ਮੰਦਭਾਗੀ ਖ਼ਬਰ ; ਸਾਬਕਾ ਮੁੱਖ ਮੰਤਰੀ ਦਾ ਹੋਇਆ ਦਿਹਾਂਤ, 101 ਸਾਲ ਦੀ ਉਮਰ ''ਚ ਲਿਆ ਆਖ਼ਰੀ ਸਾਹ
Monday, Jul 21, 2025 - 05:01 PM (IST)

ਤਿਰੁਵਨੰਤਪੁਰਮ- ਭਾਰਤ ਦੇ ਸਭ ਤੋਂ ਸਨਮਾਨਤ ਕਮਿਊਨਿਸਟ ਆਗੂਆਂ 'ਚੋਂ ਇਕ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀ.ਐੱਸ. ਅਚਯੁਤਾਨੰਦਨ ਦਾ ਸੋਮਵਾਰ ਨੂੰ 101 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਮਾਕਪਾ ਦੇ ਪ੍ਰਦੇਸ਼ ਸਕੱਤਰ ਐੱਮ.ਵੀ. ਗੋਵਿੰਦਨ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾ ਦੱਸਿਆ ਕਿ ਲਗਭਗ ਇਕ ਮਹੀਨੇ ਪਹਿਲਾਂ ਦਿਲ ਦਾ ਦੌਰਾ ਪੈਣ ਤੋਂ ਬਾਅਦ ਇੱਥੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਏ ਗਏ ਸੀਨੀਅਰ ਆਗੂ ਦਾ ਅੱਜ ਦਿਹਾਂਤ ਹੋ ਗਿਆ।
ਗੋਵਿੰਦਨ ਨੇ ਕਿਹਾ ਕਿ ਅਚਯੁਤਾਨੰਦਨ ਕੇਰਲ ਦੇ ਰਾਜਨੀਤਕ ਇਤਿਹਾਸ ਦੇ ਇਕ ਪ੍ਰਮੁੱਖ ਵਿਅਕਤੀ ਸਨ। ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਸੰਸਥਾਪਕ ਮੈਂਬਰ ਅਚਯੁਤਾਨੰਦਨ ਜੀਵਨ ਭਰ ਮਜ਼ਦੂਰਾਂ ਦੇ ਅਧਿਕਾਰਾਂ, ਜ਼ਮੀਨ ਸੁਧਾਰਾਂ ਅਤੇ ਸਮਾਜਿਕ ਨਿਆਂ ਦੇ ਪੱਖ 'ਚ ਰਹੇ। ਉਨ੍ਹਾਂ ਨੇ 2006 ਤੋਂ 2011 ਤੱਕ ਕੇਰਲ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ। ਉਹ 7 ਵਾਰ ਸੂਬਾ ਵਿਧਾਨ ਸਭਾ ਲਈ ਚੁਣੇ ਗਏ, ਜਿਨ੍ਹਾਂ 'ਚੋਂ ਤਿੰਨ ਵਾਰ ਉਹ ਵਿਰੋਧੀ ਧਿਰ ਦੇ ਆਗੂ ਰਹੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e