ਧਾਕੜ ਟੈਨਿਸ ਖਿਡਾਰੀ ਲਿਏਂਡਰ ਪੇਸ ਤ੍ਰਿਣਮੂਲ ਕਾਂਗਰਸ ''ਚ ਸ਼ਾਮਲ

Friday, Oct 29, 2021 - 02:28 PM (IST)

ਧਾਕੜ ਟੈਨਿਸ ਖਿਡਾਰੀ ਲਿਏਂਡਰ ਪੇਸ ਤ੍ਰਿਣਮੂਲ ਕਾਂਗਰਸ ''ਚ ਸ਼ਾਮਲ

ਪਣਜੀ- ਧਾਕੜ ਟੈਨਿਸ ਖਿਡਾਰੀ ਲਿਏਂਡਰ ਪੇਸ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ 'ਚ ਅੱਜ ਇੱਥੇ ਸ਼ੁੱਕਰਵਾਰ ਨੂੰ ਤ੍ਰਿਣਮਲ ਕਾਂਗਰਸ 'ਚ ਸ਼ਾਮਲ ਹੋ ਗਏ। ਤਟੀ ਸੂਬੇ ਦੇ ਤਿੰਨ ਰੋਜ਼ਾ ਦੌਰੇ 'ਤੇ ਆਈ ਬੈਨਰਜੀ ਨੇ ਪਾਰਟੀ 'ਚ ਸ਼ਾਮਲ ਹੋਣ 'ਤੇ ਲਿਏਂਡਰ ਦਾ ਸਵਾਗਤ ਕੀਤਾ। 

ਇਹ ਵੀ ਪੜ੍ਹੋ : ਵਾਰਨਰ ਨੇ ਰੋਨਾਲਡੋ ਦੀ ਤਰ੍ਹਾਂ ਕੋਕਾ ਕੋਲਾ ਦੀਆਂ ਬੋਤਲਾਂ ਹਟਾਈਆਂ, ਬਾਅਦ 'ਚ ਪੁੱਛਿਆ ਇਹ ਸਵਾਲ (ਵੇਖੋ ਵੀਡੀਓ)

ਤ੍ਰਿਣਮੂਲ ਕਾਂਗਰਸ ਵਲੋਂ ਟਵਿੱਟਰ 'ਤੇ ਇਸ ਬਾਰੇ ਐਲਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਅਸੀਂ ਸਾਰੇ ਇਕੱਠਿਆਂ ਮਿਲ ਕੇ ਇਹ ਯਕੀਨੀ ਕਰਾਂਗੇ ਕਿ ਦੇਸ਼ ਦਾ ਹਰ ਸ਼ਖ਼ਸ ਲੋਕਤੰਤਰ ਦੇ ਉਸ ਦਿਨ ਨੂੰ ਦੇਖੇ ਜਿਸ ਦਾ ਅਸੀਂ 2014 ਤੋਂ ਇੰਤਜ਼ਾਰ ਕਰ ਰਹੇ ਹਾਂ। ਲਿਏਂਡਰ ਓਲੰਪਿਕ ਖੇਡਾਂ ਦੀ ਟੈਨਿਸ ਸਿੰਗਲ ਪ੍ਰਤੀਯੋਗਿਤਾ 'ਚ ਦੇਸ਼ ਲਈ ਕਾਂਸੀ ਤਮਗ਼ਾ ਜਿੱਤ ਚੁੱਕੇ ਹਨ। ਟੈਨਿਸ ਦੇ ਡਬਲਸ ਮੁਕਾਬਲਿਆਂ 'ਚ ਮਹੇਸ਼ ਭੂਪਤੀ ਦੇ ਨਾਲ ਲਿਏਂਡਰ ਪੇਸ ਨੇ ਜੋੜੀ ਬਣਾ ਕੇ ਦੇਸ਼ ਨੂੰ ਕਈ ਬਿਹਤਰੀਨ ਸਫਲਤਾਵਾਂ ਦਿਵਾਈਆਂ ਹਨ।

ਇਹ ਵੀ ਪੜ੍ਹੋ : ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਫਿਰ ਬਣਨਗੇ ਜੌੜੇ ਬੱਚਿਆਂ ਦੇ ਪਿਤਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ

ਇਸ ਤੋਂ ਪਹਿਲਾਂ ਨਫੀਸਾ ਅਲੀ ਤੇ ਮ੍ਰਿਣਾਲਿਨੀ ਦੇਸ਼ਪ੍ਰਭੂ ਵੀ ਮਮਤਾ ਬੈਨਰਜੀ ਦੀ ਮੌਜੂਦਗੀ 'ਚ ਤ੍ਰਿਣਮੂਲ ਕਾਂਗਰਸ ਨਾਲ ਜੁੜੀਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News