ਜਲੰਧਰ ''ਚ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਸ਼ੋਭਾ ਯਾਤਰਾ ਅੱਜ, ਰੂਟ ਰਹੇਗਾ ਡਾਇਰਵਰਟ
Monday, Oct 06, 2025 - 11:22 AM (IST)

ਜਲੰਧਰ (ਪੁਨੀਤ)-ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ 6 ਅਕਤੂਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਸ਼ੋਭਾ ਯਾਤਰਾ ਤੋਂ ਪਹਿਲਾਂ ਤਿਆਰੀਆਂ ਨੂੰ ਲੈ ਕੇ ਸਿਟੀ ਵਾਲਮੀਕਿ ਸਭ ਵੱਲੋਂ ਸ਼ੋਭਾ ਯਾਤਰਾ ਰੂਟ ਦਾ ਦੌਰਾ ਕੀਤਾ ਗਿਆ। ਸਿਟੀ ਵਾਲਮੀਕਿ ਸਭਾ ਦੇ ਚੀਫ਼ ਪੈਟਰਨ ਚੰਦਨ ਗਰੇਵਾਲ, ਪ੍ਰਧਾਨ ਰਾਜੇਸ਼ ਭੱਟੀ, ਚੇਅਰਮੈਨ ਰਾਜ ਕੁਮਾਰ ਰਾਜੂ, ਪੈਟਰਨ ਸੁਭਾਸ਼ ਸੋਂਧੀ ਅਤੇ ਜਨਰਲ ਸਕੱਤਰ ਰਾਜੇਸ਼ ਪਦਮ ਨੇ ਦੱਸਿਆ ਕਿ 2 ਵਜੇ ਸ਼੍ਰੀ ਰਾਮ ਚੌਕ, ਕੰਪਨੀ ਬਾਗ ਤੋਂ ਸ਼ੋਭਾ ਯਾਤਰਾ ਦਾ ਸ਼ੁੱਭਆਰੰਭ ਹੋਵੇਗਾ। ਲਵ-ਕੁਸ਼ ਚੌਕ, ਭਗਤ ਸਿੰਘ ਚੌਕ, ਮਾਈ ਹੀਰਾਂ ਗੇਟ, ਵਾਲਮੀਕਿ ਗੇਟ ਤੇ ਪਟੇਲ ਚੌਕ ਤੋਂ ਹੁੰਦੇ ਹੋਏ ਸ਼ੋਭਾ ਯਾਤਰਾ ਪ੍ਰਾਚੀਨ ਮੰਦਰ ਅਲੀ ਮੁਹੱਲਾ ਵੱਲ ਵਧੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ! ਜਲੰਧਰ’ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ, ਚੱਲੀਆਂ ਤਾਬੜਤੋੜ ਗੋਲ਼ੀਆਂ
ਸ਼ੋਭਾ ਯਾਤਰਾ ਵਿਚ ਭਗਵਾਨ ਵਾਲਮੀਕਿ, ਰਾਮਾਇਣ ਅਤੇ ਸੰਵਿਧਾਨ ਤੋਂ ਜਾਣੂੰ ਕਰਵਾਉਣ ਵਾਲੀਆਂ ਝਾਕੀਆਂ ਆਕਰਸ਼ਣ ਦਾ ਕੇਂਦਰ ਹੋਣਗੀਆਂ। ਸ਼ੋਭਾ ਯਾਤਰਾ ਵਿਚ ਵੱਖ-ਵੱਖ ਥਾਵਾਂ ’ਤੇ ਲੰਗਰ ਅਤੇ ਸਵਾਗਤੀ ਮੰਚ ਲਾਏ ਜਾ ਰਹੇ ਹਨ। ਪੁਲਸ, ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਸ਼ੋਭਾ ਯਾਤਰਾ ਵਿਚ ਹਿੱਸਾ ਲੈਣਗੇ। ਉਥੇ ਹੀ, ਸੁਰੱਖਿਆ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਅਤੇ ਵੱਖ-ਵੱਖ ਵਾਲਮੀਕਿ ਸਭਾਵਾਂ ਵਿਚ ਸ਼ੋਭਾ ਯਾਤਰਾ ਨੂੰ ਲੈ ਕੇ ਭਾਰੀ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸ਼ੋਭਾ ਯਾਤਰਾ ਦੀ ਪੂਰਬਲੀ ਸ਼ਾਮ ਵੱਖ-ਵੱਖ ਮੰਦਰਾਂ ਅਤੇ ਇਲਾਕਿਆਂ ਵਿਚ ਰੱਥ ਵਾਲੀਆਂ ਝਾਕੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਵੱਖ-ਵੱਖ ਮੰਦਰ ਆਪਣੀਆਂ ਸੁੰਦਰ ਝਾਕੀਆਂ, ਸੰਗੀਤਕ ਸਮੂਹਾਂ ਅਤੇ ਬੈਂਡਾਂ ਨਾਲ ਸ਼ੋਭਾ ਯਾਤਰਾ ਵਿਚ ਹਿੱਸਾ ਲੈਣਗੇ।
ਇਹ ਵੀ ਪੜ੍ਹੋ: 'ਗੁਰੂ ਘਰਾਂ 'ਚ ਕਰ ਦਿਓ ਅਨਾਊਂਸਮੈਂਟ'! ਪੰਜਾਬ 'ਚ ਪਵੇਗਾ ਭਾਰੀ ਮੀਂਹ, ਹੋ ਜਾਓ Alert
ਰੂਟ ਰਹੇਗਾ ਡਾਇਵਰਟ
ਇਸੇ ਸਬੰਧ ਵਿਚ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਨਿਰਧਾਰਿਤ ਪ੍ਰੋਗਰਾਮ ਅਨੁਸਾਰ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਜੀ ਪ੍ਰਾਚੀਨ ਮੰਦਿਰ ਅਲੀ ਮੁਹੱਲਾ ਜਲੰਧਰ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਜੀ ਚੌਕ-ਲਵ ਕੁਛ ਚੌਕ, ਭਗਤ ਸਿੰਘ ਚੌਕ, ਪੰਜਪੀਰ ਚੌਕ, ਖਿੰਗਰਾ ਗੇਟ, ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ, ਮਾਈ ਹੀਰਾ ਗੇਟ, ਸ਼ੀਤਲਾ ਮੰਦਿਰ, ਭਗਵਾਨ ਵਾਲਮੀਕਿ ਜੀ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਬਸਤੀ ਅੱਡਾ ਤੋਂ ਹੁੰਦੇ ਹੋਏ ਭਗਵਾਨ ਵਾਲਮੀਕਿ ਜੀ ਪ੍ਰਾਚੀਨ ਮੰਦਰ ਅਲੀ ਮੁਹੱਲਾ ਜਲੰਧਰ ਵਿੱਖੇ ਜਾ ਕੇ ਸਮਾਪਤ ਹੋਵੇਗੀ। ਇਸ ਸ਼ੋਭਾ-ਯਾਤਰਾ ਵਿੱਚ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ। ਇਸ ਸ਼ੋਭਾ ਯਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਆਵਾਜਾਈ ਨੂੰ ਨਿਰਵਿਘਨ ਚਲਾਏ ਰੱਖਣ ਲਈ ਟਰੈਫਿਕ ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਸਵੇਰੇ 9 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਲਈ ਟਰੈਫਿਕ ਡਾਇਵਰਟ ਕੀਤੀ ਗਈ ਹੈ।
