ਮੰਦਰਾਂ ਦੇ ਸੋਨੇ ਤੋਂ 17.81 ਕਰੋੜ ਵਿਆਜ ! ਸਰਕਾਰ ਨੇ ਇੰਝ ਕੀਤੀ ਮੋਟੀ ਕਮਾਈ

Friday, Apr 18, 2025 - 10:24 AM (IST)

ਮੰਦਰਾਂ ਦੇ ਸੋਨੇ ਤੋਂ 17.81 ਕਰੋੜ ਵਿਆਜ ! ਸਰਕਾਰ ਨੇ ਇੰਝ ਕੀਤੀ ਮੋਟੀ ਕਮਾਈ

ਚੇਨਈ- ਤਾਮਿਲਨਾਡੂ ਦੇ 21 ਮੰਦਰਾਂ 'ਚ ਸ਼ਰਧਾਲੂਆਂ ਵੱਲੋਂ ਚੜ੍ਹਾਏ ਗਏ 1,000 ਕਿਲੋਗ੍ਰਾਮ ਤੋਂ ਵੱਧ ਸੋਨੇ ਦੇ ਸਮਾਨ ਨੂੰ ਪਿਘਲਾ ਕੇ 24 ਕੈਰੇਟ ਦੀਆਂ ਛੜਾਂ 'ਚ ਬਦਲ ਦਿੱਤਾ ਗਿਆ ਅਤੇ ਬੈਂਕਾਂ 'ਚ ਜਮ੍ਹਾ ਕਰਵਾ ਦਿੱਤਾ ਗਿਆ। ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਸੋਨੇ ਦੀਆਂ ਛੜਾਂ ਦੇ ਇਸ ਨਿਵੇਸ਼ ਤੋਂ ਉਸ ਨੂੰ ਸਾਲਾਨਾ 17.81 ਕਰੋੜ ਰੁਪਏ ਵਿਆਜ ਮਿਲ ਰਿਹਾ ਹੈ। ਮੰਦਰਾਂ 'ਚ ਚੜ੍ਹਾਏ ਜਾਂਦੇ ਸੋਨੇ ਦੇ ਸਾਮਾਨ ਜੋ ਵਰਤੇ ਨਹੀਂ ਜਾਂਦੇ ਸਨ, ਉਨ੍ਹਾਂ ਨੂੰ ਮੁੰਬਈ ਦੇ ਸਰਕਾਰੀ ਟਕਸਾਲ 'ਚ ਪਿਘਲਾ ਕੇ 24 ਕੈਰੇਟ ਛੜਾਂ 'ਚ ਬਦਲਿਆ ਜਾਂਦਾ ਸੀ ਅਤੇ ਗੋਲਡ ਇਨਵੈਸਟਮੈਂਟ ਸਕੀਮ ਦੇ ਤਹਿਤ ਸਟੇਟ ਬੈਂਕ ਆਫ਼ ਇੰਡੀਆ (SBI) 'ਚ ਨਿਵੇਸ਼ ਕੀਤਾ ਜਾਂਦਾ ਸੀ। ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟਸ ਵਿਭਾਗ ਦੇ ਮੰਤਰੀ ਪੀ ਕੇ ਸ਼ੇਖਰ ਬਾਬੂ ਦੁਆਰਾ ਵਿਧਾਨ ਸਭਾ 'ਚ ਪੇਸ਼ ਕੀਤੇ ਗਏ ਨੀਤੀ ਪੱਤਰ 'ਚ ਕਿਹਾ ਗਿਆ ਹੈ,"ਨਿਵੇਸ਼ ਤੋਂ ਪ੍ਰਾਪਤ ਵਿਆਜ ਦੀ ਵਰਤੋਂ ਸਬੰਧਤ ਮੰਦਰਾਂ ਦੇ ਵਿਕਾਸ ਲਈ ਕੀਤੀ ਜਾਂਦੀ ਹੈ।"  ਇਸ ਯੋਜਨਾ ਨੂੰ ਲਾਗੂ ਕਰਨ ਦੀ ਨਿਗਰਾਨੀ ਲਈ ਰਾਜ ਦੇ ਤਿੰਨ ਖੇਤਰਾਂ ਲਈ ਸੇਵਾਮੁਕਤ ਜੱਜਾਂ ਦੀ ਅਗਵਾਈ ਹੇਠ ਤਿੰਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਨੌਜਵਾਨ ਨੂੰ 10 ਵਾਰ ਡੰਗਿਆ, ਮੌਤ ਤੋਂ ਬਾਅਦ ਰਾਤ ਭਰ ਲਾਸ਼ ਨੇੜੇ ਬੈਠਾ ਰਿਹਾ ਸੱਪ

