ਤੇਲੰਗਾਨਾ ਦੇ CM ਨੇ ਗਲਵਾਨ ਘਾਟੀ ਦੇ ਸ਼ਹੀਦਾਂ ਤੇ ਅੰਦੋਲਨ ’ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਸਹਾਇਤਾ ਰਾਸ਼

05/22/2022 6:40:44 PM

ਨਵੀਂ ਦਿੱਲੀ– ਐਤਵਾਰ ਨੂੰ ਚੰਡੀਗੜ੍ਹ ’ਚ ਤਿੰਨ ਮੁੱਖ ਮੰਤਰੀ ਸ਼ਿਰਕਤ ਕਰਨ ਪਹੁੰਚੇ। ਇੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਗਲਵਾਨ ਘਾਟੀ, ਲੱਦਾਖ ’ਚ ਜਾਨ ਗੁਆਉਣ ਵਾਲੇ ਜਵਾਨਾਂ ਅਤੇ ਹਾਲੀਆ ‘ਕਿਸਾਨ ਅੰਦੋਲਨ’ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੇ ਜਵਾਨ ਅਤੇ ਕਿਸਾਨ ਦੇਸ਼ ਦੀ ਸ਼ਾਨ ਹਨ। ਦੇਸ਼ ਦੀ ਰੱਖਿਆ ’ਚ ਸਾਡੇ ਜਵਾਨ ਅਤੇ ਖੇਤੀ ਨੂੰ ਬਚਾਉਣ ਲਈ ਸਾਡੇ ਕਿਸਾਨ ਬਲੀਦਾਨ ਨੂੰ ਅਸੀਂ ਅਸੀਂ ਨਮਨ ਕਰਦੇ ਹਾਂ। 

ਉੱਥੇ ਹੀ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਦੀ ਸੇਵਾ ਕਰਨ ਦਾ ਮੌਕੈ ਮਿਲਿਆ। ਅਸੀਂ ਵੀ ਹਮੇਸ਼ਾ ਆਪਣੇ ਕਿਸਾਨ ਭਰਾਵਾਂ ਅਤੇ ਭੈਣਾ ਦਾ ਸਮਰੱਥਨ ਕਰਾਂਗੇ। ਜਿਨ੍ਹਾਂ ਦੀ ਜਾਨ ਗਈ ਹੈ, ਅਸੀਂ ਉਨ੍ਹਾਂ ਨੂੰ ਵਾਪਸ ਨਹੀਂ ਲਿਆ ਸਕਦੇ ਪਰ ਇਸ ਦਰਦ ’ਚ ਅਸੀਂ ਤੁਹਾਡੇ ਨਾਲ ਹਾਂ। ਉਨ੍ਹਾਂ ਅੱਗੇ ਕਿਹਾ ਕਿ ਤੇਲੰਗਾਨਾ ਸੂਬਾ ਬਣਨ ਤੋਂ ਪਹਿਲਾਂ, ਕਿਸਾਨਾਂ ਦੇ ਬਹੁਤ ਸਾਰੇ ਮੁੱਖ ਬਣੇ ਰਹੇ। ਕਿਸਾਨ ਖੁਦਕੁਸ਼ੀ ਕਰ ਰਹੇ ਸਨ। ਅਸੀਂ ਸੁਧਾਰ ਕਰ ਰਹੇ ਹਾਂ, ਕਿਸਨਾਂ ਨੂੰ ਮੁਫਤ ਬਿਜਲੀ ਦੇ ਰਹੇ ਹਾਂ। ਕੇਂਦਰ ਸਾਨੂੰ ਬਿਜਲੀ ਬਿੱਲ ਅਤੇ ਮੀਟਰ ਲਗਾਉਣ ਲਈ ਕਹਿ ਰਿਹਾ ਹੈ ਪਰ ਅਸੀਂ ਮਰ ਜਾਵਾਂਗੇ ਪਰ ਮੀਟਰ ਨਹੀਂ ਲਗਵਾਵਾਂਗੇ। 

ਉਨ੍ਹਾਂ ਕਿਹਾ ਕਿ ਅੰਦੋਲਨ ਜਾਰੀ ਰਹਿਣਾ ਚਾਹੀਦਾ ਹੈ। ਇਹ ਸਿਰਫ ਪੰਜਾਬ, ਹਰਿਆਣਾ ਅਤੇ ਦਿੱਲੀ ਨਹੀਂ ਸਗੋਂ ਪੂਰੇ ਦੇਸ਼ ’ਚ ਹੋਣਾ ਚਾਹੀਦਾ ਹੈ। ਕਿਸਾਨ ਨੂੰ ਫਸਲ ਦਾ ਸਹੀ ਮੁੱਲ ਮਿਲਣ ਤਕ ਅੰਦੋਲਨ ਹੋਣਾ ਚਾਹੀਦਾ ਹੈ। ਅਗਲੀਆਂ ਚੋਣਾਂ ’ਚ ਵੀ ਵੋਟ ਉਸੇ ਨੂੰ ਦਿਓ ਜੋ ਫਸਲ ਦਾ ਸਹੀ ਮੁੱਲ ਦੇਣ ਦੀ ਗੱਲ ਕਹੇ। ਕਿਸਾਨ ਚਾਹੇ ਤਾਂ ਸੱਤਾ ਪਲਟ ਸਕਦਾ ਹੈ। 

ਇਸ ਦੌਰਾਨ ਉਨ੍ਹਾਂ ਕਿਸਾਨ ਅੰਦਲੋਨ ’ਚ ਮਰੇ ਪੰਜਾਬ-ਹਰਿਆਣਾ ਦੇ 712 ਕਿਸਾਨਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਦਿੱਤੇ। ਉੱਥੇ ਹੀ ਗਲਵਾਨ ਘਾਟੀ ’ਚ ਸ਼ਹੀਦ ਹੋਏ ਪੰਜਾਬ ਦੇ 4 ਜਵਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਸਹਾਇਦਾ ਰਾਸ਼ੀ ਦਿੱਤੀ। 


Rakesh

Content Editor

Related News