ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਹਾਈ ਕੋਰਟ ਸਖਤ, ਸੋਮਵਾਰ ਨੂੰ ਕਰੇਗਾ ਸੁਣਵਾਈ

12/06/2019 10:50:12 PM

ਹੈਦਰਾਬਾਦ — ਤੇਲੰਗਾਨਾ ਹਾਈ ਕੋਰਟ ਨੇ ਹੈਦਰਾਬਾਦ ਐਨਕਾਉਂਟਰ ਦਾ ਨੋਟਿਸ ਲਿਆ ਹੈ। ਨਾਲ ਹੀ ਪੁਲਸ ਨੂੰ ਐਨਕਾਉਂਟਰ 'ਚ ਮਾਰੇ ਗਏ ਦੋਸ਼ੀਆਂ ਦੀਆਂ ਲਾਸ਼ਾਂ ਨੂੰ ਸੋਮਵਾਰ ਰਾਤ 8 ਵਜੇ ਤਕ ਸੁਰੱਖਿਅਤ ਰੱਖਣ ਦਾ ਆਦੇਸ਼ ਦਿੱਤਾ ਹੈ। ਇਸ ਐਨਕਾਉਂਟਰ ਖਿਲਾਫ ਦਾਇਰ ਪਟੀਸ਼ਨ ਰਿੱਟ 'ਤੇ ਹਾਈਕੋਰਟ ਸੋਮਵਾਰ ਨੂੰ ਸਵੇਰੇ ਸਾਢੇ 10 ਵਜੇ ਸੁਣਵਾਈ ਕਰੇਗਾ। ਮਨੁੱਖੀ ਅਧਿਕਾਰ ਦੀ ਟੀਮ ਕੱਲ ਹੈਦਰਾਬਾਦ ਜਾਵੇਗੀ।
ਦੱਸ ਦਈਏ ਕਿ ਹੈਦਰਾਬਾਦ ਗੈਂਗਰੇਪ ਦੇ ਚਾਰਾਂ ਦੋਸ਼ੀਆਂ ਨੂੰ ਪੁਲਸ ਨੇ ਮੁਕਾਬਲੇ 'ਚ ਢੇਰ ਕਰ ਦਿੱਤਾ ਹੈ। ਇਹ ਐਨਕਾਉਂਟਰ ਨੈਸ਼ਨਲ ਹਾਈਵੇਅ-44 ਨੇੜੇ ਵੀਰਵਾਰ ਨੂੰ ਦੇਰ ਰਾਤ ਹੋਇਆ। ਪੁਲਸ ਦੋਸ਼ੀਆਂ ਨੂੰ ਐੱਨ.ਐੱਚ. 44 'ਤੇ ਕ੍ਰਾਈਮ ਸੀਨ ਦੁਹਰਾਉਣ ਲਈ ਲੈ ਕੇ ਗਈ ਸੀ। ਪੁਲਸ ਮੁਤਾਬਕ ਚਾਰਾਂ ਦੋਸ਼ੀਆਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਚਾਰਾਂ ਦੋਸ਼ੀਆਂ ਨੂੰ ਢੇਰ ਕਰ ਦਿੱਤਾ। ਜ਼ਿਕਰਯੋਗ ਹੈ ਕਿ 27-28 ਨਵੰਬਰ ਦੀ ਮੱਧ ਰਾਤ ਨੂੰ ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਹੈਵਾਨੀਅਤ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਮਹਿਲਾ ਡਾਕਟਰ ਦੀ ਸੜੀ ਹੋਈ ਲਾਸ਼ ਨੂੰ ਬੈਂਗਲੁਰੂ ਹੈਦਰਾਬਾਦ ਰਾਸ਼ਟਰੀ ਰਾਜਮਾਰਗ ਨੇੜੇ ਮਿਲਿਆ ਸੀ। ਇਸ ਤੋਂ ਬਾਅਦ ਪੁਲਸ ਨੇ ਚਾਰਾਂ ਦੋਸ਼ੀਆਂ ਨੂੰ 29 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀ।


Inder Prajapati

Content Editor

Related News