ਪੋਰਨ ਦੇਖਣ ਦੀ ਆਦਤ ਤੋਂ ਦੁਖੀ ਪਿਓ ਨੇ ਵੱਢਿਆ ਪੁੱਤਰ ਦਾ ਹੱਥ

Wednesday, Mar 07, 2018 - 04:54 AM (IST)

ਪੋਰਨ ਦੇਖਣ ਦੀ ਆਦਤ ਤੋਂ ਦੁਖੀ ਪਿਓ ਨੇ ਵੱਢਿਆ ਪੁੱਤਰ ਦਾ ਹੱਥ

ਹੈਦਰਾਬਾਦ— ਤੇਲੰਗਾਨਾ 'ਚ ਇਕ 45 ਸਾਲਾਂ ਵਿਅਕਤੀ ਨੂੰ ਉਸ ਦੇ 19 ਸਾਲਾਂ ਬੇਟੇ ਦਾ ਹੱਥ ਵੱਢਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਆਪਣੇ ਬੇਟੇ ਦੀ ਮੋਬਾਈਲ 'ਤੇ ਪੋਰਨ ਤੇ ਹੋਰ ਫਿਲਮਾਂ ਦੇਖਣ ਦੀ ਆਦਤ ਤੋਂ ਨਾਰਾਜ਼ ਸੀ। ਪੁਲਸ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਮੁਹੰਮਦ ਕਯੂਮ ਕੁਰੇਸ਼ੀ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਇਹ ਘਟਨਾ ਪਾਹਦੀ ਸ਼ਰੀਫ ਇਲਾਕੇ 'ਚ ਉਦੋਂ ਵਾਪਰੀ ਜਦੋਂ ਕੁਰੇਸ਼ੀ ਦਾ ਬੇਟਾ ਖਾਲਿਦ ਸੌ ਰਿਹਾ ਸੀ। ਇਸੇ ਦੌਰਾਨ ਕੁਰੇਸ਼ੀ ਨੇ ਕਸਾਈ ਵਾਲੇ ਚਾਕੂ ਨੂੰ ਉਸ ਦਾ ਹੱਥ ਵੱਢ ਦਿੱਤਾ। ਪੁਲਸ ਨੇ ਦੱਸਿਆ ਕਿ ਕੁਰੇਸ਼ੀ ਆਪਣੇ ਬੇਟੇ, ਜੋ ਕਿ ਕੇਬਲ ਦਾ ਕੰਮ ਕਰਦਾ ਸੀ, ਤੋਂ ਨਾਰਾਜ਼ ਸੀ ਕਿਉਂਕਿ ਉਹ ਫਿਲਮਾਂ ਤੇ ਪੋਰਨ ਦੇਖਣ ਦਾ ਆਦੀ ਹੋ ਗਿਆ ਸੀ, ਜਿਸ ਦਾ ਅਸਰ ਉਸ ਦੇ ਕੰਮ ਤੇ ਸਿਹਤ 'ਤੇ ਪੈ ਰਿਹਾ ਸੀ।
ਘਟਨਾ ਤੋਂ ਦੋ ਦਿਨ ਪਹਿਲਾਂ ਦੀ ਕੁਰੇਸ਼ੀ ਨੇ ਇਸ ਸਬੰਧੀ ਖਾਲਿਦ ਨੂੰ ਚਿਤਾਵਨੀ ਵੀ ਦਿੱਤੀ ਸੀ। ਪੁਲਸ ਨੇ ਕਿਹਾ ਕਿ ਖਾਲਿਦ ਦਾ ਹੱਥ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਤੇ ਉਸ ਦੇ ਠੀਕ ਹੋਣ ਦੀ ਘੱਟ ਹੀ ਉਮੀਦ ਹੈ।


Related News