ਮੰਦਰ ਦੀਆਂ 800 ਪੌੜੀਆਂ ''ਤੇ ਰਿਵਰਸ ਗੇਅਰ ''ਚ ਚਾੜ੍ਹ''ਤਾ ਟ੍ਰੈਕਟਰ ! ਡਰਾਈਵਰ ਦੀ ਕਾਲਾਕਾਰੀ ਨੇ ਸਭ ਨੂੰ ਕੀਤਾ ਹੈਰਾਨ
Wednesday, Apr 08, 2026 - 11:16 AM (IST)
ਜਾਲੌਰ- ਰਾਜਸਥਾਨ ਦੇ ਜਾਲੌਰ ਜ਼ਿਲ੍ਹੇ 'ਚ ਇਕ ਹੈਰਾਨੀਜਨਕ ਕਾਰਨਾਮਾ ਦੇਖਣ ਨੂੰ ਮਿਲਿਆ ਹੈ, ਜਿੱਥੇ ਇਕ ਆਟੋਮੋਬਾਈਲ ਕੰਪਨੀ ਦੇ ਟ੍ਰੈਕਟਰ ਨੇ ਸਿਰੇ ਮੰਦਰ ਦੀਆਂ 800 ਪੌੜੀਆਂ ਦੀ ਖੜੀ ਚੜ੍ਹਾਈ ਨੂੰ ਸਫਲਤਾਪੂਰਵਕ ਤੈਅ ਕੀਤਾ ਹੈ। ਇਸ ਟ੍ਰੈਕਟਰ ਨੇ ਨਾ ਸਿਰਫ਼ ਇਹ ਚੜ੍ਹਾਈ ਪੂਰੀ ਕੀਤੀ, ਸਗੋਂ 1800 ਕਿੱਲੋ ਵਜ਼ਨ ਦੇ ਨਾਲ ਸੁਰੱਖਿਆ ਅਤੇ ਸੰਤੁਲਨ ਨੂੰ ਧਿਆਨ 'ਚ ਰੱਖਦੇ ਹੋਏ ਇਸ ਨੂੰ ਰਿਵਰਸ ਗੇਅਰ 'ਚ ਉੱਪਰ ਪਹੁੰਚਾਇਆ।
45 ਮਿੰਟਾਂ 'ਚ ਤੈਅ ਕੀਤਾ 1.18 ਕਿਲੋਮੀਟਰ ਦਾ ਸਫ਼ਰ
ਆਮ ਤੌਰ 'ਤੇ ਇਕ ਸ਼ਰਧਾਲੂ ਨੂੰ ਤਲਹਟੀ ਤੋਂ ਮੰਦਰ ਤੱਕ 800 ਪੌੜੀਆਂ ਚੜ੍ਹਨ ਵਿੱਚ ਲਗਭਗ 1.5 ਘੰਟੇ ਦਾ ਸਮਾਂ ਲੱਗਦਾ ਹੈ। ਪਰ ਡਰਾਈਵਰ ਗੁਲਾਬ ਚੰਦ ਮਾਲੀ ਨੇ ਆਪਣੀ ਕੁਸ਼ਲਤਾ ਨਾਲ 298 ਮੀਟਰ ਦੀ ਉਚਾਈ ਅਤੇ 1.18 ਕਿਲੋਮੀਟਰ ਲੰਬੇ ਦੁਰਗਮ ਰਸਤੇ ਨੂੰ ਸਿਰਫ 45 ਮਿੰਟਾਂ ਵਿੱਚ ਪੂਰਾ ਕਰ ਲਿਆ।
ਰਿਵਰਸ ਗੇਅਰ 'ਚ ਚੜ੍ਹਾਉਣ ਦਾ ਖ਼ਾਸ ਕਾਰਨ
