ਅਲੀਗੜ੍ਹ ਨੇੜੇ 5 ਮੰਦਰਾਂ ਦੀਆਂ ਕੰਧਾਂ ’ਤੇ ‘ਆਈ ਲਵ ਮੁਹੰਮਦ’ ਲਿਖੇ ਜਾਣ ਪਿੱਛੋਂ ਤਣਾਅ
Sunday, Oct 26, 2025 - 11:20 AM (IST)
ਅਲੀਗੜ੍ਹ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਲੋਢਾ ਥਾਣਾ ਖੇਤਰ ’ਚ ਸ਼ਨੀਵਾਰ 2 ਪਿੰਡਾਂ ਭਗਵਾਨਪੁਰ ਤੇ ਬੁਲਾਕੀਗੜ੍ਹ ਦੇ 5 ਮੰਦਰਾਂ ਦੀਆਂ ਕੰਧਾਂ ’ਤੇ ‘ਆਈ ਲਵ ਮੁਹੰਮਦ’ ਲਿਖਿਆ ਗਿਆ। ਕੰਧਾਂ 'ਤੇ ਅਜਿਹਾ ਲਿਖਿਆ ਹੋਇਆ ਦੇਖ ਪਿੰਡਾਂ ਵਿਚ ਤਣਾਅ ਪੈਦਾ ਹੋ ਗਿਆ। ਪੁਲਸ ਅਨੁਸਾਰ ਦੋਹਾਂ ਪਿੰਡਾਂ ’ਚ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਐਸ. ਐੱਸ. ਪੀ. ਨੀਰਜ ਕੁਮਾਰ ਫਾਰੈਂਸਿਕ ਟੀਮ ਤੇ ਡੌਗ ਸਕੁਐਡ ਨਾਲ ਮੌਕੇ ’ਤੇ ਪਹੁੰਚੇ ਅਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਮੁਸਤਕੀਮ, ਗੁਲ ਮੁਹੰਮਦ, ਸੁਲੇਮਾਨ, ਸੋਨੂੰ, ਅੱਲ੍ਹਾਬਖਸ਼, ਹਾਮਿਦ ਤੇ ਯੂਸਫ਼ ਸਮੇਤ 8 ਵਿਅਕਤੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਹੈ।
ਪੜ੍ਹੋ ਇਹ ਵੀ : '10 ਕਰੋੜ ਨਾ ਦਿੱਤੇ ਤਾਂ ਮਾਰ ਦਿਆਂਗਾ ਇਕਲੌਤਾ ਪੁੱਤ', ਭਾਜਪਾ ਸੰਸਦ ਮੈਂਬਰ ਨੂੰ ਆਇਆ ਧਮਕੀ ਭਰਿਆ ਫੋਨ
ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ. ਐੱਸ. ਪੀ. ਨੇ ਕਿਹਾ ਕਿ ਘਟਨਾ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ’ਚ ਜ਼ਮੀਨੀ ਵਿਵਾਦ ਦੀ ਸੰਭਾਵਨਾ ਵੀ ਸ਼ਾਮਲ ਹੈ। ਇਸ ਦੌਰਾਨ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਹੀਂ ਜਾਵੇਗਾ। ਇਸ ਦੌਰਾਨ ਕਰਨੀ ਸੇਨਾ ਦੇ ਆਗੂ ਗਿਆਨੇਂਦਰ ਸਿੰਘ ਚੌਹਾਨ ਨੇ ਪੁਲਸ ’ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜਿਸ ਪਿੰਡ ਵਾਸੀ ਨੇ ਜਾਣਕਾਰੀ ਦਿੱਤੀ ਸੀ, ਉਸ ਨੂੰ ਹੀ ਹਿਰਾਸਤ ’ਚ ਲੈ ਲਿਆ ਗਿਆ ਹੈ।
ਪੜ੍ਹੋ ਇਹ ਵੀ : ਖੇਡ ਜਗਤ ਤੋਂ ਬੁਰੀ ਖ਼ਬਰ : 3 ਕ੍ਰਿਕਟਰਾਂ ਦੀ ਮੌਤ, ਸੀਰੀਜ਼ ਹੋਈ ਰੱਦ
