ਰੱਖੜੀ ਵਾਲੇ ਦਿਨ ਭਰਾ ਦੀ ਹੋਈ ਮੌਤ, ਰੋਂਦੀ-ਕੁਰਲਾਉਂਦੀ ਭੈਣ ਨੇ ਆਖ਼ਰੀ ਵਾਰ ਗੁੱਟ ''ਤੇ ਬੰਨ੍ਹਿਆ ਪਿਆਰ
Thursday, Aug 31, 2023 - 03:39 PM (IST)
ਨੈਸ਼ਨਲ ਡੈਸਕ- ਭਰਾ-ਭੈਣ ਦਾ ਰਿਸ਼ਤਾ ਅਟੁੱਟ ਹੁੰਦਾ ਹੈ। ਹਰ ਭੈਣ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ ਪਰ ਰੱਖੜੀ ਮੌਕੇ ਇਕ ਭੈਣ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈ, ਜਦੋਂ ਭਰਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਭੈਣ ਨੇ ਕੰਬਦੇ ਹੱਥਾਂ ਨਾਲ ਆਖ਼ਰੀ ਵਾਲ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹੀ। ਇਹ ਭਾਵੁਕ ਪਲ ਵੇਖ ਕੇ ਆਲੇ-ਦੁਆਲੇ ਦੇ ਲੋਕ ਵੀ ਭਾਵੁਕ ਹੋ ਗਏ।
ਇਹ ਵੀ ਪੜ੍ਹੋ- ਉਡਦੇ ਜਹਾਜ਼ 'ਚ ਵਿਗੜੀ 2 ਸਾਲਾ ਬੱਚੀ ਦੀ ਸਿਹਤ, ਦਿੱਲੀ ਏਮਜ਼ ਦੇ ਡਾਕਟਰ ਬਣੇ 'ਮਸੀਹਾ', ਬਖਸ਼ੀ ਨਵੀਂ ਜ਼ਿੰਦਗੀ
ਇਹ ਮਾਮਲਾ ਤੇਲੰਗਾਨਾ ਦੇ ਪੇਡਦਪੱਲੀ ਦਾ ਹੈ, ਜਿੱਥੇ ਚੌਧਰੀ ਕਨਕੇਯਾ ਬਹੁਤ ਖੁਸ਼ ਸਨ। ਉਨ੍ਹਾਂ ਦੀ ਛੋਟੀ ਭੈਣ ਗੌਰੰਮਾ ਰੱਖੜੀ ਬੰਨ੍ਹਣ ਆਈ ਸੀ। ਭਰਾ ਕਨਕੇਯਾ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਰੋਂਦੀ ਭੈਣ ਨੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹੀ। ਭੈਣ ਦਾ ਭਰਾ ਪ੍ਰਤੀ ਪਿਆਰ ਵੇਖ ਕੇ ਪਿੰਡ ਵਾਲਿਆਂ ਦੇ ਹੰਝੂ ਨਿਕਲ ਆਏ। ਭੈਣ ਨੇ ਰੋਂਦੇ ਹੋਏ ਭਰਾ ਨੂੰ ਰੱਖੜੀ ਬੰਨ੍ਹ ਕੇ ਆਖ਼ਰੀ ਵਿਦਾਈ ਦਿੱਤੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਚੰਦਰਯਾਨ-3: ਇਸਰੋ ਨੇ ਦਿੱਤੀ ਵੱਡੀ ਖੁਸ਼ਖ਼ਬਰੀ, ਪ੍ਰਗਿਆਨ ਰੋਵਰ ਨੇ ਪਾਰ ਕੀਤੀ ਪਹਿਲੀ ਰੁਕਾਵਟ
ਭਰਾ ਦੀ ਮੌਤ ਮਗਰੋਂ ਘਰ ਵਿਚ ਕੋਹਰਾਮ ਮਚ ਗਿਆ। ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਦੀ ਉਡੀਕ ਕਰ ਰਹੀ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਪੂਰਾ ਪਰਿਵਾਰ ਸਦਮੇ ਵਿਚ ਹੈ। ਭਰਾ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਸੁੱਧ-ਬੁੱਧ ਗੁਆ ਬੈਠੀ ਭੈਣ ਭਰਾ ਚੌਧਰੀ ਕਨਕੇਯਾ ਕੋਲ ਆਈ ਅਤੇ ਆਖ਼ਰੀ ਵਾਰ ਰੱਖੜੀ ਬੰਨ੍ਹੀ। ਇਸ ਤੋਂ ਬਾਅਦ ਲਾਸ਼ ਨੂੰ ਅੰਤਿਮ ਸੰਸਕਾਰ ਲਈ ਲਿਜਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8