ਤੇਲੰਗਾਨਾ 'ਚ ਟਰੇਨਰ ਜਹਾਜ਼ ਕ੍ਰੈਸ਼, 2 ਪਾਇਲਟਾਂ ਦੀ ਮੌਤ

10/06/2019 2:41:02 PM

ਵਿਕਾਰਾਬਾਦ— ਤੇਲੰਗਾਨਾ ਦੇ ਵਿਕਾਰਾਬਾਦ 'ਚ ਇਕ ਟਰੇਨਰ ਜਹਾਜ਼ ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਸੁਲਤਾਨਪੁਰ ਪਿੰਡ ਕੋਲ ਹੋਏ ਇਸ ਹਾਦਸੇ 'ਚ 2 ਪਾਇਲਟਾਂ ਦੀ ਮੌਤ ਹੋ ਗਈ ਹੈ। ਇਕ ਪਾਇਲਟ ਦੀ ਪਛਾਣ ਪ੍ਰਕਾਸ਼ ਵਿਸ਼ਾਲ ਦੇ ਰੂਪ 'ਚ ਹੋਈ ਹੈ, ਜਦੋਂ ਕਿ ਦੂਜੀ ਮਹਿਲਾ ਪਾਇਲਟ ਸੀ। ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਸ਼ਾਲ ਟਰੇਨੀ ਪਾਇਲਟ ਸੀ। ਟਰੇਨਰ ਜਹਾਜ਼ ਵਿਕਾਰਾਬਾਦ ਜ਼ਿਲੇ ਦੇ ਸੁਲਤਾਨਪੁਰ ਪਿੰਡ ਦੇ ਉੱਪਰੋਂ ਨਿਕਲ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਦਾ ਮਲਬਾ ਕੁਝ ਦੂਰੀ 'ਚ ਫੈਲੇ ਖੇਤਾਂ 'ਚ ਡਿੱਗਿਆ ਹੈ। ਮਲਬਾ ਜਿਸ ਖੇਤ 'ਚ ਡਿੱਗਾ ਹੈ, ਉਸ ਖੇਤ 'ਚ ਫਸਲ ਵੀ ਲੱਗੀ ਸੀ।

ਮਲਬਾ ਡਿੱਗਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਉੱਥੇ ਦੌੜ ਕੇ ਗਏ। ਹਾਦਸੇ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਦੀ ਟੀਮ ਪਹੁੰਚ ਗਈ ਹੈ। ਹਾਦਸੇ ਦੇ ਕਾਰਨਾਂ ਦੇ ਸੰਬੰਧ 'ਚ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਵਿਸ਼ਾਲ ਦੀ ਪਛਾਣ ਉਸ ਦੇ ਪਛਾਣ ਪੱਤਰ ਤੋਂ ਕੀਤੀ ਗਈ। ਉੱਥੇ ਹੀ ਦੂਜੀ ਪਾਇਲਟ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਵੀ ਭਾਰਤੀ ਹਵਾਈ ਫੌਜ ਦਾ ਮਿਗ-21 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ 'ਚ ਜਹਾਜ਼ 'ਚ ਸਵਾਰ ਦੋਵੇਂ ਪਾਇਲਟ ਵਾਲ-ਵਾਲ ਬਚ ਗਏ ਸਨ।


DIsha

Content Editor

Related News