ਰਾਮਨੌਮੀ ਹਵਨ ਯੱਗ ਦੌਰਾਨ ਵਾਪਰਿਆ ਭਿਆਨਕ ਹਾਦਸਾ, 14 ਲੋਕਾਂ ਦੀ ਮੌਤ, ਬਾਊਲੀ 'ਚ 5 ਹੋਰ ਲਾਸ਼ਾਂ ਹੋਣ ਦਾ ਖ਼ਦਸ਼ਾ

Friday, Mar 31, 2023 - 04:10 AM (IST)

ਰਾਮਨੌਮੀ ਹਵਨ ਯੱਗ ਦੌਰਾਨ ਵਾਪਰਿਆ ਭਿਆਨਕ ਹਾਦਸਾ, 14 ਲੋਕਾਂ ਦੀ ਮੌਤ, ਬਾਊਲੀ 'ਚ 5 ਹੋਰ ਲਾਸ਼ਾਂ ਹੋਣ ਦਾ ਖ਼ਦਸ਼ਾ

ਇੰਦੌਰ/ਭੋਪਾਲ (ਭਾਸ਼ਾ): ਇੰਦੌਰ ਦੇ ਇਕ ਮੰਦਰ 'ਚ ਰਾਮਨੌਮੀ 'ਤੇ ਵੀਰਵਾਰ ਨੂੰ ਹਵਨ ਦੌਰਾਨ ਪੁਰਾਤਨ ਬਾਊਲੀ ਦੀ ਛੱਤ ਧੱਸਣ ਨਾਲ 14 ਲੋਕਾਂ ਦੀ ਮੌਤ ਹੋ ਗਈ, ਜਦਕਿ ਬਾਊਲੀ 'ਚ 5 ਹੋਰ ਲਾਸ਼ਾਂ ਹੋਣ ਦਾ ਖ਼ਦਸ਼ਾ ਹੈ। ਐੱਸ.ਡੀ.ਆਰ.ਐੱਫ. ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - 12 ਮਹੀਨਿਆਂ 'ਚ 6 ਲੱਖ ਰੁਪਏ ਦੀ ਇਡਲੀ ਖਾ ਗਿਆ ਵਿਅਕਤੀ! Swiggy ਤੋਂ ਮੰਗਵਾਈਆਂ 8428 ਪਲੇਟਾਂ

ਐੱਸ.ਡੀ.ਆਰ.ਐੱਫ. ਦੇ ਡੀ.ਆਈ.ਜੀ. ਮਹੇਸ਼ ਚੰਦਰ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ, "ਅਸੀਂ ਆਪਣੀ ਬਚਾਅ ਮੁਹਿੰਮ ਦੌਰਾਨ ਬਾਊਲੀ ਤੋਂ 12 ਲਾਸ਼ਾਂ ਕੱਢੀਆਂ ਹਨ, ਜਦਕਿ ਇਕ ਔਰਤ ਤੇ ਇਕ ਪੁਰਸ਼ ਦੀ ਮੌਤ ਹਸਪਤਾਲ ਲੈ ਜਾਣ ਤੋਂ ਬਾਅਦ ਹੋਈ ਹੈ।" ਉਨ੍ਹਾਂ ਦੱਸਿਆ ਕਿ ਬਾਊਲੀ ਦਾ ਪਾਣੀ ਖਾਲੀ ਕੀਤੇ ਜਾਣ ਤੋਂ ਬਾਅਦ ਇਸ  ਵਿਚ 5 ਹੋਰ ਲਾਸ਼ਾਂ ਹੋਣ ਦਾ ਖਦਸ਼ਾ ਹੈ। ਖੇਤਰੀ ਨਾਗਰਿਕਾਂ ਦਾ ਦਾਅਵਾ ਹੈ ਕਿ ਹਾਦਸੇ ਦੌਰਾਨ ਮੰਦਰ ਵਿਚ ਮੌਜੂਦ ਘੱਟੋ-ਘੱਟ 10 ਲੋਕ ਅਜੇ ਤਕ ਲਾਪਤਾ ਹਨ। 

ਇਹ ਖ਼ਬਰ ਵੀ ਪੜ੍ਹੋ - ਪੱਛਮੀ ਬੰਗਾਲ 'ਚ ਰਾਮਨੌਮੀ ਸ਼ੋਭਾਯਾਤਰਾ 'ਤੇ ਪਥਰਾਅ, ਕਈ ਗੱਡੀਆਂ ਦੀ ਭੰਨਤੋੜ ਕਰ ਕੇ ਲਗਾਈ ਅੱਗ

ਜ਼ਿਲ੍ਹਾ ਅਧਿਕਾਰੀ ਡਾ. ਇਲਿਆ ਰਾਜਾ ਟੀ. ਨੇ ਦੱਸਿਆ ਕਿ ਵੀਰਵਾਰ ਦੁਪਹਿਰ ਤੋਂ ਸ਼ੁਰੂ ਹੋਈ ਬਚਾਅ ਮੁਹਿੰਮ ਜਾਰੀ ਹੈ ਤੇ ਬਾਊਲੀ ਦਾ ਪਾਣੀ ਖਾਲੀ ਕਰ ਕੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਤਕਰੀਬਨ 20 ਲੋਕਾਂ ਨੂੰ ਬਾਊਲੀ ਤੋਂ ਬਾਹਰ ਕੱਢ ਕੇ ਬਚਾਇਆ ਗਿਆ। ਉਨ੍ਹਾਂ ਕਿਹਾ ਕਿ ਹਾਦਸੇ ਦੀ ਮੈਜੀਸਟ੍ਰੇਟ ਜਾਂਚ ਕਰਵਾਈ ਜਾਵੇਗੀ। ਪ੍ਰਸ਼ਾਸਨ ਅਜਿਹੀਆਂ ਜਨਤਕ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ, ਜਿੱਥੇ ਇਸ ਤਰ੍ਹਾਂ ਦੇ ਹਾਦਸੇ ਵਾਪਰ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਅਯੁੱਧਿਆ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਰਾਮਨੌਮੀ ਦਾ ਤਿਉਹਾਰ, ਲੱਖਾਂ ਦੀ ਗਿਣਤੀ 'ਚ ਪੁੱਜੇ ਸ਼ਰਧਾਲੂ

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਘਟਨਾ 'ਤੇ ਸੋਗ ਜਤਾਉਂਦਿਆਂ ਕਿਹਾ ਕਿ ਇੰਦੌਰ 'ਚ ਹੋਇਆ ਹਾਦਸਾ ਬਹੁਤ ਦੁੱਖਦਾਈ ਹੈ। ਉਨ੍ਹਾਂ ਐਲਾਨ ਕੀਤਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਜ਼ਖ਼ਮੀਆਂ ਦੇ ਇਲਾਜ ਦਾ ਸਮੁੱਚਾ ਪ੍ਰਬੰਧ ਕੀਤਾ ਜਾ ਚੁੱਕਿਆ ਹੈ ਤੇ ਇਸ ਦਾ ਸਾਰਾ ਖ਼ਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News