ਤੇਲੰਗਾਨਾ ’ਚ ਬੀ. ਆਰ. ਐੱਸ. ਨੂੰ ਝਟਕਾ, ਵਿਧਾਨ ਪ੍ਰੀਸ਼ਦ ਦੇ 6 ਮੈਂਬਰ ਕਾਂਗਰਸ ’ਚ ਸ਼ਾਮਲ

Saturday, Jul 06, 2024 - 05:32 PM (IST)

ਹੈਦਰਾਬਾਦ, (ਭਾਸ਼ਾ)- ਤੇਲੰਗਾਨਾ ਵਿਚ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਨੂੰ ਵੱਡਾ ਝਟਕਾ ਦਿੰਦੇ ਹੋਏ ਵੀਰਵਾਰ ਦੇਰ ਰਾਤ ਇਸ ਦੇ 6 ਵਿਧਾਨ ਪ੍ਰੀਸ਼ਦ ਮੈਂਬਰ ਮੁੱਖ ਮੰਤਰੀ ਏ. ਰੇਵੰਤ ਰੈੱਡੀ ਦੀ ਮੌਜੂਦਗੀ ’ਚ ਕਾਂਗਰਸ ’ਚ ਸ਼ਾਮਲ ਹੋ ਗਏ। ਪਿਛਲੇ ਸਾਲ ਵਿਧਾਨ ਸਭਾ ਚੋਣਾਂ ’ਚ ਬੀ. ਆਰ. ਐੱਸ. ਦੀ ਹਾਰ ਤੋਂ ਬਾਅਦ 6 ਵਿਧਾਇਕਾਂ ਸਮੇਤ ਕਈ ਨੇਤਾ ਪਾਰਟੀ ਛੱਡ ਚੁੱਕੇ ਹਨ। ਤੇਲੰਗਾਨਾ ਵਿਧਾਨ ਪ੍ਰੀਸ਼ਦ ਦੀ ਵੈੱਬਸਾਈਟ ਮੁਤਾਬਕ, ਇਸ ਸਮੇਂ ਬੀ. ਆਰ. ਐੱਸ. ਦੇ 25 ਮੈਂਬਰ ਹਨ ਅਤੇ ਕਾਂਗਰਸ ਦੇ 4 ਮੈਂਬਰ ਹਨ।

40 ਮੈਂਬਰੀ ਵਿਧਾਨ ਪ੍ਰੀਸ਼ਦ ਵਿਚ 4 ਨਾਮਜ਼ਦ ਮੈਂਬਰ ਵੀ ਹਨ, ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ. ਆਈ. ਐੱਮ. ਆਈ. ਐੱਮ.) ਦੇ 2, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਪੀ. ਆਰ. ਟੀ. ਯੂ. ਦੇ ਇਕ-ਇਕ ਅਤੇ ਇਕ ਆਜ਼ਾਦ ਮੈਂਬਰ ਵੀ ਹੈ, ਜਦਕਿ 2 ਸੀਟਾਂ ਖਾਲੀ ਹਨ। ਰੇਵੰਤ ਰੈੱਡੀ ਦੇ ਵੀਰਵਾਰ ਰਾਤ ਰਾਸ਼ਟਰੀ ਰਾਜਧਾਨੀ ਦੇ 2 ਦਿਨਾਂ ਦੌਰੇ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਇਹ ਮੈਂਬਰ ਕਾਂਗਰਸ ’ਚ ਸ਼ਾਮਲ ਹੋ ਗਏ।


Rakesh

Content Editor

Related News