JCB ਦੀ ਲਪੇਟ ''ਚ ਆਇਆ ਟੈਂਪੂ, ਔਰਤ ਦੀ ਮੌਤ, 8 ਜ਼ਖਮੀ

Sunday, Sep 22, 2019 - 03:37 PM (IST)

JCB ਦੀ ਲਪੇਟ ''ਚ ਆਇਆ ਟੈਂਪੂ, ਔਰਤ ਦੀ ਮੌਤ, 8 ਜ਼ਖਮੀ

ਭਦੋਹੀ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ ਦੇ ਗੋਪੀਗੰਜ ਖੇਤਰ ਵਿਚ ਟੈਂਪੂ ਚਾਲਕ ਦੀ ਜਲਦਬਾਜ਼ੀ ਮਹਿੰਗੀ ਪੈ ਗਈ। ਜਲਦਬਾਜ਼ੀ ਕਾਰਨ ਹਾਦਸਾ ਵਾਪਰ ਗਿਆ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ 8 ਲੋਕਾਂ ਦੇ ਹੱਥ-ਪੈਰ ਕੱਟੇ ਗਏ। ਪੁਲਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਇਕ ਟੈਂਪੂ ਲੱਗਭਗ 10 ਸਵਾਰੀਆਂ ਨੂੰ ਲੈ ਕੇ ਹੰਡੀਆ ਤੋਂ ਗੋਪੀਗੰਜ ਆ ਰਿਹਾ ਸੀ। ਰਸਤੇ ਵਿਚ ਰਾਸ਼ਟਰੀ ਹਾਈਵੇਅ ਨੰਬਰ-2 ਸਿਕਸ ਲੇਨ ਦੇ ਨਿਰਮਾਣ ਕਾਰਜ 'ਚ ਲੱਗੀ ਜੇਬੀਸੀ ਮਸ਼ੀਨ ਨੂੰ ਉਸ ਦਾ ਚਾਲਕ ਉਸ ਨੂੰ ਪਿੱਛੇ ਕਰ ਰਿਹਾ ਸੀ। ਇਸ ਦੌਰਾਨ ਟੈਂਪੂ ਚਾਲਕ ਨੇ ਜੇਸੀਬੀ ਦੇ ਪਿੱਛੋਂ ਤੇਜ਼ੀ ਨਾਲ ਆਪਣਾ ਵਾਹਨ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤਕ ਜੇਸੀਬੀ ਬੈਕ ਹੋ ਚੁੱਕੀ ਸੀ ਅਤੇ ਟੈਂਪੂ ਉਸ ਦੀ ਲਪੇਟ 'ਚ ਆ ਗਿਆ। 

ਜੇਸੀਬੀ ਦੇ ਕਟਰ ਦੀ ਲਪੇਟ 'ਚ ਆਉਣ ਨਾਲ ਟੈਂਪੂ ਦੇ ਪਿੱਛੇ ਦਾ ਹਿੱਸਾ ਬੁਰੀ ਤਰ੍ਹਾਂ ਕੱਟ ਗਿਆ ਅਤੇ ਇਸ ਹਾਦਸੇ ਵਿਚ ਸ਼ੀਲਾ ਦੇਵੀ ਦੀ ਮੌਤ ਹੋ ਗਈ, ਜਦਕਿ 8 ਹੋਰ ਜ਼ਖਮੀ ਹੋ ਗਏ। ਉਨ੍ਹਾਂ 'ਚੋਂ ਕਿਸੇ ਦਾ ਹੱਥ ਤਾਂ ਕਿਸੇ ਦਾ ਪੈਰ ਕੱਟ ਕੇ ਵੱਖ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਭਰਤੀ ਕਰਾਇਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਔਰਤ ਦੀ ਲਾਸ਼ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਜੇਸੀਬੀ ਮਸ਼ੀਨ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।


author

Tanu

Content Editor

Related News