ਜੰਮੂ-ਕਸ਼ਮੀਰ 'ਚ ਢੇਰ ਕੀਤਾ ਤੇਲੰਗਾਨਾ ਦਾ ਅੱਤਵਾਦੀ, ਹੈਦਰਾਬਾਦ 'ਚ ਲੁੱਕਿਆ ਪਰਿਵਾਰ

Friday, Mar 16, 2018 - 02:42 PM (IST)

ਜੰਮੂ-ਕਸ਼ਮੀਰ 'ਚ ਢੇਰ ਕੀਤਾ ਤੇਲੰਗਾਨਾ ਦਾ ਅੱਤਵਾਦੀ, ਹੈਦਰਾਬਾਦ 'ਚ ਲੁੱਕਿਆ ਪਰਿਵਾਰ

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਸੋਮਵਾਰ ਨੂੰ ਸੁਰੱਖਿਆ ਫੋਰਸ ਨਾਲ ਮੁੱਠਭੇੜ 'ਚ ਮਾਰੇ ਗਏ 3 ਅੱਤਵਾਦੀਆਂ ਚੋਂ ਇਕ ਦੀ ਪਛਾਣ ਤੇਲੰਗਾਨਾ ਨਿਵਾਸੀ ਦੇ ਰੂਪ 'ਚ ਹੋਈ ਹੈ। ਕਸ਼ਮੀਰ 'ਚ ਜਲ-ਕਾਇਦਾ ਸੇਲ, ਅੰਸਾਰ ਗਜਾਵਤੁਲ ਹਿੰਦ ਅਨੁਸਾਰ, ਅੱਤਵਾਦੀ ਤੇਲੰਗਾਨਾ ਦੇ ਹੈਦਰਾਬਾਦ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਮ ਮੁਹੰਮਦ ਤੌਫੀਕ ਦੱਸਿਆ ਜਾ ਰਿਹਾ ਹੈ।
ਜਾਂਚ 'ਚ ਹੈਦਰਾਬਾਦ 'ਚ ਪੁਲਸ ਨੂੰ ਪਤਾ ਲੱਗਿਆ ਕਿ ਤੌਫੀਕ ਦੇ ਪਰਿਵਾਰ ਨੇ ਭੱਦਰਾਦਰੀ ਕੋਠਾਗੁਡਮ ਜ਼ਿਲੇ 'ਚ ਬਣੇ ਆਪਣੇ ਅਧਿਕਾਰਿਕ ਰਿਹਾਇਸ਼ 'ਚ ਤਾਲਾ ਲਗਾ ਦਿੱਤਾ ਹੈ ਅਤੇ ਅੱਤਵਾਦੀ ਨੂੰ ਮਾਰੇ ਜਾਣ ਤੋਂ ਇਕ ਦਿਨ ਬਾਅਦ ਹੀ ਪਰਿਵਾਰ ਗਾਇਬ ਹੈ। ਤੌਫੀਕ ਦੇ ਪਿਤਾ, ਮੁਹੰਮਦ ਰੱਜਾਕ, ਮਾਨਗੁਰੂ 'ਚ ਪਰਮਾਣੂ ਊਰਜਾ ਦੇ ਜਲ ਪਲਾਂਟ ਵਿਭਾਗ 'ਚ ਟੈਕਨੀਸ਼ੀਅਨ ਹਨ।
ਪੁਲਸ ਨੇ ਕਿਹਾ ਹੈ ਕਿ ਤੌਫੀਕ 2016 ਤੋਂ ਬਾਅਦ ਆਪਣੇ ਪਰਿਵਾਰ ਦੇ ਸੰਪਰਕ 'ਚ ਨਹੀਂ ਸੀ, ਜਦੋਂ ਉਹ ਨੌਕਰੀ ਦੀ ਤਲਾਸ਼ 'ਚ ਹੈਦਰਾਬਾਦ ਗਿਆ ਸੀ। ਉਨ੍ਹਾਂ ਦੇ ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਵਾਨਾਪਰਥੀ ਸ਼ਹਿਰ ਤੋਂ ਇਕ ਸਿਵਲ ਇੰਜੀਨੀਅਰਿੰਗ ਡਿਪਲੋਮਾ ਕੀਤਾ ਸੀ, ਪਰ ਭੱਦਰਾਦਰੀ ਕੋਠਾਗੁਡਮ ਜ਼ਿਲੇ ਦੇ ਐੱਸ.ਪੀ. ਅੰਬਰ ਕਿਸ਼ੋਰ ਝਾਅ ਨੇ ਕਿਹਾ ਹੈ ਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਪੁਲਸ ਨੇ ਕਿਹਾ ਕਿ ਤੌਫੀਕ ਨੂੰ ਸ਼ੋਸ਼ਲ ਮੀਡੀਆ ਦੀ ਮਦਦ ਨਾਲ ਆਈ.ਐੱਸ. ਅੱਤਵਾਦੀ ਸਮੂਹ ਦੀ ਵਿਚਾਰਧਾਰਾ ਵੱਲੋਂ ਕੱਟੜਪੰਥੀ ਬਣਾ ਦਿੱਤਾ ਸੀ ਅਤੇ ਉਹ ਅੱਤਵਾਦੀ ਗਤੀਵਿਧੀਆਂ 'ਚ ਭਾਗ ਲੈਣ ਲਈ ਕਸ਼ਮੀਰ ਗਿਆ ਸੀ।


Related News