ਨਾਸਿਕ ’ਚ ਖੜਗੇ ਦੀ ਰੈਲੀ ਲਈ ਬਣਾਇਆ ਗਿਆ ਅਸਥਾਈ ਢਾਂਚਾ ਤੇਜ਼ ਹਵਾਵਾਂ ਨਾਲ ਨੁਕਸਾਨਿਆ, 2 ਜ਼ਖ਼ਮੀ

Thursday, Nov 14, 2024 - 09:01 PM (IST)

ਨਾਸਿਕ ’ਚ ਖੜਗੇ ਦੀ ਰੈਲੀ ਲਈ ਬਣਾਇਆ ਗਿਆ ਅਸਥਾਈ ਢਾਂਚਾ ਤੇਜ਼ ਹਵਾਵਾਂ ਨਾਲ ਨੁਕਸਾਨਿਆ, 2 ਜ਼ਖ਼ਮੀ

ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰੈਲੀ ਲਈ ਬਣਾਇਆ ਗਿਆ ਅਸਥਾਈ ਢਾਂਚਾ ਵੀਰਵਾਰ ਨੂੰ ਤੇਜ਼ ਹਵਾਵਾਂ ਕਾਰਨ ਨੁਕਸਾਨਿਆ ਗਿਆ।

ਇਕ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਵੇਲੇ ਤ੍ਰਿੰਬਕ ਇਲਾਕੇ ’ਚ ਹੋਈ ਇਸ ਘਟਨਾ ’ਚ 2 ਲੋਕ ਮਾਮੂਲੀ ਰੂਪ ’ਚ ਜ਼ਖ਼ਮੀ ਹੋ ਗਏ। ਸੀਨੀਅਰ ਕਾਂਗਰਸ ਨੇਤਾ ਨੇ ਇਥੇ ਇਕ ਰੈਲੀ ਨੂੰ ਸੰਬੋਧਨ ਕਰਨਾ ਸੀ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਰੈਲੀ ਸ਼ੁਰੂ ਹੋਣ ਵਾਲੀ ਸੀ, ਇਲਾਕੇ ’ਚ ਤੇਜ਼ ਹਵਾਵਾਂ ਚੱਲਣ ਲੱਗੀਆਂ, ਜਿਸ ਨਾਲ ਪ੍ਰੋਗਰਾਮ ਲਈ ਬਣਾਇਆ ਗਿਆ ਅਸਥਾਈ ਢਾਂਚਾ ਨੁਕਸਾਨਿਆ ਗਿਆ। ਢਾਂਚੇ ਨਾਲ ਬੱਝੇ ਪਰਦੇ ਵੀ ਫਟ ਗਏ। ਉਨ੍ਹਾਂ ਕਿਹਾ ਕਿ ਖੜਗੇ ਦੀ ਰੈਲੀ ਤੇਜ਼ ਹਵਾਵਾਂ ਰੁਕਣ ਤੋਂ ਬਾਅਦ ਸ਼ੁਰੂ ਹੋਈ।


author

Rakesh

Content Editor

Related News