ਸਕੱਤਰੇਤ ਕੰਪਲੈਕਸ ''ਚ ਮੰਦਰ, ਮਸਜਿਦ ਬਣਵਾਏਗੀ ਤੇਲੰਗਾਨਾ ਸਰਕਾਰ, ਭਾਜਪਾ ਨੇ ਡਿਜਾਈਨ ''ਤੇ ਚੁੱਕੇ ਸਵਾਲ

09/07/2020 1:02:38 PM

ਹੈਦਰਾਬਾਦ- ਤੇਲੰਗਾਨਾ ਦੇ ਹੈਦਰਾਬਾਦ 'ਚ ਬਣ ਰਹੇ ਨਵੇਂ ਸਕੱਤਰੇਤ ਕੰਪਲੈਕਸ 'ਚ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੀ ਸਰਕਾਰ ਮੰਦਰ, ਮਸਜਿਦ ਅਤੇ ਚਰਚ ਦਾ ਨਿਰਮਾਣ ਕਰਵਾਏਗੀ। ਗੰਗਾ-ਜਮੁਨੀ ਤਹਿਜੀਬ ਦੇ ਪ੍ਰਤੀਕ ਦੇ ਰੂਪ 'ਚ ਸਕੱਤਰੇਤ 'ਚ ਮੰਦਰ, ਮਸਜਿਦ ਅਤੇ ਚਰਚ ਦਾ ਨੀਂਹ ਪੱਧਰ ਖ਼ੁਦ ਮੁੱਖ ਮੰਤਰੀ ਰੱਖਣਗੇ। ਮੁੱਖ ਮੰਤਰੀ ਚੰਦਰਸ਼ੇਖਰ ਨੇ ਕਿਹਾ ਹੈ ਕਿ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਸਦਨ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਸਾਰੇ ਧਰਮ ਸਥਾਨਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਸ਼ਨੀਵਾਰ ਨੂੰ ਹੈਦਰਾਬਾਦ ਦੇ ਪ੍ਰਗਤੀ ਭਵਨ 'ਚ ਮੁੱਖ ਮੰਤਰੀ ਅਤੇ ਮਸੁਲਿਮ ਸੰਗਠਨਾਂ ਦੇ ਪ੍ਰਤੀਨਿਧੀਆਂ ਦੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਇਸ ਬੈਠਕ 'ਚ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਵੀ ਸ਼ਾਮਲ ਹੋਏ। ਮੁੱਖ ਮੰਤਰੀ ਨੇ ਕਿਹਾ ਕਿ ਸਕੱਤਰੇਤ ਕੰਪਲੈਕਸ 'ਚ ਇਕ ਮੰਦਰ ਅਤੇ 2 ਮਸਜਿਦਾਂ ਦਾ ਨਿਰਮਾਣ ਹੋਵੇਗਾ। 

ਇਨ੍ਹਾਂ 'ਚ 750-750 ਸਕਵਾਇਰ ਯਾਰਡ ਦੀਆਂ 2 ਮਸਜਿਦਾਂ ਅਤੇ 1500 ਸਕਵਾਇਰ ਯਾਰਡ ਖੇਤਰ 'ਚ ਇਕ ਮੰਦਰ ਬਣਾਇਆ ਜਾਵੇਗਾ। ਮਸਜਿਦ ਦੇ ਕੰਪਲੈਕਸ 'ਚ ਇਮਾਮ ਕਵਾਰਟਰ ਵੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਸਕੱਤਰੇਤ ਕੰਪਲੈਕਸ 'ਚ ਇਕ ਚਰਚ ਦਾ ਨਿਰਮਾਣ ਵੀ ਹੋਵੇਗਾ। ਇਸ ਚਰਚ ਦੇ ਨਿਰਮਾਣ ਲਈ ਈਸਾਈ ਧਰਮ ਦੇ ਲੋਕਾਂ ਨੇ ਸੀ.ਐੱਮ. ਚੰਦਰਸ਼ੇਖਰ ਨਾਲ ਮੁਲਾਕਾਤ ਕੀਤੀ ਸੀ।

