ਤੇਲੰਗਾਨਾ ਸਰਕਾਰ ਦਾ ਵੱਡਾ ਫ਼ੈਸਲਾ, 12 ਮਈ ਤੋਂ 10 ਦਿਨਾਂ ਦੇ ਸੰਪੂਰਨ ਲਾਕਡਾਊਨ ਦਾ ਕੀਤਾ ਐਲਾਨ

05/11/2021 3:36:54 PM

ਨੈਸ਼ਨਲ ਡੈਸਕ- ਤੇਲੰਗਾਨਾ ਦੀ ਚੰਦਰਸ਼ੇਖਰ ਰਾਵ ਸਰਕਾਰ ਨੇ ਬੁੱਧਵਾਰ ਯਾਨੀ 12 ਮਈ ਤੋਂ ਲੈ ਕੇ 10 ਦਿਨਾਂ ਦਾ ਸੰਪੂਰਨ ਲਾਕਡਾਊਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਬੁੱਧਵਾਰ ਤੋਂ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਹੀ ਜ਼ਰੂਰਤ ਦੀਆਂ ਸਮੱਗਰੀਆਂ ਵਾਲੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ ਅਤੇ ਉਸ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਪੂਰੇ ਸੂਬੇ 'ਚ ਲਾਕਡਾਊਨ ਜਾਰੀ ਰਹੇਗਾ। ਮੰਗਲਵਾਰ ਨੂੰ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੇ ਘਰ ਹੋਈ ਕੈਬਨਿਟ ਦੀ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ ਹੈ, ਜਿਸ 'ਚ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਲਾਕਡਾਊਨ ਲਗਾਉਣ ਦੀ ਗੱਲ 'ਤੇ ਮੋਹਰ ਲਗਾਈ ਗਈ ਹੈ। ਇਸ ਤੋਂ ਇਲਾਵਾ ਤੇਲੰਗਾਨਾ ਸਰਕਾਰ ਨੇ ਕੋਰੋਨਾ ਵੈਕਸੀਨ ਦੀ ਸਪਲਾਈ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਕੋਰੋਨਾ ਵੈਕਸੀਨ ਦੀ ਸਪਲਾਈ 'ਤੇ ਛੋਟ ਰਹੇਗੀ।

ਇਹ ਵੀ ਪੜ੍ਹੋ : ਕੂੜੇ ਦੀ ਗੱਡੀ ’ਚ ਗਈ ਲਾਸ਼, ਭਰਾ ਰੋਂਦਾ ਹੋਇਆ ਕਹਿੰਦਾ ਰਿਹਾ- ‘ਮੇਰੀ ਭੈਣ ਦੀ ਅਰਥੀ ਨੂੰ ਮੋਢਾ ਦੇ ਦਿਓ’

ਦੱਸਣਯੋਗ ਹੈ ਕਿ ਤੇਲੰਗਾਨਾ ਮੁੱਖ ਮੰਤਰੀ ਦਫ਼ਤਰ ਨੇ ਸੋਮਵਾਰ ਸ਼ਾਮ ਕਿਹਾ ਸੀ ਕਿ ਕੁਝ ਰਿਪੋਰਟਾਂ 'ਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਕੁਝ ਸੂਬਿਆਂ 'ਚ ਤਾਲਾਬੰਦੀ ਲਗਾਉਣ ਦੇ ਬਾਵਜੂਦ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਕੋਈ ਕਮੀ ਨਹੀਂ ਆਈ। ਇਸ ਦੇ ਉਲਟ ਲਾਕਡਾਊਨ ਨੂੰ ਲੈ ਕੇ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਹਨ। ਕੁਝ ਲੋਕ ਸੂਬੇ 'ਚ ਲਾਕਡਾਊਨ ਲਗਾਉਣ ਦੇ ਪੱਖ 'ਚ ਹਨ। ਦੱਸ ਦੇਈਏ ਕਿ ਤੇਲੰਗਾਨਾ 'ਚ ਸਰਗਰਮ ਮਾਮਲੇ 2960 ਘੱਟ ਹੋ ਕੇ 62797 ਰਹਿ ਗਏ ਹਨ, ਜਦੋਂ ਕਿ 2771 ਲੋਕਾਂ ਦੀ ਹੁਣ ਤੱਕ ਮੌਤ ਹੋ ਚੁਕੀ ਹੈ। ਉੱਥੇ ਹੀ 436619 ਲੋਕ ਇਸ ਮਹਾਮਾਰੀ ਤੋਂ ਠੀਕ ਹੋਏ ਹਨ ਪਰ ਕੋਰੋਨਾ ਦੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਸਰਕਾਰ ਨੇ 10 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਬੀਬੀ ਦੇ ਹੌਂਸਲੇ ਨੂੰ ਸਲਾਮ! ਟਰੈਫ਼ਿਕ ਡਿਊਟੀ ਦੇ ਨਾਲ-ਨਾਲ ਕਰ ਰਹੀ ਡੇਢ ਸਾਲਾ ਬੱਚੀ ਦੀ ਦੇਖਭਾਲ


DIsha

Content Editor

Related News