ਪਰਿਵਾਰ ਨੇ ਕੋਰੋਨਾ ਪੀੜਤ ਜਨਾਨੀ ਦਾ ਕੀਤਾ ਅੰਤਿਮ ਸੰਸਕਾਰ, 19 ਲੋਕ ਹੋਏ ਪਾਜ਼ੇਟਿਵ

Sunday, Jun 14, 2020 - 11:45 AM (IST)

ਪਰਿਵਾਰ ਨੇ ਕੋਰੋਨਾ ਪੀੜਤ ਜਨਾਨੀ ਦਾ ਕੀਤਾ ਅੰਤਿਮ ਸੰਸਕਾਰ, 19 ਲੋਕ ਹੋਏ ਪਾਜ਼ੇਟਿਵ

ਹੈਦਰਾਬਾਦ- ਤੇਲੰਗਾਨਾ ਦੇ ਸਾਂਗਾਰੈੱਡੀ 'ਚ ਇਕ ਕੋਰੋਨਾ ਪਾਜ਼ੇਟਿਵ ਜਨਾਨੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਗਏ 25 'ਚੋਂ 19 ਲੋਕ ਕੋਰੋਨਾ ਪਾਜ਼ੇਟਿਵ ਨਿਕਲੇ ਹਨ। ਇਹ ਲੋਕ 10 ਜੂਨ ਨੂੰ ਸਾਂਗਾਰੈੱਡੀ ਦੇ ਜਹੀਰਾਬਾਦ 'ਚ ਇਕ ਜਨਾਨੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ ਸ਼ਨ। ਕੋਰੋਨਾ ਦੇ ਲੱਛਣ ਦਿੱਸਣ ਤੋਂ ਬਾਅਦ ਇਨ੍ਹਾਂ ਲੋਕਾਂ ਦਾ ਟੈਸਟ ਸ਼ਨੀਵਾਰ ਨੂੰ ਕਰਵਾਇਆ ਗਿਆ ਤਾਂ ਇਨ੍ਹਾਂ 'ਚੋਂ 19 ਲੋਕ ਕੋਰੋਨਾ ਪਾਜ਼ੇਟਿਵ ਨਿਕਲੇ। ਇਨ੍ਹਾਂ ਸਾਰਿਆਂ ਨੂੰ ਹੈਦਰਾਬਾਦ ਦੇ ਗਾਂਧੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਹ ਜਨਾਨੀ ਜਹੀਰਾਬਾਦ ਦੇ ਸ਼ਾਂਤੀ ਨਗਰ ਕਾਲੋਨੀ 'ਚ ਰਹਿੰਦੀ ਸੀ। ਜਨਾਨੀ ਦੇ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਦੌਰਾਨ ਜਦੋਂ ਜਨਾਨੀ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਰਿਪੋਰਟ ਪਾਜ਼ੇਟਿਵ ਨਿਕਲੀ।

55 ਸਾਲਾ ਇਸ ਜਨਾਨੀ ਦਾ ਇਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। 9 ਜੂਨ ਨੂੰ ਉਸ ਦਾ ਕੋਰੋਨਾ ਸੈਂਪਲ ਲਿਆ ਗਿਆ, ਇਸ ਦੇ ਤੁਰੰਤ ਬਾਅਦ ਜਨਾਨੀ ਦੀ ਮੌਤ ਹੋ ਗਈ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਨੇ ਲਾਪਰਵਾਹੀ ਕਰਦੇ ਹੋਏ ਕੋਰੋਨਾ ਰਿਜ਼ਲਟ ਦਾ ਇੰਤਜ਼ਾਰ ਕੀਤੇ ਬਿਨ੍ਹਾਂ ਜਨਾਨੀ ਦੀ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ। ਜਨਾਨੀ ਦੇ ਸੰਬੰਧੀਆਂ ਨੇ ਰਿਵਾਇਤੀ ਰੀਤੀ ਰਿਵਾਜ਼ ਦਾ ਪਾਲਣ ਕਰਦੇ ਹੋਏ ਉਸ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ। ਜਨਾਨੀ ਦੀ ਕੋਰੋਨਾ ਰਿਪੋਰਟ ਆਉਣ ਤੋਂ ਬਾਅਦ ਸ਼ਾਂਤੀਨਗਰ 'ਚ ਲੋਕ ਪਰੇਸ਼ਾਨ ਹਨ। ਪ੍ਰਸ਼ਾਸਨ ਨੇ ਸ਼ਾਂਤੀਨਗਰ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਹੈ ਅਤੇ 350 ਘਰਾਂ 'ਚ ਟੈਸਟਿੰਗ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਇਨ੍ਹਾਂ ਘਰਾਂ 'ਚ ਸੈਨੇਟਾਈਜੇਸ਼ਨ ਵੀ ਕਰ ਰਿਹਾ ਹੈ।


author

DIsha

Content Editor

Related News