ਚੰਦਰਸ਼ੇਖਰ ਰਾਵ ਨੇ ਪੁਰਾਣੇ ਸਕੱਤਰੇਤ ਭਵਨ ਨੂੰ ਢਾਹੇ ਜਾਣ ਦੌਰਾਨ ਤਬਾਹ ਹੋਏ ਮੰਦਰ ਅਤੇ 2 ਮਸਜਿਦਾਂ ਨੂੰ ਫਿਰ ਬਣਵਾਉਣ ਦੀ ਗੱਲ ਕਹੀ ਸੀ। ਇਸੇ ਕ੍ਰਮ 'ਚ ਹੁਣ ਇਸ ਸਾਰੇ ਧਰਮ ਸਥਾਨਾਂ ਦਾ ਨਿਰਮਾਣ ਕਰਨ ਦੀ ਗੱਲ ਕਹੀ ਗਈ ਹੈ। ਮੰਦਰ ਦੇ ਨਿਰਮਾਣ ਤੋਂ ਬਾਅਦ ਇਸ ਨੂੰ ਸਰਕਾਰ ਦੇ ਬੰਦੋਬਸਤੀ ਵਿਭਾਗ ਨੂੰ ਸੌਂਪ ਦਿੱਤਾ ਜਾਵੇਗਾ। ਉੱਥੇ ਹੀ ਮਸਜਿਦਾਂ ਨੂੰ ਸੁੰਨੀ ਵਕਫ਼ ਬੋਰਡ ਦੇ ਹਵਾਲੇ ਕੀਤਾ ਜਾਵੇਗਾ।

ਭਾਜਪਾ ਨੇ ਨਵੇਂ ਸਕੱਤਰੇਤ ਦੇ ਡਿਜ਼ਾਈਨ 'ਤੇ ਖੜ੍ਹੇ ਕੀਤੇ ਸਵਾਲ 
ਉੱਥੇ ਹੀ ਭਾਜਪਾ ਨੇ ਨਵੇਂ ਸਕੱਤਰੇਤ ਦੇ ਡਿਜ਼ਾਈਨ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਭਾਜਪਾ ਨੇ ਕਿਹਾ ਕਿ ਨਵਾਂ ਸਕੱਤੇਰਤ ਨਿਜਾਮ ਕਾਲ ਦੀ ਕਿਸੇ ਮਸਜਿਦ ਵਰਗਾ ਲੱਗ ਰਿਹਾ ਹੈ। ਭਾਜਪਾ ਨੇਤਾ ਕ੍ਰਿਸ਼ਨ ਸਾਗਰ ਰਾਵ ਨੇ ਕਿਹਾ ਹੈ ਕਿ ਅਜਿਹਾ ਲੱਗ ਰਿਹਾ ਹੈ ਜਿਵੇਂ ਸਰਕਾਰ ਦੇ ਦਫ਼ਤਰ ਨੂੰ ਕਿਸੇ ਮਸਜਿਦ ਦਾ ਸਵਰੂਪ ਦੇ ਦਿੱਤਾ ਗਿਆ ਹੋਵੇ। ਭਾਜਪਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ 'ਤੇ ਇਨ੍ਹਾਂ ਫੈਸਲਿਆਂ ਰਾਹੀਂ ਮੁਸਲਿਮ ਭਾਈਚਾਰੇ ਨੂੰ ਲੁਭਾਉਣ ਦਾ ਵੀ ਦੋਸ਼ ਲਗਾਇਆ। ਦੱਸਣਯੋਗ ਹੈ ਕਿ ਕੈਬਨਿਟ ਨੇ ਜੋ ਡਿਜਾਈਨ ਪਾਸ ਕੀਤਾ ਹੈ, ਉਸ ਕੋਲ 7 ਲੱਖ ਸਕਵਾਇਰ ਫੀਟ 'ਚ ਬਣਨ ਵਾਲੇ ਨਵੇਂ ਸਕੱਤੇਰਤ 'ਚ 7 ਫਲੋਰ ਹੋਣਗੇ। ਨਵੇਂ ਸਕੱਤਰੇਤ ਦੇ ਨਿਰਮਾਣ 'ਚ ਕਰੀਬ 500 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਆਏਗੀ।


DIsha

Content Editor

Related News