ਸਦੀਆਂ ਤੱਕ ਇੰਝ ਹੀ ਖੜ੍ਹਾ ਰਹੇਗਾ ਭਗਵਾਨ ਸ਼੍ਰੀ ਰਾਮ ਦਾ ਇਹ ਮੰਦਰ, ਨਹੀਂ ਹੋਵੇਗਾ ਭੂਚਾਲ ਦਾ ਅਸਰ

Monday, Jan 22, 2024 - 07:01 PM (IST)

ਨਵੀਂ ਦਿੱਲੀ - ਅਯੁੱਧਿਆ ਦੇ ਵਿਸ਼ਾਲ ਰਾਮ ਮੰਦਿਰ ਵਿੱਚ ਅੱਜ ਰਾਮਲਲਾ ਦਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਸੰਪਨ ਹੋ ਗਿਆ ਹੈ। ਇਹ ਮੰਦਰ ਸਿਰਫ਼ ਪੂਜਾ ਸਥਾਨ ਹੀ ਨਹੀਂ ਹੈ, ਸਗੋਂ ਇਹ ਪ੍ਰਾਚੀਨ ਵਿਸ਼ਵਾਸ ਅਤੇ ਆਧੁਨਿਕ ਵਿਗਿਆਨ ਦਾ ਸੁਮੇਲ ਵੀ ਹੈ। ਰਾਮ ਮੰਦਰ ਆਧੁਨਿਕ ਇੰਜੀਨੀਅਰਿੰਗ ਦਾ ਚਮਤਕਾਰ ਦਰਸਾਉਂਦਾ ਹੈ। ਇਸ ਨੂੰ ਇੰਨੀ ਤਾਕਤ ਦਿੱਤੀ ਗਈ ਹੈ ਕਿ ਇਹ ਤੇਜ਼ ਭੁਚਾਲਾਂ ਅਤੇ ਭਿਆਨਕ ਹੜ੍ਹਾਂ ਨੂੰ ਆਸਾਨੀ ਨਾਲ ਝੱਲ ਸਕਦਾ ਹੈ। ਇਸ ਦੇ ਨਾਲ ਹੀ, ਅਯੁੱਧਿਆ ਦਾ ਇਹ ਬ੍ਰਹਮ ਰਾਮ ਮੰਦਰ 1,000 ਸਾਲਾਂ ਤੱਕ ਮਜ਼ਬੂਤੀ ਨਾਲ ਖੜ੍ਹਾ ਰਹਿਣ ਵਾਲਾ ਹੈ। ਇਹ ਲਾਰਸਨ ਐਂਡ ਟਰਬੋ ਵਲੋਂ ਬਣਾਏ ਆਧੁਨਿਕ ਪਲਾਨ ਅਤੇ ਨਿਰਮਾਣ ਤਕਨੀਕ ਦਾ ਨਤੀਜਾ ਹੈ ਇਹ ਰਾਮ ਮੰਦਿਰ। 

ਇਹ ਵੀ ਪੜ੍ਹੋ :   ਬੈਂਕ ਆਫ਼ ਬੜੌਦਾ ਨੇ 22 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਕੀਤਾ ਐਲਾਨ, ਜਾਣੋ ਸ਼ਡਿਊਲ

