ਪੁਲਸ ਖਿਲਾਫ ਟਿੱਪਣੀ ਦੇ ਮਾਮਲੇ ’ਚ ਤੇਲੰਗਾਨਾ ਦੇ ਮੁੱਖ ਮੰਤਰੀ ਬਰੀ
Thursday, Jun 12, 2025 - 10:46 PM (IST)

ਹੈਦਰਾਬਾਦ -ਤੇਲੰਗਾਨਾ ਦੀ ਇਕ ਅਦਾਲਤ ਨੇ ਪੁਲਸ ’ਤੇ ਟਿੱਪਣੀ ਕਰਨ ਦੇ ਮਾਮਲੇ ’ਚ ਸੂਬੇ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੂੰ ਬਰੀ ਕਰ ਦਿੱਤਾ। ਪੁਲਸ ਖਿਲਾਫ ਕਥਿਤ ਤੌਰ ’ਤੇ ਟਿੱਪਣੀ ਕਰਨ ਲਈ 2023 ’ਚ ਉਨ੍ਹਾਂ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਸੀ। ਐੱਮ. ਪੀ.-ਐੱਮ. ਐੱਲ. ਏ. ਅਦਾਲਤ ਨੇ ਆਪਣੇ ਫੈਸਲੇ ’ਚ ਕਿਹਾ ਕਿ ਮੁਲਜ਼ਮ ਨੂੰ ਭਾਰਤੀ ਦੰਡਾਵਲੀ ਦੇ ਤਹਿਤ ਦਰਜ ਮਾਮਲੇ ’ਚ ਦੋਸ਼ੀ ਨਹੀਂ ਪਾਇਆ ਗਿਆ, ਇਸ ਲਈ ਮੁਲਜ਼ਮ ਨੂੰ ਬਰੀ ਕੀਤਾ ਜਾਂਦਾ ਹੈ।