ਸਾਲ 2025 ''ਚ ਹੁਣ ਤੱਕ ਏਅਰਲਾਈਨਾਂ ''ਚ ਤਕਨੀਕੀ ਖ਼ਰਾਬੀ ਦੇ 183 ਮਾਮਲੇ ਦਰਜ

Monday, Jul 28, 2025 - 04:57 PM (IST)

ਸਾਲ 2025 ''ਚ ਹੁਣ ਤੱਕ ਏਅਰਲਾਈਨਾਂ ''ਚ ਤਕਨੀਕੀ ਖ਼ਰਾਬੀ ਦੇ 183 ਮਾਮਲੇ ਦਰਜ

ਨਵੀਂ ਦਿੱਲੀ : ਦੇਸ਼ ਵਿੱਚ ਇਸ ਸਾਲ ਹੁਣ ਤੱਕ ਜਹਾਜ਼ਾਂ ਵਿੱਚ ਤਕਨੀਕੀ ਖ਼ਰਾਬੀ ਦੇ 183 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 2024 ਵਿੱਚ ਅਜਿਹੇ ਮਾਮਲਿਆਂ ਵਿੱਚ ਲਗਭਗ ਛੇ ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਗੱਲ ਦੀ ਜਾਣਕਾਰੀ ਸਰਕਾਰ ਨੇ ਸੋਮਵਾਰ ਨੂੰ ਰਾਜ ਸਭਾ ਨੂੰ ਦਿੱਤੀ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ.ਰਾਮ ਮੋਹਨ ਨਾਇਡੂ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕਿਹਾ ਕਿ ਪਿਛਲੇ 5 ਸਾਲਾਂ ਵਿਚ (ਜੂਨ 2025 ਤੱਕ)  ਜਹਾਜ਼ਾਂ ਵਿਚ ਗੰਭੀਰ ਖ਼ਰਾਬੀ ਦੇ 2,094 ਮਾਮਲਿਆਂ ਦੀ ਜਾਂਚ ਕੀਤੀ ਗਈ ਹੈ। 12 ਜੂਨ 2025 ਨੂੰ ਅਹਿਮਦਾਬਾਦ ਵਿਚ ਵਾਪਰੇ ਏਅਰ ਇੰਡੀਆ ਦੇ ਇਕ ਜਹਾਜ਼ ਹਾਦਸੇ ਵਿਚ 260 ਲੋਕਾਂ ਦੀ ਮੌਤ ਹੋਈ ਸੀ।

ਇਹ ਵੀ ਪੜ੍ਹੋ - ਜੰਮੀ ਦੋ ਸਿਰਾਂ ਵਾਲੀ ਅਨੌਖੀ ਕੁੜੀ, ਦੇਖ ਡਾਕਟਰਾਂ ਦੇ ਉੱਡੇ ਹੋਸ਼

ਉਹਨਾਂ ਕਿਹਾ ਕਿ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੇ ਮਹੱਤਵਪੂਰਨ ਹਿੱਸਿਆਂ ਦੀ ਜਾਂਚ ਅਤੇ ਨਿਰੀਖਣ ਦੀ ਪ੍ਰਕਿਰਿਆ ਨੂੰ ਹੋਰ ਸਖ਼ਤ ਕਰ ਦਿੱਤਾ ਹੈ ਤਾਂਕਿ ਪ੍ਰਣਾਲੀਗਤ ਖਾਮੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਸੁਧਾਰਿਆ ਜਾ ਸਕੇ। ਏਅਰ ਇੰਡੀਆ ਦਾ ਬੋਇੰਗ 787-8 ਜਹਾਜ਼ ਲੰਡਨ ਗੈਟਵਿਕ ਲਈ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਅਹਿਮਦਾਬਾਦ ਵਿਚ ਹਾਦਸਾਗ੍ਰਸਤ ਹੋ ਗਿਆ ਸੀ। ਅਧਿਕਾਰਤ ਅੰਕੜਿਆ ਅਨੁਸਾਰ ਨਿਰਧਾਰਤ ਉਡਾਣਾਂ ਵਿਚ ਤਕਨੀਕੀ ਖ਼ਰਾਬੀ ਦੇ ਮਾਮਲਿਆਂ ਵਿਚ ਗਿਰਾਵਟ ਦੇਖੀ ਗਈ ਹੈ। ਇਸ ਸਾਲ ਜੁਲਾਈ ਮਹੀਨੇ ਤੱਕ ਅਜਿਹੇ ਮਾਮਲਿਆਂ ਦੀ ਗਿਣਤੀ 183 ਹੈ। ਸਾਲ 2024 ਵਿੱਚ ਜਹਾਜ਼ਾਂ ਵਿੱਚ ਤਕਨੀਕੀ ਖ਼ਰਾਬੀ ਦੇ ਮਾਮਲਿਆਂ ਦੀ ਗਿਣਤੀ 421, ਸਾਲ 2023 ਵਿੱਚ 448, ਸਾਲ 2022 ਵਿੱਚ 528 ਅਤੇ ਸਾਲ 2021 ਵਿੱਚ 514 ਸੀ।