ਡਰਾਈਵਰ ਗੁਲਾਬ ਚੰਦ ਅਨੁਸਾਰ, ਪੌੜੀਆਂ 'ਤੇ ਟ੍ਰੈਕਟਰ ਨੂੰ ਸਿੱਧਾ ਲੈ ਕੇ ਜਾਣਾ ਬਹੁਤ ਜੋਖਮ ਭਰਿਆ ਹੁੰਦਾ ਹੈ ਕਿਉਂਕਿ ਟ੍ਰੈਕਟਰ ਦੇ ਅਗਲੇ ਟਾਇਰ ਛੋਟੇ ਹੁੰਦੇ ਹਨ, ਜਿਸ ਨਾਲ ਖੜੀ ਚੜ੍ਹਾਈ 'ਤੇ ਟ੍ਰੈਕਟਰ ਦੇ ਪਲਟਣ ਦਾ ਖਤਰਾ ਰਹਿੰਦਾ ਹੈ। ਰਿਵਰਸ ਗੇਅਰ ਵਿੱਚ ਚਲਾਉਣ ਨਾਲ ਗੁਰੂਤਾਕਰਸ਼ਣ (gravity) ਅਤੇ ਵਜ਼ਨ ਦਾ ਸੰਤੁਲਨ ਬਣਿਆ ਰਹਿੰਦਾ ਹੈ। ਸੰਤੁਲਨ ਬਣਾਏ ਰੱਖਣ ਲਈ ਟ੍ਰੈਕਟਰ ਦੇ ਅੱਗੇ ਜੇ.ਸੀ.ਬੀ. ਦਾ ਲੋਡਰ ਵੀ ਲਗਾਇਆ ਗਿਆ ਸੀ।
ਦੋ ਪੜਾਵਾਂ ਵਿੱਚ ਹੋਈ ਟੈਸਟਿੰਗ ਇਹ ਪ੍ਰੀਖਣ ਦੋ ਪੜਾਵਾਂ 'ਚ ਕੀਤਾ ਗਿਆ:
ਪਹਿਲਾ ਟੈਸਟ: 4 ਅਪ੍ਰੈਲ ਨੂੰ ਦੁਪਹਿਰ 12 ਵਜੇ ਖਾਲੀ ਟ੍ਰੈਕਟਰ ਨੂੰ ਉੱਪਰ ਲਿਜਾਇਆ ਗਿਆ।
ਦੂਜਾ ਟੈਸਟ: ਉਸੇ ਦਿਨ ਸ਼ਾਮ 4 ਵਜੇ 1800 ਕਿੱਲੋ ਸਾਮਾਨ ਲੱਦ ਕੇ ਚੜ੍ਹਾਈ ਸਫਲਤਾਪੂਰਵਕ ਪੂਰੀ ਕੀਤੀ ਗਈ।
ਮੰਦਰ ਦੇ ਨਿਰਮਾਣ ਕਾਰਜਾਂ 'ਚ ਹੋਵੇਗੀ ਵਰਤੋਂ ਹੁਣ ਇਹ ਟ੍ਰੈਕਟਰ ਸਿਰੇ ਮੰਦਰ 'ਚ ਹੀ ਰਹੇਗਾ ਅਤੇ ਇਸ ਦੀ ਵਰਤੋਂ ਮੰਦਰ ਦੇ ਨਿਰਮਾਣ ਕਾਰਜਾਂ ਅਤੇ ਹੋਰ ਜ਼ਰੂਰੀ ਸਾਮਾਨ ਨੂੰ ਹੇਠਾਂ ਤੋਂ ਉੱਪਰ ਪਹੁੰਚਾਉਣ ਲਈ ਕੀਤੀ ਜਾਵੇਗੀ। ਇਸ ਇਤਿਹਾਸਕ ਪਲ ਦੇ ਗਵਾਹ ਮੰਦਰ ਦੇ ਸੰਤ ਰਵੀਨਾਥ ਮਹਾਰਾਜ, ਰਾਮੇਸ਼ਵਰ ਨਾਥ ਮਹਾਰਾਜ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਬਣੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