ਰਾਮ ਮੰਦਰ ਦਾ ਡਿਜ਼ਾਇਨ ਪਰੰਪਰਾਗਤ ਨਗਾਰਾ ਆਰਕੀਟੈਕਚਰਲ ਸ਼ੈਲੀ ਤੋਂ ਪ੍ਰਭਾਵਿਤ ਹੈ ਜਿਸ ਵਿੱਚ 360 ਥੰਮ੍ਹ ਲਗਾਏ ਗਏ ਹਨ। ਇਹ ਮੰਦਰ ਪੂਰੀ ਤਰ੍ਹਾਂ ਪੱਥਰ ਦਾ ਬਣਿਆ ਹੋਇਆ ਹੈ, ਜਿਸ ਵਿਚ ਆਧੁਨਿਕ ਲੋਹੇ, ਸਟੀਲ ਅਤੇ ਇੱਥੋਂ ਤਕ ਕਿ ਸੀਮਿੰਟ ਦੀ ਵਰਤੋਂ ਨਹੀਂ ਕੀਤੀ ਗਈ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਮੰਦਰ ਨੂੰ ਭੂਚਾਲ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਇਹ ਜਾਣਿਆ ਜਾਂਦਾ ਹੈ ਕਿ ਹੋਰ ਸਮੱਗਰੀਆਂ ਦੇ ਮੁਕਾਬਲੇ, ਪੱਥਰ ਦੀ ਉਮਰ ਲੰਬੀ ਅਤੇ ਟਿਕਾਊ ਹੁੰਦੀ ਹੈ। ਇਹੀ ਕਾਰਨ ਮੰਨਿਆ ਜਾਂਦਾ ਹੈ ਕਿ ਸੈਂਕੜੇ ਸਾਲ ਪੁਰਾਣੇ ਕਈ ਮੰਦਰ ਅੱਜ ਵੀ ਸੁਰੱਖਿਅਤ ਹਨ।

ਇਹ ਵੀ ਪੜ੍ਹੋ :    ਅਡਾਨੀ-ਅੰਬਾਨੀ ਨਹੀਂ ਇਸ 'ਰਾਮ ਭਗਤ' ਨੇ ਦਿੱਤੀ ਮੰਦਿਰ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਦਾਨ ਭੇਟਾ

ਮੰਦਰ ਦੀ ਨੀਂਹ 'ਤੇ ਦਿੱਤਾ ਗਿਆ ਹੈ ਵਿਸ਼ੇਸ਼ ਧਿਆਨ 

ਰਾਮ ਮੰਦਰ ਬਣਾਉਂਦੇ ਸਮੇਂ ਵਿਗਿਆਨੀਆਂ ਨੇ ਇਸ ਦੀ ਨੀਂਹ 'ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਮੰਦਿਰ ਨੂੰ ਰੋਲਡ ਕੰਪੈਕਟਡ ਕੰਕਰੀਟ ਦੀ 15 ਮੀਟਰ ਮੋਟੀ ਪਰਤ 'ਤੇ ਬਣਾਇਆ ਗਿਆ ਸੀ, ਜਿਸ ਵਿੱਚ ਫਲਾਈ ਐਸ਼, ਧੂੜ ਅਤੇ ਰਸਾਇਣਾਂ ਤੋਂ ਬਣੇ ਕੰਪੈਕਟਡ ਕੰਕਰੀਟ ਦੀਆਂ 56 ਪਰਤਾਂ ਸ਼ਾਮਲ ਸਨ। ਇਸ ਮਜ਼ਬੂਤ ​​ਆਧਾਰ ਨੂੰ 21 ਫੁੱਟ ਮੋਟੇ ਗ੍ਰੇਨਾਈਟ ਪਲੇਟਫਾਰਮ ਦੁਆਰਾ ਹੋਰ ਮਜ਼ਬੂਤ ​​ਕੀਤਾ ਗਿਆ ਹੈ, ਜੋ ਮੰਦਰ ਨੂੰ ਨਮੀ ਤੋਂ ਬਚਾਉਣ ਵਿੱਚ ਮਦਦ ਕਰੇਗਾ। ਨੀਂਹ ਦੇ ਥੰਮ੍ਹਾਂ ਦੀ ਤੁਲਨਾ ਦਰਿਆਵਾਂ ਉੱਤੇ ਬਣੇ ਵੱਡੇ ਪੁਲਾਂ ਨਾਲ ਕੀਤੀ ਜਾ ਸਕਦੀ ਹੈ, ਜੋ ਭੂਚਾਲ ਦੀਆਂ ਗਤੀਵਿਧੀਆਂ ਤੋਂ ਮੰਦਰ ਦੀ ਮਜ਼ਬੂਤੀ ਨੂੰ ਯਕੀਨੀ ਬਣਾਉਂਦੇ ਹਨ।

