ਬੱਸ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, 70 ਸਾਲਾ ਯਾਤਰੀ ਸਮੇਤ 2 ਦੀ ਮੌਤ

Monday, Jun 09, 2025 - 11:38 PM (IST)

ਬੱਸ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, 70 ਸਾਲਾ ਯਾਤਰੀ ਸਮੇਤ 2 ਦੀ ਮੌਤ

ਨੈਸ਼ਨਲ ਡੈਸਕ : ਗੁਜਰਾਤ ਦੇ ਖੇੜਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਸਟੇਟ ਟਰਾਂਸਪੋਰਟ ਬੱਸ ਦੇ 2 ਟਰੱਕਾਂ ਨਾਲ ਟਕਰਾਉਣ ਕਾਰਨ ਇੱਕ ਬੱਸ ਕੰਡਕਟਰ ਅਤੇ ਇੱਕ ਯਾਤਰੀ ਦੀ ਮੌਤ ਹੋ ਗਈ, ਜਦੋਂਕਿ 9 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਕਪੜਵੰਜ-ਮੋਦਾਸਾ ਹਾਈਵੇਅ 'ਤੇ ਸਵੇਰੇ 11:30 ਵਜੇ ਦੇ ਕਰੀਬ ਵਾਪਰਿਆ। ਪੁਲਸ ਇੰਸਪੈਕਟਰ ਏ. ਆਰ. ਚੌਧਰੀ ਨੇ ਦੱਸਿਆ ਕਿ ਗੁਜਰਾਤ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਜੀ. ਐੱਸ. ਆਰ. ਟੀ. ਸੀ.) ਦੀ ਇੱਕ ਬੱਸ ਅਰਾਵਲੀ ਜ਼ਿਲ੍ਹੇ ਦੇ ਬਯਾਦ ਕਸਬੇ ਤੋਂ ਖੇੜਾ ਜਾ ਰਹੀ ਸੀ।

ਇਹ ਵੀ ਪੜ੍ਹੋ : ‘ਫਾਂਸੀ ਦੇ ਦਿਓ, ਕਦੇਂ ਉਸ ਦਾ ਮੂੰਹ ਨਹੀਂ ਦੇਖਾਂਗਾ’… ਸੋਨਮ ਦੇ ਭਰਾ ਨੇ ਕੀਤੀ ਵੱਡੀ ਮੰਗ

ਅਧਿਕਾਰੀ ਨੇ ਦੱਸਿਆ, "ਕਪੜਵੰਜ ਨੇੜੇ ਪੰਖੀਆ ਚੌਰਾਹੇ 'ਤੇ ਇੱਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਬੱਸ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਪਹਿਲੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਬੱਸ ਰਸਤੇ ਤੋਂ ਭਟਕ ਗਈ ਅਤੇ ਪਿੱਛੇ ਆ ਰਹੇ ਦੂਜੇ ਟਰੱਕ ਨਾਲ ਟਕਰਾ ਗਈ।" ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ 51 ਸਾਲਾ ਬੱਸ ਕੰਡਕਟਰ ਸੰਜੇ ਸਿੰਘ ਬਿਹੋਲਾ ਅਤੇ 70 ਸਾਲਾ ਯਾਤਰੀ ਅਮਰ ਸਿੰਘ ਪਰਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਕੀ ਭਾਰਤ 'ਚ ਸਭ ਤੋਂ ਸਸਤਾ ਇੰਟਰਨੈੱਟ ਦੇਣਗੇ Elon Musk? ਬੰਗਲਾਦੇਸ਼-ਪਾਕਿਸਤਾਨ ਨੂੰ ਪਵੇਗਾ ਇੰਨਾ ਮਹਿੰਗਾ

ਚੌਧਰੀ ਨੇ ਦੱਸਿਆ ਕਿ ਹਾਦਸੇ ਵਿੱਚ 9 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚ ਸੱਤ ਯਾਤਰੀ, ਬੱਸ ਡਰਾਈਵਰ ਅਤੇ ਇੱਕ ਟਰੱਕ ਡਰਾਈਵਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਕ ਅਧਿਕਾਰੀ ਨੇ ਕਿਹਾ, "ਪਹਿਲੀ ਨਜ਼ਰ ਵਿੱਚ ਬੱਸ ਡਰਾਈਵਰ, ਜੋ ਖੁਦ ਹਸਪਤਾਲ ਵਿੱਚ ਦਾਖਲ ਹੈ, ਹਾਦਸੇ ਲਈ ਜ਼ਿੰਮੇਵਾਰ ਹੈ। ਅਸੀਂ ਯਾਤਰੀਆਂ ਦੇ ਬਿਆਨ ਦਰਜ ਕਰ ਰਹੇ ਹਾਂ ਅਤੇ ਉਸ ਵਿਰੁੱਧ ਐੱਫਆਈਆਰ ਦਰਜ ਕੀਤੀ ਜਾਵੇਗੀ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News