ਸੋਨੇ ਦੀਆਂ ਛੜਾਂ ਦੇ 31 ਮਾਰਚ ਤੱਕ ਦੇ ਨਿਵੇਸ਼ ਦਾ ਵੇਰਵਾ ਦਿੰਦੇ ਹੋਏ ਲੇਖ 'ਚ ਕਿਹਾ ਗਿਆ,''ਪ੍ਰਦੇਸ਼ ਦੇ 21 ਮੰਦਰਾਂ ਤੋਂ ਪ੍ਰਾਪਤ 10,74,123,488 ਗ੍ਰਾਮ ਸ਼ੁੱਧ ਸੋਨੇ 'ਤੇ ਪ੍ਰਤੀ ਸਾਲ 17.81 ਕਰੋੜ ਰੁਪਏ ਦਾ ਵਿਆਜ ਪ੍ਰਾਪਤ ਹੋਇਆ, ਜੋ ਨਿਵੇਸ਼ ਦੇ ਸਮੇਂ ਸੋਨੇ ਦੇ ਮੁੱਲ ਅਨੁਸਾਰ ਤੈਅ ਕੀਤਾ ਗਿਆ।'' ਮੰਦਰਾਂ 'ਚੋਂ ਤਿਰੁਚਿਰਾਪੱਲੀ ਜ਼ਿਲ੍ਹੇ ਦੇ ਸਮੇਂਪੁਰਮ 'ਚ ਅਰੂਲਮਿਗੁ ਮਰਿਅਮਮਨ ਮੰਦਰ ਨੇ ਨਿਵੇਸ਼ ਯੋਜਨਾ ਲਈ ਸਭ ਤੋਂ ਵੱਧ 4,24,266.491 ਗ੍ਰਾਮ (ਲਗਭਗ 424.26 ਕਿਲੋਗ੍ਰਾਮ) ਸੋਨਾ ਦਿੱਤਾ। ਮਨੁੱਖੀ ਸਰੋਤ ਵਿਕਾਸ ਵਿਭਾਗ ਦੇ ਨਿਯੰਤਰਣ ਅਧੀਨ ਮੰਦਰਾਂ 'ਚ 'ਅਣਵਰਤੇ ਅਤੇ ਨਾ-ਵਰਤੇ ਜਾਣ ਵਾਲੇ' ਚਾਂਦੇ ਦੇ ਸਮਾਨ ਨੂੰ ਸਰਕਾਰ ਵਲੋਂ ਪ੍ਰਵਾਨਿਤ ਨਿੱਜੀ ਚਾਂਦੀ ਪਿਘਲਾਉਣ ਵਾਲੀਆਂ ਕੰਪਨੀਆਂ ਵਲੋਂ ਮੰਦਰ ਦੇ ਅਹਾਤੇ 'ਚ ਤਿੰਨ ਜੱਜਾਂ ਦੀ ਅਗਵਾਈ ਵਾਲੀਆਂ ਖੇਤਰੀ ਕਮੇਟੀਆਂ ਦੀ ਮੌਜੂਦਗੀ 'ਚ ਸ਼ੁੱਧ ਚਾਂਦੀ ਦੀਆਂ ਸਿੱਲੀਆਂ 'ਚ ਪਿਘਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਬਿਆਨ ਅਨੁਸਾਰ,''ਇਸ ਅਨੁਸਾਰ, ਮੌਜੂਦਾ ਸਮੇਂ ਮੰਦਰਾਂ 'ਚ ਬਿਨਾਂ ਉਪਯੋਗ ਦੀਆਂ ਚਾਂਦੀ ਦੀਆਂ ਵਸਤੂਆਂ ਨੂੰ ਪਿਘਲਾਉਣ ਲਈ ਕਦਮ ਚੁੱਕੇ ਜਾ ਰਹੇ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News