ਰਿਸ਼ਵਤ ਦੇਣ ਵਾਲਿਆਂ ਤੋਂ ਪਰੇਸ਼ਾਨ ਅਫ਼ਸਰ ਨੇ ਦਫ਼ਤਰ ''ਚ ਲਿਖਵਾਇਆ- ''ਮੈਂ ਈਮਾਨਦਾਰ ਹਾਂ''

11/20/2019 11:17:27 AM

ਕਰੀਮਨਗਰ— ਤੇਲੰਗਾਨਾ ਦੇ ਸਰਕਾਰੀ ਦਫ਼ਤਰ 'ਚ ਪ੍ਰਵੇਸ਼ ਕਰਦੇ ਹੀ ਸਾਹਮਣੇ ਲਿਖਿਆ ਮਿਲਦਾ ਹੈ 'ਆਈ ਐੱਮ ਅਨਕਰਪਟੇਡ' ਯਾਨੀ ਮੈਂ ਈਮਾਨਦਾਰ ਹਾਂ।'' ਅੱਗੇ ਕੁਰਸੀ 'ਤੇ ਬੈਠੇ ਹਨ ਐਡੀਸ਼ਨਲ ਡਿਵੀਜ਼ਨਲ ਇੰਜੀਨੀਅਰ (ਏ.ਡੀ.ਆਈ.) ਪੋਦੇਤੀ ਅਸ਼ੋਕ। ਦਰਅਸਲ, ਬਿਜਲੀ ਵਿਭਾਗ 'ਚ ਆਪਣਾ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਅਤੇ ਠੇਕੇਦਾਰਾਂ ਦੇ 'ਆਫ਼ਰ' ਤੋਂ ਪਰੇਸ਼ਾਨ ਹੋ ਕੇ ਕਰੀਮਨਗਰ 'ਚ ਤਾਇਨਾਤ ਅਸ਼ੋਕ ਨੇ ਇਹ ਅਨੋਖਾ ਤਰੀਕਾ ਅਪਣਾਇਆ ਹੈ।

ਉਨ੍ਹਾਂ ਨੇ ਠੇਕਦਾਰਾਂ ਅਤੇ ਆਮ ਲੋਕਾਂ ਨੂੰ ਸਮਝਾਇਆ ਕਿ ਉਹ ਨਾ ਰਿਸ਼ਵਤ ਲੈਂਦੇ ਹਨ, ਨਾ ਦਿੰਦੇ ਹਨ। ਜਦੋਂ ਲੋਕ ਉਨ੍ਹਾਂ ਨੂੰ ਰਿਸ਼ਵਤ ਦੇਣ 'ਚ ਅਸਫ਼ਲ ਰਹੇ ਤਾਂ ਪਰੇਸ਼ਾਨ ਕਰਨ ਲੱਗੇ। ਤੰਗ ਹੋ ਕੇ ਉਨ੍ਹਾਂ ਨੂੰ ਦਫ਼ਤਰ 'ਚ ਹੀ 40 ਦਿਨ ਪਹਿਲਾਂ ਕੰਧ 'ਤੇ ਇਹ ਲਿਖਵਾਉਣਾ ਪਿਆ। ਇਸ ਦੇ ਬਾਅਦ ਤੋਂ ਸਾਥੀ ਅਫ਼ਸਰ ਵੀ ਉਨ੍ਹਾਂ ਨੂੰ ਇਹ ਕਹਿ ਕੇ ਪਰੇਸ਼ਾਨ ਕਰ ਰਹੇ ਹਨ ਕਿ ਉਹ ਪੂਰੇ ਵਿਭਾਗ 'ਤੇ ਦੋਸ਼ ਲੱਗਾ ਰਹੇ ਹਨ।

ਅਸ਼ੋਕ ਦੇ ਇਸ ਕਦਮ ਨਾਲ ਵਿਭਾਗ ਦੇ ਭ੍ਰਿਸ਼ਟਾਚਾਰ ਅਫ਼ਸਰਾਂ 'ਚ ਹੜਕੰਪ ਹੈ। ਉਨ੍ਹਾਂ ਨੇ ਕਿਹਾ- 'ਮੈਂ ਬਚਪਨ ਤੋਂ ਹੀ ਭ੍ਰਿਸ਼ਟਾਚਾਰ ਵਿਰੁੱਧ ਰਿਹਾ ਹਾਂ। ਜੇਕਰ ਮੈਂ ਰਿਸ਼ਵਤ ਲਵਾਂਗਾ ਤਾਂ ਮੈਨੂੰ ਦੇਣੀ ਵੀ ਪਵੇਗੀ। ਇੱਥੇ ਬਿਜਲੀ ਵਿਭਾਗ 'ਚ ਖੂਬ ਭ੍ਰਿਸ਼ਟਾਚਾਰ ਹੈ। ਮੈਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਅਫ਼ਸਰਾਂ ਨੂੰ ਰਿਸ਼ਵਤ ਨਾ ਦੇਣ। ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਤਨਖਾਹ ਦਿੱਤੀ ਜਾਂਦੀ ਹੈ। ਜੇਕਰ ਤੁਹਾਡਾ ਕੰਮ ਨਹੀਂ ਹੁੰਦਾ ਹੈ ਤਾਂ ਉੱਚ ਅਧਿਕਾਰੀਆਂ ਨਾਲ ਸੰਪਰਕ ਕਰੋ ਜਾਂ ਮੀਡੀਆ 'ਚ ਜਾਓ ਪਰ ਰਿਸ਼ਵਤ ਨਾ ਦਿਓ।'' ਅਸ਼ੋਕ ਨੇ 2005 'ਚ ਅਸਿਸਟੈਂਟ ਇੰਜੀਨੀਅਰ ਦੇ ਰੂਪ 'ਚ ਨੌਕਰੀ ਜੁਆਇਨ ਕੀਤੀ ਸੀ। ਪਿਛਲੇ ਸਾਢੇ 3 ਸਾਲਾਂ 'ਚ ਉਹ ਏ.ਡੀ.ਈ. ਬਣੇ। ਇਸ ਦੇ ਬਾਅਦ ਤੋਂ ਉਨ੍ਹਾਂ ਦੇ ਕੋਲ ਫਾਈਲਾਂ ਅਤੇ ਹੋਰ ਬਿੱਲ ਪਾਸ ਕਰਨ ਲਈ ਰਿਸ਼ਵਤਖੋਰੀ ਦੇ ਆਫ਼ਰ ਆਉਣ ਲੱਗੇ।


DIsha

Content Editor

Related News