ਰੂਸ ਦੇ ਬਸ਼ਕੋਰਤੋਸਤਾਨ ''ਚ ਭਿਆਨਕ ਸੜਕ ਹਾਦਸਾ, 4 ਦੀ ਮੌਤ

Wednesday, Apr 15, 2026 - 05:21 PM (IST)

ਰੂਸ ਦੇ ਬਸ਼ਕੋਰਤੋਸਤਾਨ ''ਚ ਭਿਆਨਕ ਸੜਕ ਹਾਦਸਾ, 4 ਦੀ ਮੌਤ

ਮਾਸਕੋ: ਰੂਸ ਦੇ ਬਸ਼ਕੋਰਤੋਸਤਾਨ ਗਣਰਾਜ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਐਮਰਜੈਂਸੀ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਬੇਲੇਬੀਵਸਕੀ ਜ਼ਿਲ੍ਹੇ (Belebeevsky district) ਦੇ ਇੱਕ ਹਾਈਵੇਅ 'ਤੇ ਵਾਪਰਿਆ, ਜਦੋਂ ਇੱਕ ਯਾਤਰੀ ਕਾਰ ਸੜਕ ਤੋਂ ਹੇਠਾਂ ਉਤਰ ਕੇ ਪਲਟ ਗਈ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਾਰ ਚਲਾਉਣ ਵਾਲਾ ਸਿਰਫ 16 ਸਾਲ ਦਾ ਨੌਜਵਾਨ ਸੀ, ਜਿਸ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ। ਮਰਨ ਵਾਲਿਆਂ ਵਿੱਚ ਇੱਕ ਪੁਰਸ਼ ਅਤੇ ਤਿੰਨ ਔਰਤਾਂ ਸ਼ਾਮਲ ਹਨ, ਜਦਕਿ ਕਾਰ ਚਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਬਸ਼ਕੋਰਤੋਸਤਾਨ ਦੇ ਪ੍ਰੌਸੀਕਿਊਟਰ ਦਫ਼ਤਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਕੀ ਮਾਪਿਆਂ ਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਈ ਸੀ ਅਤੇ ਸੜਕ ਸੁਰੱਖਿਆ ਕਾਨੂੰਨਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News