ਇਹ ਹੁੰਦੀ ਐ ਇਕ ਵੋਟ ਦੀ ਕੀਮਤ! ਨੂੰਹ ਲਈ ਅਮਰੀਕਾ ਤੋਂ ਆਏ ਸਹੁਰੇ ਨੇ ਪਲਟ''ਤੀ ਸਾਰੀ ਬਾਜ਼ੀ

Monday, Dec 15, 2025 - 03:37 PM (IST)

ਇਹ ਹੁੰਦੀ ਐ ਇਕ ਵੋਟ ਦੀ ਕੀਮਤ! ਨੂੰਹ ਲਈ ਅਮਰੀਕਾ ਤੋਂ ਆਏ ਸਹੁਰੇ ਨੇ ਪਲਟ''ਤੀ ਸਾਰੀ ਬਾਜ਼ੀ

ਤੇਲੰਗਾਨਾ : ਤੇਲੰਗਾਨਾ ਦੇ ਨਿਰਮਲ ਜ਼ਿਲ੍ਹੇ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹਰ ਇੱਕ ਵੋਟ ਕਿੰਨੀ ਜ਼ਰੂਰੀ ਹੁੰਦੀ ਹੈ। ਇੱਥੇ ਇੱਕ ਸਰਪੰਚ ਉਮੀਦਵਾਰ ਨੇ ਸਿਰਫ਼ ਇੱਕ ਵੋਟ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਜਿੱਤ ਦਾ ਇਹ ਦਿਲਚਸਪ ਕਿੱਸਾ ਨਿਰਮਲ ਜ਼ਿਲ੍ਹੇ ਦੇ ਲੋਕੇਸ਼ਵਰਮ ਮੰਡਲ ਦੀ ਬਾਗਾਪੁਰ ਗ੍ਰਾਮ ਪੰਚਾਇਤ ਨਾਲ ਸਬੰਧਤ ਹੈ।

ਪਿੰਡ ਦੀ ਨੂੰਹ ਤੇ ਸਰਪੰਚ ਅਹੁਦੇ ਦੀ ਉਮੀਦਵਾਰ ਮੁਤਿਆਲਾ ਸ਼੍ਰੀਵੇਧਾ (Mutyala Sriveedha) ਨੇ ਚੋਣ ਜਿੱਤੀ ਹੈ। ਉਨ੍ਹਾਂ ਦੀ ਜਿੱਤ ਹੋਰ ਵੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਈ, ਜਦੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਸਹੁਰਾ ਮੁਤਿਆਲਾ ਇੰਦਰਕਰਨ ਰੈੱਡੀ (Mutyala Indrakaran Reddy) ਖਾਸ ਤੌਰ 'ਤੇ ਅਮਰੀਕਾ ਤੋਂ ਆਪਣੇ ਜੱਦੀ ਪਿੰਡ ਵੋਟ ਪਾਉਣ ਲਈ ਆਏ ਸਨ। ਸ਼੍ਰੀਵੇਧਾ ਦੇ ਸਹੁਰਾ ਅਮਰੀਕਾ ਵਿੱਚ ਕੰਮ ਕਰਦੇ ਹਨ, ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਨੂੰਹ ਚੋਣ ਲੜ ਰਹੀ ਹੈ, ਤਾਂ ਉਹ ਬਿਨਾਂ ਸੋਚੇ-ਸਮਝੇ ਉਨ੍ਹਾਂ ਨੂੰ ਜਿਤਾਉਣ ਲਈ ਵਾਪਸ ਆਪਣੇ ਪਿੰਡ ਵੋਟ ਪਾਉਣ ਆ ਗਏ।

ਚੋਣ ਅਧਿਕਾਰੀਆਂ ਮੁਤਾਬਕ, ਬਾਗਾਪੁਰ ਪਿੰਡ 'ਚ ਕੁੱਲ 426 ਰਜਿਸਟਰਡ ਵੋਟਰ ਸਨ, ਜਿਨ੍ਹਾਂ ਵਿੱਚੋਂ 378 ਲੋਕਾਂ ਨੇ ਆਪਣੀ ਵੋਟ ਪਾਈ। ਵੋਟਾਂ ਦੀ ਗਿਣਤੀ ਤੋਂ ਬਾਅਦ ਪਤਾ ਲੱਗਿਆ ਕਿ ਮੁਤਿਆਲਾ ਸ਼੍ਰੀਵੇਧਾ ਨੂੰ 189 ਵੋਟਾਂ ਮਿਲੀਆਂ। ਦੂਜੇ ਨੰਬਰ ਦੇ ਉਮੀਦਵਾਰ ਨੂੰ 188 ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ, ਸ਼੍ਰੀਵੇਧਾ ਨੇ ਸਿਰਫ਼ ਇੱਕ ਵੋਟ ਦੇ ਫਰਕ ਨਾਲ ਇਹ ਚੋਣ ਜਿੱਤ ਲਈ। ਗਿਣਤੀ 'ਚ ਇੱਕ ਵੋਟ ਖਰਾਬ ਮੰਨ ਕੇ ਗਿਣਿਆ ਨਹੀਂ ਗਿਆ ਸੀ। ਇਹ ਘਟਨਾ ਸਪੱਸ਼ਟ ਰੂਪ ਵਿੱਚ ਦਰਸਾਉਂਦੀ ਹੈ ਕਿ ਜੇ ਸ਼੍ਰੀਵੇਧਾ ਦੇ ਸਹੁਰਾ ਅਮਰੀਕਾ ਤੋਂ ਆ ਕੇ ਵੋਟ ਨਾ ਪਾਉਂਦੇ, ਤਾਂ ਨਤੀਜਾ ਕੁਝ ਹੋਰ ਹੋ ਸਕਦਾ ਸੀ ਅਤੇ ਚੋਣ ਟਾਈ ਵੀ ਹੋ ਸਕਦੀ ਸੀ। ਇਸ ਜਿੱਤ ਨੇ ਪੂਰੇ ਜ਼ਿਲ੍ਹੇ ਵਿੱਚ ਇਸ ਗੱਲ ਦੀ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਕਿਸੇ ਵੀ ਨਾਗਰਿਕ ਦੀ ਇੱਕ ਵੋਟ ਕਿੰਨਾ ਵੱਡਾ ਬਦਲਾਅ ਲਿਆ ਸਕਦੀ ਹੈ।


author

Baljit Singh

Content Editor

Related News