ਮੰਦਰ ਭਾਜੜ : ਸਰਕਾਰ ਨੇ ਅਗਲੇ 3 ਦਿਨਾਂ ਲਈ ਸਾਰੇ ਪ੍ਰੋਗਰਾਮ ਕੀਤੇ ਰੱਦ
Saturday, May 03, 2025 - 02:35 PM (IST)

ਪਣਜੀ- ਗੋਆ ਸਰਕਾਰ ਨੇ ਮੰਦਰ 'ਚ ਉਤਸਵ ਦੌਰਾਨ ਭਾਜੜ 'ਚ 7 ਸ਼ਰਧਾਲੂਆਂ ਦੀ ਮੌਤ ਅਤੇ 70 ਤੋਂ ਵੱਧ ਜ਼ਖ਼ਮੀ ਹੋਣ ਦੀ ਘਟਨਾ ਵਿਚਾਲੇ ਸ਼ਨੀਵਾਰ ਨੂੰ ਕਿਹਾ ਕਿ ਅਗਲੇ ਤਿੰਨ ਦਿਨ ਲਈ ਉਸ ਨੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਜਨਰਲ ਐਡਮਿਨਿਸਟ੍ਰੇਸ਼ਨ ਵਿਭਾਗ ਦੇ ਅੰਡਰ ਸੈਕਟਰੀ ਸ਼੍ਰੇਅਸ ਡਿਸਿਲਵਾ ਦੁਆਰਾ ਜਾਰੀ ਸਰਕੂਲਰ 'ਚ ਕਿਹਾ ਗਿਆ ਹੈ,"ਸ਼ਿਰਾਗਾਂਵ 'ਚ ਸ਼੍ਰੀ ਦੇਵੀ ਲਈਰਾਈ ਯਾਤਰਾ ਦੌਰਾਨ ਭਾਜੜ ਦੀ ਘਟਨਾ ਦੇ ਮੱਦੇਨਜ਼ਰ ਅਤੇ ਮ੍ਰਿਤਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ, ਗੋਆ ਸਰਕਾਰ ਨਿਰਦੇਸ਼ ਦਿੰਦੀ ਹੈ ਕਿ ਅਗਲੇ ਤਿੰਨ ਦਿਨਾਂ ਲਈ ਤਹਿ ਕੀਤੇ ਗਏ ਸਾਰੇ ਸਰਕਾਰੀ-ਪ੍ਰਯੋਜਿਤ ਤਿਉਹਾਰ ਸਮਾਗਮਾਂ ਅਤੇ ਜਨਤਕ ਸਮਾਗਮਾਂ ਨੂੰ ਰੱਦ ਜਾਂ ਮੁਲਤਵੀ ਕਰ ਦਿੱਤਾ ਜਾਵੇ।"
ਇਹ ਵੀ ਪੜ੍ਹੋ : ਮੰਦਰ 'ਚ ਪੈ ਗਈ ਭਾਜੜ, 7 ਸ਼ਰਧਾਲੂਆਂ ਦੀ ਗਈ ਜਾਨ, ਕਈ ਜ਼ਖ਼ਮੀ
ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉੱਤਰੀ ਗੋਆ ਦੇ ਸ਼ਿਰਗਾਓਂ ਦੇ ਇਕ ਮੰਦਰ 'ਚ ਇਕ ਤਿਉਹਾਰ ਦੌਰਾਨ ਭਾਜੜ ਮਚੀ। ਪੁਲਿਸ ਦੇ ਅਨੁਸਾਰ, ਸਾਲਾਨਾ ਤਿਉਹਾਰ ਲਈ ਹਜ਼ਾਰਾਂ ਸ਼ਰਧਾਲੂ ਮੰਦਰ ਦੀਆਂ ਤੰਗ ਗਲੀਆਂ 'ਚ ਇਕੱਠੇ ਹੋਏ ਸਨ। ਪੁਲਸ ਡਾਇਰੈਕਟਰ ਜਨਰਲ ਆਲੋਕ ਕੁਮਾਰ ਨੇ ਕਿਹਾ,"ਘੱਟੋ-ਘੱਟ 30,000 ਤੋਂ 40,000 ਲੋਕ ਤਿਉਹਾਰ ਲਈ ਇਕੱਠੇ ਹੋਏ ਸਨ ਅਤੇ ਢਲਾਨ 'ਤੇ ਖੜ੍ਹੇ ਸਨ ਕਿ ਉਦੋਂ ਕੁਝ ਲੋਕ ਢਲਾਨ 'ਤੇ ਡਿੱਗ ਗਏ, ਜਿਸ ਨਾਲ ਹੋਰ ਲੋਕ ਵੀ ਇਕ-ਦੂਜੇ 'ਤੇ ਡਿੱਗਦੇ ਗਏ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8