ਹੈਂ ! ਇੰਨਾ ਮਹਿੰਗਾ, ਇਕ ਨਿੰਬੂ ਦੀ ਕੀਮਤ 13,000 ਰੁਪਏ

Tuesday, Feb 17, 2026 - 05:31 PM (IST)

ਹੈਂ ! ਇੰਨਾ ਮਹਿੰਗਾ, ਇਕ ਨਿੰਬੂ ਦੀ ਕੀਮਤ 13,000 ਰੁਪਏ

ਨੈਸ਼ਨਲ ਡੈਸਕ : ਤਾਮਿਲਨਾਡੂ ਦੇ ਈਰੋਡ ਜ਼ਿਲ੍ਹੇ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਕਰਵਾਏ ਗਏ ਇਕ ਸਮਾਗਮ ਦੌਰਾਨ ਇਕ ਨਿੰਬੂ ਦੀ ਬੋਲੀ 13,000 ਰੁਪਏ ਲਗਾਈ ਗਈ। ਇਹ ਅਨੋਖੀ ਨਿਲਾਮੀ ਵਿਲਾਕੇਥੀ ਪਿੰਡ ਦੇ ਨੇੜੇ ਪੁਡੂ ਅੰਨਾਮਲਾਈ ਪਾਲਯਮ ਵਿੱਚ ਸਥਿਤ ਪਝਮਥਿੰਨੀ ਕਰੁੱਪਾ ਈਸ਼ਵਰਨ ਮੰਦਰ ਵਿੱਚ ਹੋਈ। ਅਧਿਕਾਰੀਆਂ ਅਨੁਸਾਰ ਮਹਾਸ਼ਿਵਰਾਤਰੀ ਦੇ ਤਿਉਹਾਰ ਦੇ ਹਿੱਸੇ ਵਜੋਂ ਮੰਦਰ 'ਚ ਸੋਮਵਾਰ ਸ਼ਾਮ 6 ਵਜੇ ਤੋਂ ਰਾਤ 8:30 ਵਜੇ ਤੱਕ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ, ਜਿਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਧਾਰਮਿਕ ਰਸਮਾਂ ਤੋਂ ਬਾਅਦ, ਦੇਵਤੇ ਨੂੰ ਸਜਾਉਣ ਵਾਲੀਆਂ ਕੁਝ ਖਾਸ ਵਸਤੂਆਂ ਨੂੰ ਨਿਲਾਮੀ ਲਈ ਰੱਖਿਆ ਗਿਆ।

13,000 'ਚ ਵਿਕਿਆ ਨਿੰਬੂ
ਇਸ ਨਿਲਾਮੀ ਵਿੱਚ ਸਭ ਤੋਂ ਵੱਧ ਚਰਚਾ ਇੱਕ ਨਿੰਬੂ ਦੀ ਰਹੀ, ਜੋ ਕਿ ਦੇਵਤੇ ਦੀ ਮੂਰਤੀ 'ਤੇ ਸਜਾਇਆ ਗਿਆ ਸੀ। ਵਡੂਗਾਪੱਟੀ ਪਿੰਡ ਦੇ ਵਿਸ਼ਵਨਾਥਨ ਨਾਮਕ ਸ਼ਰਧਾਲੂ ਨੇ 13,000 ਰੁਪਏ ਦੀ ਸਭ ਤੋਂ ਉੱਚੀ ਬੋਲੀ ਲਗਾ ਕੇ ਇਸ ਨਿੰਬੂ ਨੂੰ ਹਾਸਲ ਕੀਤਾ।

ਹੋਰ ਕੀ-ਕੀ ਹੋਇਆ ਨਿਲਾਮ? 
ਨਿੰਬੂ ਤੋਂ ਇਲਾਵਾ ਨਿਲਾਮੀ ਵਿੱਚ ਚਾਂਦੀ ਦੀ ਇੱਕ ਅੰਗੂਠੀ ਅਤੇ ਇੱਕ ਚਾਂਦੀ ਦਾ ਸਿੱਕਾ ਵੀ ਸ਼ਾਮਲ ਸੀ। ਸਥਾਨਕ ਨਿਵਾਸੀ ਪਰਮਾਸਿਵਮ ਨੇ ਚਾਂਦੀ ਦੀ ਅੰਗੂਠੀ 33,000 ਰੁਪਏ ਵਿੱਚ ਖਰੀਦੀ, ਜਦੋਂ ਕਿ ਅਥੱਪਮਪਾਲਯਮ ਪਿੰਡ ਦੇ ਦੁਰਈ ਨੇ ਚਾਂਦੀ ਦੇ ਸਿੱਕੇ ਲਈ 43,000 ਰੁਪਏ ਦੀ ਸਫਲ ਬੋਲੀ ਲਗਾਈ। ਮੰਦਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਾਲਾਨਾ ਨਿਲਾਮੀ ਵਿੱਚ ਭਗਤਾਂ ਨੇ ਹਮੇਸ਼ਾ ਦੀ ਤਰ੍ਹਾਂ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਇਸ ਨਿਲਾਮੀ ਤੋਂ ਇਕੱਠੀ ਹੋਈ ਰਾਸ਼ੀ ਦੀ ਵਰਤੋਂ ਮੰਦਰ ਦੇ ਵਿਕਾਸ ਕਾਰਜਾਂ ਅਤੇ ਵਿਸ਼ੇਸ਼ ਪੂਜਾ ਅਰਚਨਾ ਦੇ ਪ੍ਰਬੰਧਾਂ ਲਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News