ਟਰੈਫਿਕ ਡਾਇਵਰਟ ਕੀਤੇ ਪੁਆਂਇੰਟਾਂ ਦਾ ਵੇਰਵਾ
ਨਕੋਦਰ ਚੌਕ, ਸਕਾਈਲਾਰਕ ਚੌਕ, ਪਰਿੰਦਾ ਚੌਕ ਨੇੜੇ ਸਟੇਟ ਬੈਂਕ ਆਫ਼ ਇੰਡੀਆ, ਪੀ. ਐੱਨ. ਬੀ. ਚੌਕ, ਜੀ. ਪੀ. ਓ (ਪ੍ਰੈਸ ਕਲੱਬ) ਚੌਕ, ਸ਼੍ਰੀ ਨਾਮਦੇਵ ਚੌਕ, ਸ਼ਾਸ਼ਤਰੀ ਚੌਕ, ਮੋੜ ਪ੍ਰਤਾਪਬਾਗ, ਮੋੜ ਹੈਨਰੀ ਪੈਟਰੋਲ ਪੰਪ, ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ ਵਨ-ਵੇਅ, ਇਕਹਿਰੀ ਪੁਲੀ ਦੇ ਸਾਹਮਣੇ, ਹੁਸ਼ਿਆਰਪੁਰ ਰੇਲਵੇ ਫਾਟਕ, ਟਾਂਡਾ ਚੌਕ, ਟਾਂਡਾ ਰੇਲਵੇ ਫਾਟਕ, ਟੀ-ਪੁਆਂਇੰਟ ਗੋਪਾਲ ਨਗਰ, ਪੁਰਾਣੀ ਸਬਜੀ ਮੰਡੀ ਚੌਕ, ਮੋੜ ਮਹਾਂਲਕਸ਼ਮੀ ਨਰਾਇਣ ਮੰਦਰ ਨਜਦੀਕ ਪੁਰਾਣੀ ਜੇਲ੍ਹ, ਪਟੇਲ ਚੌਕ, ਬਸਤੀ ਅੱਡਾ ਚੌਕ, ਟੀ-ਪੁਆਂਇੰਟ ਸ਼ਕਤੀ ਨਗਰ, ਫੁੱਟਬਾਲ ਚੌਕ ਆਦਿ। ਸ਼ੋਭਾ ਯਾਤਰਾ ਦੇ ਉਕਤ ਰੂਟ 'ਤੇ ਭਲਕੇ ਸਵੇਰੇ 9 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਲਈ ਆਮ ਵਾਹਨਾਂ ਦੀ ਆਵਾਜਾਈ 'ਤੇ ਰੋਕ ਰਹੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਮਸ਼ਹੂਰ ਗਾਇਕ ਦੀ ਮੌਤ, ਛਾਈ ਸੋਗ ਦੀ ਲਹਿਰ
ਉਥੇ ਹੀ ਵਾਹਨ ਚਾਲਕਾਂ ਅਤੇ ਪਬਲਿਕ ਨੂੰ ਅਪੀਲ ਵੀ ਕੀਤੀ ਗਈ ਹੈ ਕਿ 6 ਅਕਤੂਬਰ ਨੂੰ ਸ਼ੋਭਾ ਯਾਤਰਾ ਵਾਲੇ ਉਕਤ ਨਿਰਧਾਰਿਤ ਰੂਟ ਦਾ ਇਸਤੇਮਾਲ ਕਰਨ ਦੀ ਬਜਾਏ ਡਾਇਵਰਟ ਕੀਤੇ ਰੂਟ ਅਤੇ ਹੋਰ ਬਦਲਵੇਂ ਲਿੰਕ ਰਸਤਿਆਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਟਰੈਫਿਕ ਜਾਮ ਤੋਂ ਬਚਿਆ ਜਾ ਸਕੇ। ਇਸ ਸਬੰਧੀ ਜ਼ਿਆਦਾ ਜਾਣਕਾਰੀ ਅਤੇ ਸਹਾਇਤਾ ਲਈ ਟਰੈਫਿਕ ਪੁਲਸ ਹੈਲਪਲਾਈਨ ਨੰਬਰ 0181-2227296 'ਤੇ ਕਾਲ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਮਾਤਾ ਦੀ ਭਗਤ ਸੀ ਕੁੜੀ, ਮੁੰਡਾ ਜਾਂਦਾ ਸੀ ਪੰਜਾਬ ਦੇ ਮਸ਼ਹੂਰ ਡੇਰੇ, ਬਸ ਇਸੇ ਗੱਲ ਤੋਂ ਪੈ ਗਿਆ 'ਪੰਗਾ', ਹੋਇਆ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8