹਨ। ਕੋਤਾਗੁਡਮ ਦੇ ਬੁਲਾਰੇ ਸੁਨੀਲ ਦੱਤ ਮੁਤਾਬਕ ਭਾਰਤੱਕਾ ਅਤੇ ਕੱਟੀ ਮੋਹਨ ਰਾਵ ਉਰਫ ਦਾਮੂ ਦਾਦਾ ਪਤੀ-ਪਤਨੀ ਸਨ। ਦੋਵੇਂ ਲੰਮੇ ਸਮੇਂ ਤੋਂ ਬੀਮਾਰ ਸਨ। ਦਾਮੂ ਦਾਦਾ ਨੂੰ ਸ਼ੂਗਰ, ਕੋਰੋਨਾ ਸਮੇਤ ਹੋਰ ਬੀਮਾਰੀਆਂ ਵੀ ਸਨ। ਭਾਰਤੱਕਾ ਵੀ ਕੋਰੋਨਾ ਨਾਲ ਜੂਝ ਰਹੀ ਸੀ। 10 ਜੂਨ ਦੀ ਸਵੇਰ ਦਾਮੂ ਨੇ ਦਮ ਤੋੜਿਆ ਤਾਂ ਠੀਕ 12 ਦਿਨਾਂ ਬਾਅਦ 22 ਜੂਨ ਨੂੰ ਭਾਰਤੱਕਾ ਦੀ ਵੀ ਮੌਤ ਹੋ ਗਈ।
ਇਹ ਵੀ ਪੜ੍ਹੋ: ਕੋਵਿਸ਼ੀਲਡ ਵੈਕਸੀਨ ਨਾਲ ਹੋ ਰਿਹਾ ਗੁਲੀਅਨ ਬੇਰੀ ਸਿੰਡਰੋਮ, ਚਿਹਰੇ ਦੀਆਂ ਮਾਂਸਪੇਸ਼ੀਆਂ 'ਤੇ ਅਸਰ
ਉਧਰ ਕੁਝ ਦਿਨ ਪਹਿਲਾਂ ਪੁਲਸ ਨੇ ਬੀਜਾਪੁਰ ’ਚ ਨਕਸਲੀਆਂ ਦੇ 2 ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਕੋਲੋਂ ਭਾਰੀ ਮਾਤਰਾ ’ਚ ਕੋਰੋਨਾ ਦੀ ਦਵਾਈ, ਸੈਨੇਟਾਈਜ਼ਰ ਅਤੇ ਮਾਸਕ ਮਿਲੇ ਸਨ। ਪੁੱਛਗਿੱਛ ’ਚ ਉਨ੍ਹਾਂ ਨੇ ਦੱਸਿਆ ਕਿ ਉਹ ਹਿੜਮਾ ਸਮੇਤ ਨਕਸਲੀਆਂ ਨੂੰ ਕੋਰੋਨਾ ਦੀ ਦਵਾਈ ਦੇਣ ਜਾ ਰਹੇ ਸਨ। ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਤੇਲੰਗਾਨਾ ਦੇ ਕਈ ਵੱਡੇ ਨਕਸਲੀ ਨੇਤਾ ਕੋਰੋਨਾ ਪਾਜ਼ੇਟਿਵ ਹੋ ਗਏ ਸਨ, ਜਿਸ ’ਚ ਦੰਡਕਾਰਣਯ ਸਪੈਸ਼ਲ ਜ਼ੋਨਲ ਕਮੇਟੀ ਦੀ ਬਟਾਲੀਅਨ ਨੰਬਰ-1 ਦਾ ਲੀਡਰ ਮਾਂਡਵੀ ਹਿੜਮਾ ਵੀ ਸ਼ਾਮਲ ਹਨ। ਹਿੜਮਾ 2007 ਤੋਂ 2021 ਤੱਕ ਵੱਡੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਚੁੱਕਾ ਹੈ। ਉਸ ਦੇ ਹਮਲੇ ’ਚ ਤਾੜਮੇਟਲਾ ’ਚ 76 ਜਵਾਨ, ਰਾਨੀਬੋਦਲੀ ’ਚ 55, ਬੁਕਰਪਾਲ ’ਚ 25 ਅਤੇ ਟੇਕਲਗੁੜਾ ’ਚ 22 ਜਵਾਨ ਸ਼ਹੀਦ ਹੋਏ ਸਨ।
ਇਹ ਵੀ ਪੜ੍ਹੋ: ਵਾਇਰਸ ਦੇ ਸਰੋਤ ਦੇ ਖੁਲਾਸੇ ਤੋਂ ਪਹਿਲਾਂ ਹੀ ਡ੍ਰੈਗਨ ਨੇ ਹਟਾਇਆ ਮਰੀਜ਼ਾਂ ਦਾ ਡਾਟਾ- ਰਿਪੋਰਟ
ਮੁੱਖ ਧਾਰਾ ’ਚ ਪਰਤੇ ਹਿੜਮਾ, ਇਲਾਜ ਕਰਵਾ ਕੇ ਜਾਨ ਬਚਾਉਣਗੇ : ਆਈ. ਜੀ
ਬਸਤਰ ਪੁਲਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ. ਨੇ ਦੱਸਿਆ ਕਿ ਦਰਜਨਾਂ ਨਕਸਲੀ ਕੋਰੋਨਾ ਵਾਇਰਸ ਦੀ ਲਪੇਟ ’ਚ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਜੇ ਮਾਂਡਵੀ ਹਿੜਮਾ ਸਮੇਤ ਹੋਰ ਨਕਸਲੀ ਆਪਣੀ ਵਿਚਾਰਧਾਰਾ ਛੱਡ ਕੇ ਮੁੱਖ ਧਾਰਾ ’ਚ ਜੁੜਦੇ ਹਨ ਤਾਂ ਉਨ੍ਹਾਂ ਦਾ ਇਲਾਜ ਬਿਹਤਰ ਤਰੀਕੇ ਨਾਲ ਕਰਵਾਇਆ ਜਾਏਗਾ। ਉਨ੍ਹਾਂ ਦਾ ਜੀਵਨ ਸੁਰੱਖਿਆ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।