ਗੁਜਰਾਤ: ਜਾਮਨਗਰ ਨੇੜੇ 5 ਮੰਜ਼ਿਲਾ ਹੋਟਲ 'ਚ ਲੱਗੀ ਭਿਆਨਕ ਅੱਗ, 27 ਲੋਕਾਂ ਨੂੰ ਬਚਾਇਆ ਗਿਆ

Friday, Aug 12, 2022 - 01:51 AM (IST)

ਜਾਮਨਗਰ : ਗੁਜਰਾਤ ਦੇ ਜਾਮਨਗਰ ਸ਼ਹਿਰ ਦੇ ਨੇੜੇ ਇਕ 5 ਮੰਜ਼ਿਲਾ ਹੋਟਲ 'ਚ ਵੀਰਵਾਰ ਸ਼ਾਮ ਨੂੰ ਭਿਆਨਕ ਅੱਗ ਲੱਗਣ ਤੋਂ ਬਾਅਦ 27 ਲੋਕਾਂ ਨੂੰ ਬਚਾ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਜਾਮਨਗਰ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਪ੍ਰੇਮਸੁਖ ਡੇਲੂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਹੋਟਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਪਰ ਇਸ ਘਟਨਾ 'ਚ ਕੋਈ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ।

ਇਹ ਵੀ ਪੜ੍ਹੋ : ਮੇਰੇ ’ਤੇ ਲਾਏ ਇਲਜ਼ਾਮ ਕੋਈ ਸਾਬਤ ਕਰ ਦੇਵੇ ਤਾਂ ਛੱਡ ਦੇਵਾਂਗਾ ਸਿਆਸਤ : ਮਨਪ੍ਰੀਤ ਇਯਾਲੀ

ਪੁਲਸ ਸੁਪਰਡੈਂਟ ਨੇ ਦੱਸਿਆ, "ਅੱਗ ਸ਼ਾਮ ਕਰੀਬ 7.30 ਵਜੇ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਫੈਲ ਗਈ। ਹੋਟਲ ਦੇ ਕੁਲ 36 'ਚੋਂ 18 ਕਮਰਿਆਂ ਵਿੱਚ 27 ਲੋਕ ਰਹਿ ਰਹੇ ਸਨ। ਪੁਲਸ ਨੇ ਸਾਰੇ 27 ਲੋਕਾਂ ਨੂੰ ਬਚਾ ਲਿਆ। ਹੋਟਲ ਦਾ ਸਾਰਾ ਸਟਾਫ਼ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ।"

ਪੁਲਸ ਅਧਿਕਾਰੀ ਅਨੁਸਾਰ 5 ਫਾਇਰ ਟੈਂਡਰ ਤੁਰੰਤ ਮੌਕੇ 'ਤੇ ਪਹੁੰਚ ਗਏ। ਰਾਤ ਕਰੀਬ 10.30 ਵਜੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਪੁਲਸ ਸੁਪਰਡੈਂਟ ਨੇ ਕਿਹਾ, "ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਤੇ ਇਹ ਹੋਟਲ ਦੇ ਬਾਹਰ ਵਰਤੀ ਗਈ ਸਜਾਵਟੀ ਸਮੱਗਰੀ ਕਾਰਨ ਤੇਜ਼ੀ ਨਾਲ ਫੈਲ ਗਈ।"

ਇਹ ਵੀ ਪੜ੍ਹੋ : ਮੋਬਾਇਲ ਵਿੰਗ ਨੇ ਸ਼ੰਭੂ ਤੋਂ ਲੈ ਕੇ ਲੁਧਿਆਣਾ ਤੱਕ ਫੜੀਆਂ ਸਕ੍ਰੈਪ ਦੀਆਂ 35 ਗੱਡੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News