ਦੇਰ ਰਾਤ ਅਸਾਮ ''ਚ ਲੱਗੀ ਭਿਆਨਕ ਅੱਗ, 150 ਦੁਕਾਨਾਂ ਹੋਈਆਂ ਸੜ ਕੇ ਸੁਆਹ
Friday, Feb 17, 2023 - 02:37 AM (IST)
ਅਸਾਮ (ਭਾਸ਼ਾ): ਅਸਾਮ 'ਚ ਜੋਰਾਹਟ ਜ਼ਿਲ੍ਹੇ ਦੇ ਇਕ ਬਾਜ਼ਾਰ ਵਿਚ ਵੀਰਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ, ਜਿਸ ਵਿਚ ਘੱਟੋ-ਘੱਟ 150 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਜੋਰਾਹਟ ਸ਼ਹਿਰ 'ਚ ਸਥਿਤ ਚੌਕ ਬਾਜ਼ਾਰ ਵਿਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਲੱਗੀਆਂ ਹੋਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੂਲ ਦੇ ਨੀਲ ਮੋਹਨ ਹੋਣਗੇ YouTube ਦੇ ਨਵੇਂ CEO, ਸੁਜ਼ਾਨ ਵੋਜਸਕੀ ਨੇ ਦਿੱਤਾ ਅਸਤੀਫ਼ਾ
ਪੁਲਸ ਵੱਲੋਂ ਦੁਕਾਨ ਵਿਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਹਾਦਸੇ ਵਿਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਕਿਉਂਕਿ ਸਾਰੀਆਂ ਦੁਕਾਨਾਂ ਬੰਦ ਸੀ ਅਤੇ ਮਾਲਕ ਤੇ ਮੁਲਾਜ਼ਮ ਆਪੋ-ਆਪਣੇ ਘਰਾਂ ਲਈ ਰਵਾਨਾ ਹੋ ਗਏ ਸਨ। ਉਨ੍ਹਾਂ ਕਿਹਾ ਕਿ ਅੱਗ ਨਾਲ ਸੜ ਕੇ ਸੁਆਹ ਹੋਈਆਂ ਜ਼ਿਆਦਾਤਰ ਦੁਕਾਨਾਂ ਕਪੜੇ ਤੇ ਕਰਿਆਨੇ ਦੀਆਂ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।