ਤੇਲੰਗਾਨਾ ਕਾਂਗਰਸ ਮੁਖੀ, ਹੋਰ ਨੇਤਾਵਾਂ ਨੂੰ ‘ਘਰਾਂ ’ਚ ਨਜ਼ਰਬੰਦ’ ਕੀਤਾ ਗਿਆ

Monday, Jul 19, 2021 - 08:59 PM (IST)

ਤੇਲੰਗਾਨਾ ਕਾਂਗਰਸ ਮੁਖੀ, ਹੋਰ ਨੇਤਾਵਾਂ ਨੂੰ ‘ਘਰਾਂ ’ਚ ਨਜ਼ਰਬੰਦ’ ਕੀਤਾ ਗਿਆ

ਹੈਦਰਾਬਾਦ–ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਕਾਂਗਰਸ ਸੰਸਦ ਮੈਂਬਰ ਏ. ਰੇਵੰਤ ਰੈੱਡੀ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਨੇਤਾਵਾਂ ਨੂੰ ਸੋਮਵਾਰ ਨੂੰ ਇਥੇ ਵੱਖ-ਵੱਖ ਥਾਵਾਂ ’ਤੇ ‘ਘਰਾਂ ਵਿਚ ਨਜ਼ਰਬੰਦ’ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮਲਕਾਜਗਿਰੀ ਤੋਂ ਲੋਕ ਸਭਾ ਮੈਂਬਰ ਰੈੱਡੀ ਨੇ ਦੋਸ਼ ਲਾਇਆ ਸੀ ਕਿ ਪਿਛਲੇ ਹਫਤੇ ਤੇਲੰਗਾਨਾ ਸਰਕਾਰ ਕੇ ਕੋਕਾਪੇਟ ਵਿਚ ਜ਼ਮੀਨ ਦੀ ਜੋ ਨਿਲਾਮੀ ਕੀਤੀ ਸੀ, ਉਸ ਵਿਚ 1000 ਕਰੋੜ ਰੁਪਏ ਤੱਕ ਦੀਆਂ ਬੇਨਿਯਮੀਆਂ ਹੋਈਆਂ ਹਨ। 

ਇਹ ਖ਼ਬਰ ਪੜ੍ਹੋ- ਸ਼ਾਕਿਬ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ ਹਰਾਇਆ


ਇਸ ਮੁੱਦੇ ਨੂੰ ਲੈ ਕੇ ਤੇਲੰਗਾਨਾ ਕਾਂਗਰਸ ਨੇ ਕੋਕਾਪੇਟ ’ਚ ਸੋਮਵਾਰ ਨੂੰ ਧਰਨਾ ਦੇਣ ਦਾ ਫੈਸਲਾ ਲਿਆ ਸੀ ਪਰ ਇਸ ਤੋਂ ਪਹਿਲਾਂ ਹੀ ਰੈੱਡੀ ਸਮੇਤ ਪਾਰਟੀ ਦੇ ਕਾਫੀ ਸੀਨੀਅਰ ਨੇਤਾਵਾਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,‘‘ਉਨ੍ਹਾਂ ਨੂੰ (ਤੇਲੰਗਾਨਾ ਕਾਂਗਰਸ ਨੇਤਾਵਾਂ ਨੂੰ) ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਕਿ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਿਆ ਜਾ ਸਕੇ।’’

ਇਹ ਖ਼ਬਰ ਪੜ੍ਹੋENG vs PAK : ਇੰਗਲੈਂਡ ਨੇ ਪਾਕਿ ਨੂੰ 45 ਦੌੜਾਂ ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News