ਮੰਦਰ ਤੋਂ ਪਰਤ ਰਹੇ ਪਤੀ-ਪਤਨੀ ਦਾ ਕ.ਤ.ਲ., ਕਾਰ ''ਚ ਮਿਲੀਆਂ ਲਾ.ਸ਼ਾਂ
Wednesday, Oct 30, 2024 - 04:16 PM (IST)
ਜੈਪੁਰ (ਭਾਸ਼ਾ)- ਇਕ ਜੋੜੇ ਦੀਆਂ ਲਾਸ਼ਾਂ ਇਕ ਕਾਰ 'ਚ ਮਿਲੀਆਂ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਸ ਦਾ ਕਹਿਣਾ ਹੈ ਕਿ ਇਹ ਜੋੜਾ ਆਗਰਾ ਦੇ ਇਕ ਪਿੰਡ ਦਾ ਰਹਿਣ ਵਾਲਾ ਸੀ ਅਤੇ ਉਨ੍ਹਾਂ ਦੀਆਂ ਲਾਸ਼ਾਂ 'ਤੇ ਗੋਲੀ ਦੇ ਨਿਸ਼ਾਨ ਹਨ। ਜੋੜੇ ਦੀਆਂ ਲਾਸ਼ਾਂ ਰਾਜਸਥਾਨ ਦੇ ਕਰੌਲੀ ਜ਼ਿਲ੍ਹੇ 'ਚ ਮਿਲੀਆਂ। ਕਰੌਲੀ ਦੇ ਪੁਲਸ ਡਿਪਟੀ ਕਮਿਸ਼ਨਰ ਅਨੁਜ ਸ਼ੁਭਮ ਨੇ ਦੱਸਿਆ ਕਿ ਮਾਸਲਪੁਰ ਥਾਣਾ ਖੇਤਰ 'ਚ ਭੋਜਪੁਰ ਪਿੰਡ ਕੋਲ ਵਿਕਾਸ ਅਤੇ ਉਸ ਦੀ ਪਤਨੀ ਦੀਕਸ਼ਾ ਦੀਆਂ ਲਾਸ਼ਾਂ ਕਾਰ 'ਚ ਮਿਲੀਆਂ। ਉਨ੍ਹਾਂ ਅਨੁਸਾਰ ਦੋਵੇਂ ਆਗਰਾ (ਉੱਤਰ ਪ੍ਰਦੇਸ਼) ਦੇ ਇਕ ਪਿੰਡ ਦੇ ਰਹਿਣ ਵਾਲੇ ਸਨ।
ਸ਼ੁਭਮ ਨੇ ਦੱਸਿਆ ਕਿ ਦੀਕਸ਼ਾ ਦਾ ਕਤਲ ਕਾਰ ਦੀ ਪਿਛਲੀ ਸੀਟ 'ਤੇ ਕੀਤਾ ਗਿਆ ਜਦੋਂ ਕਿ ਵਿਕਾਸ ਦੀ ਲਾਸ਼ ਅਗਲੀ ਸੀਟ 'ਤੇ ਸੀ। ਕਾਰ 'ਚ ਕੋਈ ਹਥਿਆਰ ਬਰਾਮਦ ਨਹੀਂ ਹੋਇਆ। ਸ਼ੱਕ ਹੈ ਕਿ ਘਟਨਾ ਦੇ ਸਮੇਂ ਉਨ੍ਹਾਂ ਦਾ ਕੋਈ ਹੋਰ ਵਿਅਕਤੀ ਵੀ ਸੀ। ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ,''ਉਹ (ਦੋਵੇਂ) ਕੱਲ੍ਹ ਆਗਰਾ 'ਚ ਆਪਣੇ ਘਰ ਤੋਂ ਕੈਲਾ ਦੇਵੀ ਮੰਦਰ ਜਾਣ ਲਈ ਨਿਕਲੇ ਸਨ। ਉਹ ਕਰੌਲੀ 'ਚ ਕੈਲਾ ਦੇਵੀ ਮੰਦਰ ਗਏ ਅਤੇ ਆਗਰਾ ਵੱਲ ਪਰਤ ਰਹੇ ਸਨ। ਕੁਝ ਪਿੰਡ ਵਾਸੀਆਂ ਨੇ ਬੁੱਧਵਾਰ ਸਵੇਰੇ ਲਾਸ਼ਾਂ ਦੇਖੀਆਂ ਤਾਂ ਪੁਲਸ ਨੂੰ ਸੂਚਨਾ ਦਿੱਤੀ।'' ਉਨ੍ਹਾਂ ਦੱਸਿਆ ਕਿ (ਕਤਲ ਦੀ) ਇਹ ਘਟਨਾ ਕੱਲ੍ਹ ਦੇਰ ਰਾਤ ਹੋਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8