ਜ਼ਮੀਨ ਦੀ 15 ਮੀਟਰ ਖੁਦਾਈ ਕੀਤੀ ਅਤੇ ਮਿੱਟੀ ਕੱਢੀ

ਇਕ ਵੈਬਸਾਈਟ ਦੀ ਰਿਪੋਰਟ ਮੁਤਾਬਕ ਰਾਮ ਮੰਦਰ 6.5 ਤੀਬਰਤਾ ਤੱਕ ਦੇ ਭੂਚਾਲਾਂ ਨੂੰ ਝੱਲਣ ਦੇ ਸਮਰੱਥ ਹੈ। ਅੰਦਾਜ਼ਾ ਹੈ ਕਿ 1,000 ਸਾਲਾਂ ਤੱਕ ਇਸਦੀ ਮੁਰੰਮਤ ਕਰਨ ਦੀ ਲੋੜ ਨਹੀਂ ਪਵੇਗੀ। ਮੰਦਰ ਬਣਾਉਣ ਵਾਲੀ ਟੀਮ ਨੇ ਅਯੁੱਧਿਆ ਤੋਂ ਨੇਪਾਲ ਤੱਕ ਫੈਲੇ ਖੇਤਰ ਵਿੱਚ ਹੁਣ ਤੱਕ ਆਏ ਭੂਚਾਲਾਂ ਦੀ ਤੀਬਰਤਾ ਨੂੰ ਮਾਪਿਆ। ਇਸ ਤੋਂ ਬਾਅਦ ਇਸ ਮੰਦਰ ਲਈ ਵਿਲੱਖਣ ਨੀਂਹ ਬਣਾਉਣ ਲਈ ਪ੍ਰਯੋਗਸ਼ਾਲਾ ਵਿੱਚ ਕੰਮ ਕੀਤਾ ਗਿਆ। ਚੇਨਈ ਸਥਿਤ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਕੁਝ ਮਹੱਤਵਪੂਰਨ ਸੁਝਾਅ ਪ੍ਰਾਪਤ ਹੋਏ ਹਨ। ਇਸ ਆਧਾਰ 'ਤੇ ਇੰਜੀਨੀਅਰਾਂ ਨੇ ਜ਼ਮੀਨ ਨੂੰ 15 ਮੀਟਰ ਡੂੰਘਾ ਤੱਕ ਖਦਵਾਇਆ ਗਿਆ ਅਤੇ ਸਾਰੀ ਮਿੱਟੀ ਨੂੰ ਹਟਾਇਆ ਗਿਆ। ਇਥੇ ਰੀ-ਇੰਜੀਨੀਅਰਿੰਗ ਮਿੱਟੀ ਨੂੰ ਭਰਿਆ ਗਿਆ। ਇਹ ਮਿੱਟੀ 14 ਦਿਨਾਂ ਦੇ ਅੰਦਰ ਪੱਥਰ ਵਿਚ ਬਦਲ ਜਾਂਦੀ ਹੈ ਅਤੇ ਫਿਰ ਨਿਰਮਾਣ ਪ੍ਰਕਿਰਿਆ ਦੌਰਾਨ 47 ਹੋਰ ਪਰਤਾਂ ਵਿਛਾਈਆਂ ਗਈਆਂ ਹਨ।

ਇਹ ਵੀ ਪੜ੍ਹੋ :   ਖਾਲਿਸਤਾਨੀ ਅੱਤਵਾਦੀ ਪੰਨੂ ਦੇ 3 ਸਾਥੀ ਗ੍ਰਿਫਤਾਰ, ਪੰਜਾਬ ਦੇ CM ਨੂੰ ਜਾਨੋਂ ਮਾਰਨ ਦੀ ਦਿੱਤੀ ਸੀ ਧਮਕੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News