ਇਹ ਵੀ ਪੜ੍ਹੋ - ਹੋਮ ਗਾਰਡ ਭਰਤੀ ਦੌੜ 'ਚ ਬੇਹੋਸ਼ ਹੋਈ ਔਰਤ, ਹਸਪਤਾਲ ਲਿਜਾਂਦੇ ਸਮੇਂ ਐਂਬੂਲੈਂਸ 'ਚ ਹੋਇਆ ਸਮੂਹਿਕ ਬਲਾਤਕਾਰ

ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਸੇ ਨੇ ਇਕ ਹੋਰ ਲਿਖਤੀ ਜਵਾਬ ਵਿਚ ਕਿਹਾ ਕਿ ਸਾਲ 2024 ਵਿਚ ਤਕਨੀਕੀ ਖ਼ਰਾਬੀ ਦੇ ਮਾਮਲਿਆਂ ਦੀ ਗਿਣਤੀ ਸਾਲ 2023 ਦੇ ਮੁਕਾਬਲੇ 5.9 ਫ਼ੀਸਦੀ ਘੱਟ ਸੀ। ਨਾਇਡੂ ਨੇ ਭਰੋਸਾ ਦਿਵਾਇਆ ਕਿ ਡੀਜੀਸੀਏ ਕੋਲ ਜਹਾਜ਼ਾਂ ਦੇ ਸੁਰੱਖਿਅਤ ਸੰਚਾਲਨ ਅਤੇ ਰੱਖ-ਰਖਾਅ ਲਈ ਵਿਆਪਕ ਅਤੇ ਸਪੱਸ਼ਟ ਨਾਗਰਿਕ ਹਵਾਬਾਜ਼ੀ ਨਿਯਮ ਹਨ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈਸੀਏਓ) ਅਤੇ ਯੂਰਪੀਅਨ ਯੂਨੀਅਨ ਹਵਾਬਾਜ਼ੀ ਸੁਰੱਖਿਆ ਏਜੰਸੀ (ਈਏਐਸਏ) ਦੇ ਮਾਪਦੰਡਾਂ ਅਨੁਸਾਰ ਲਗਾਤਾਰ ਅਪਡੇਟ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡੀਜੀਸੀਏ ਕੋਲ ਦਰਜ ਯਾਤਰੀਆਂ ਦੀਆਂ ਸ਼ਿਕਾਇਤਾਂ ਦੀ ਗਿਣਤੀ ਵਿੱਚ ਵੀ ਕਾਫ਼ੀ ਕਮੀ ਆਈ ਹੈ। ਇਸ ਸਾਲ 23 ਜੁਲਾਈ ਯਾਨੀ 2025 ਤੱਕ 3,925 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਅਨੁਸਾਰ ਸਾਲ 2024 ਵਿੱਚ 4,016 ਸ਼ਿਕਾਇਤਾਂ, ਸਾਲ 2023 ਵਿੱਚ 5,513 ਸ਼ਿਕਾਇਤਾਂ, ਸਾਲ 2022 ਵਿੱਚ 3,782 ਸ਼ਿਕਾਇਤਾਂ ਅਤੇ ਸਾਲ 2021 ਵਿੱਚ 4,131 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਹ ਸ਼ਿਕਾਇਤਾਂ ਮੁੱਖ ਤੌਰ 'ਤੇ ਉਡਾਣ ਵਿੱਚ ਦੇਰੀ, ਉਡਾਣ ਰੱਦ ਕਰਨ, ਸਮਾਨ ਨਾਲ ਸਬੰਧਤ ਸਮੱਸਿਆਵਾਂ ਅਤੇ ਉਡਾਣ ਦੌਰਾਨ ਸੇਵਾਵਾਂ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ - '2 ਘੰਟੇ ਬਾਅਦ ਉਡਾ ਦੇਵਾਂਗੇ CM ਦਫ਼ਤਰ ਤੇ ਜੈਪੁਰ ਏਅਰਪੋਰਟ', ਅਲਰਟ 'ਤੇ ਸੁਰੱਖਿਆ ਏਜੰਸੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News