ਬੇਕਾਬੂ ਗੈਸ ਟੈਂਕਰ ਨਾਲ ਵਾਪਰਿਆ ਭਿਆਨਕ ਹਾਦਸਾ, 4 ਔਰਤਾਂ ਸਣੇ 9 ਲੋਕਾਂ ਦੀ ਹੋਈ ਦਰਦਨਾਕ ਮੌਤ
Monday, Jul 10, 2023 - 10:52 PM (IST)
ਪ੍ਰਤਾਪਗੜ੍ਹ (ਭਾਸ਼ਾ): ਜ਼ਿਲ੍ਹਾ ਹੈੱਡਕੁਆਰਟਰ ਤੋਂ ਤਕਰੀਬਨ 15 ਕਿੱਲੋਮੀਟਰ ਦੂਰ ਥਾਣਾ ਲੀਲਾਪੁਰ ਖੇਤਰ ਵਿਚ ਸੋਮਵਾਰ ਨੂੰ ਇਕ ਬੇਕਾਬੂ ਗੈਸ ਟੈਂਕਰ ਦੇ ਸਵਾਰੀਆਂ ਨਾਲ ਭਰੇ ਟੈਂਪੂ 'ਤੇ ਪਲਟ ਜਾਣ ਨਾਲ ਹੁਣ ਤਕ 4 ਔਰਤਾਂ ਸਮੇਤ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 7 ਹੋਰ ਜ਼ਖ਼ਮੀ ਹੋ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - PM ਮੋਦੀ ਨੇ ਬਾਰਿਸ਼ ਨਾਲ ਪੈਦਾ ਹੋਈ ਸਥਿਤੀ ਦੀ ਕੀਤੀ ਸਮੀਖਿਆ, ਮੁੱਖ ਮੰਤਰੀਆਂ ਨਾਲ ਕੀਤਾ ਰਾਬਤਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਪੀ. (ਪੱਛਮੀ) ਰੋਹਿਤ ਮਿਸ਼ਰਾ ਨੇ ਸੋਮਵਾਰ ਨੂੰ ਦੱਸਿਆ ਕਿ ਅੱਜ ਵਾਰਾਣਸੀ-ਲਖਨਊ ਰਾਜਮਾਰਗ 'ਤੇ ਮੋਹਨਗੰਜ ਨੇੜੇ ਵਿਕਰਮਪੁਰ ਮੋੜ 'ਤੇ ਇਕ ਬੇਕਾਬੂ ਗੈਸ ਟੈਂਕਰ ਸਵਾਰੀਆਂ ਨਾਲ ਭਰੇ ਟੈਂਪੂ 'ਤੇ ਪਲਟ ਗਿਆ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਗੰਭੀਰ ਰੂਪ ਨਾਲ ਜ਼ਖ਼ਮੀਆਂ ਨੂੰ ਕੱਢਿਆ। ਸੂਚਨਾ 'ਤੇ ਪਹੁੰਚੀ ਪੁਲਸ ਸਾਰੇ ਜ਼ਖ਼ਮੀਆਂ ਨੂੰ ਫ਼ੌਰਨ ਇਲਾਜ ਲਈ ਮੈਡੀਕਲ ਕਾਲਜ ਲੈ ਗਈ, ਜਿੱਥੇ ਡਾਕਟਰਾਂ ਨੇ 35 ਤੋਂ 40 ਸਾਲ ਉਮਰ ਦੀਆਂ 3 ਔਰਤਾਂ, 12 ਸਾਲਾ ਇਕ ਬੱਚੀ ਤੇ 30 ਤੋਂ 45 ਸਾਲ ਉਮਰ ਦੇ 5 ਪੁਰਸ਼ਾਂ ਸਮੇਤ ਕੁੱਲ੍ਹ 9 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ।
ਇਹ ਖ਼ਬਰ ਵੀ ਪੜ੍ਹੋ - ਬਹੁ-ਕਰੋੜੀ ਮੁਆਵਜ਼ਾ ਘਪਲਾ: ਵਿਜੀਲੈਂਸ ਨੇ ਸੇਵਾਮੁਕਤ ਪਟਵਾਰੀ ਨੂੰ ਕੀਤਾ ਗ੍ਰਿਫ਼ਤਾਰ
ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਵਿਮਲਾ (38), ਅਕਬਾਲ ਬਹਾਦੁਰ ਸਿੰਘ (55) ਤੇ 5 ਹੋਰ ਜਿਨ੍ਹਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਨੂੰ ਗੰਭੀਰ ਹਾਲਤ ਵਿਚ ਪ੍ਰਯਾਗਰਾਜ ਦੇ ਸਵਰੂਪ ਰਾਣੀ ਨਹਿਰੂ ਹਸਪਤਾਲ ਬਿਹਤਰ ਇਲਾਜ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਹਾਦਸੇ ਦੇ ਸ਼ਿਕਾਰ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8