ਪ੍ਰਭਾਤਫੇਰੀ ਨੂੰ ਲੈ ਕੇ ਪੈ ਗਿਆ ਪੰਗਾ ! ਹਾਲਾਤ ਹੋਏ ਬੇਕਾਬੂ, ਬਦਾਯੂੰ ਪੁਲਸ ਨੂੰ ਕਰਨਾ ਪਿਆ ਲਾਠੀਚਾਰਜ
Saturday, Jan 17, 2026 - 09:34 AM (IST)
ਇੰਟਰਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਬਦਾਯੂੰ ਜ਼ਿਲ੍ਹੇ 'ਚ ਪੈਂਦੇ ਇਸਲਾਮਨਗਰ ਥਾਣੇ ਅਧੀਨ ਪੈਂਦੇ ਪਿੰਡ ਬਿਓਰ ਕਾਸਿਮਾਬਾਦ ’ਚ ਸ਼ੁੱਕਰਵਾਰ ਤੜਕੇ ਪ੍ਰਭਾਤਫੇਰੀ ਦੇ ਰਸਤੇ ਨੂੰ ਲੈ ਕੇ ਹੰਗਾਮਾ ਹੋ ਗਿਆ। ਦੂਜੇ ਭਾਈਚਾਰੇ ਦੀ ਸ਼ਿਕਾਇਤ ’ਤੇ ਪੁਲਸ ਨੇ ਪ੍ਰਭਾਤਫੇਰੀ ਨੂੰ ਰੋਕ ਦਿੱਤਾ, ਜਿਸ ਨਾਲ ਸਥਿਤੀ ਤਣਾਅਪੂਰਨ ਹੋ ਗਈ। ਹਾਲਾਤ ਬੇਕਾਬੂ ਹੋਣ ’ਤੇ ਪੁਲਸ ਨੇ ਲਾਠੀਚਾਰਜ ਕੀਤਾ, ਜਿਸ ’ਚ ਕਈ ਔਰਤਾਂ ਅਤੇ ਨੌਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ’ਚ ਦਾਖਲ ਕਰਵਾਇਆ ਗਿਆ ਹੈ।
ਸੂਚਨਾ ਮਿਲਣ ’ਤੇ ਪਹੁੰਚੇ ਅਧਿਕਾਰੀਆਂ ਨੇ ਬਾਅਦ ’ਚ ਮਾਮਲੇ ਨੂੰ ਸ਼ਾਂਤ ਕਰਵਾਇਆ ਅਤੇ ਇਹ ਸਪੱਸ਼ਟ ਹੋਣ ’ਤੇ ਕਿ ਪ੍ਰਭਾਤਫੇਰੀ ਪਿਛਲੇ ਕਈ ਸਾਲਾਂ ਤੋਂ ਇਸੇ ਰਸਤੇ ਤੋਂ ਨਿਕਲਦੀ ਰਹੀ ਹੈ, ਪੁਲਸ ਦੀ ਨਿਗਰਾਨੀ ਹੇਠ ਪ੍ਰਭਾਤਫੇਰੀ ਕਢਵਾਈ ਗਈ। ਪ੍ਰਸ਼ਾਸਨ ਨੇ ਅੱਗੇ ਤੋਂ ਕਿਸੇ ਕਿਸਮ ਦੀ ਰੋਕ ਨਾ ਹੋਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ- 1.8 ਕਰੋੜ ਦਾ ਪਾਲਕ ਪਨੀਰ ! ਅਮਰੀਕੀ ਯੂਨੀਵਰਸਿਟੀ ਭਾਰਤੀ ਵਿਦਿਆਰਥੀਆਂ ਨੂੰ ਕਰੇਗੀ ਪੂਰੀ ਰਕਮ ਅਦਾ
ਹਿੰਦੂ ਸੰਗਠਨਾਂ ਨੇ ਥਾਣੇ ਦਾ ਘੇਰਾਓ ਕਰ ਕੇ ਹਨੂੰਮਾਨ ਚਾਲੀਸਾ ਦਾ ਕੀਤਾ ਪਾਠ
ਪ੍ਰਭਾਤਫੇਰੀ ਰੋਕੇ ਜਾਣ ਅਤੇ ਪੁਲਸ ਲਾਠੀਚਾਰਜ ਦੇ ਵਿਰੋਧ ’ਚ ਸ਼ੁੱਕਰਵਾਰ ਦੁਪਹਿਰ ਬਜਰੰਗ ਦਲ ਸਮੇਤ ਕਈ ਹਿੰਦੂ ਸੰਗਠਨਾਂ ਨੇ ਥਾਣੇ ਦਾ ਘਿਰਾਓ ਕਰ ਕੇ ਧਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪੁਲਸ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ।
ਸੰਗਠਨਾਂ ਦਾ ਦੋਸ਼ ਹੈ ਕਿ ਪ੍ਰਭਾਤਫੇਰੀ ਦਾ ਰਸਤਾ ਜਾਣ-ਬੁੱਝ ਕੇ ਵਿਵਾਦਤ ਦੱਸਿਆ ਗਿਆ ਅਤੇ ਔਰਤਾਂ ’ਤੇ ਲਾਠੀਚਾਰਜ ਕੀਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਭਾਤਫੇਰੀ ਕਈ ਸਾਲਾਂ ਤੋਂ ਉਸੇ ਰਸਤੇ ਤੋਂ ਨਿਕਲਦੀ ਆ ਰਹੀ ਹੈ। ਪ੍ਰਸ਼ਾਸਨ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਸਮਝਾਉਣ ’ਚ ਜੁਟਿਆ ਰਿਹਾ।
ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਬਿਲਸੀ, ਉਘੈਤੀ ਥਾਣਿਆਂ ਦੀ ਪੁਲਸ ਅਤੇ ਪੀ.ਏ.ਸੀ. ਬਟਾਲੀਅਨ ਵੀ ਬੁਲਾ ਲਈ ਗਈ। ਦੇਖਦੇ ਹੀ ਦੇਖਦੇ ਐੱਸ.ਡੀ.ਐੱਮ. ਬਿਸੌਲੀ ਰਾਸ਼ੀ ਕ੍ਰਿਸ਼ਨਾ, ਸੀ.ਓ. ਬਿਲਸੀ ਮੌਕੇ ’ਤੇ ਪਹੁੰਚ ਗਏ। ਲੱਗਭਗ 8 ਵਜੇ ਪੁਲਸ ਨੇ ਭਗਤਾਂ ’ਤੇ ਲਾਠੀਚਾਰਜ ਕਰ ਦਿੱਤਾ ਜਿਸ ਤੋਂ ਬਾਅਦ ਭਾਜੜ ਮਚ ਗਈ। ਪੁਲਸ ਦੇ ਲਾਠੀਚਾਰਜ ਨਾਲ ਕਈ ਔਰਤਾਂ ਅਤੇ ਨੌਜਵਾਨ ਜ਼ਖਮੀ ਹੋ ਗਏ।
ਇਹ ਵੀ ਪੁੜ੍ਹੋ- ਕੈਨੇਡਾ 'ਚ 2 ਪੰਜਾਬੀ ਮੁੰਡੇ ਤੇ 1 ਕੁੜੀ ਗ੍ਰਿਫ਼ਤਾਰ ! ਕਾਰਾ ਜਾਣ ਨਹੀਂ ਹੋਵੇਗਾ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
