ਤੇਲੰਗਾਨਾ ’ਚ ਹੁਣ 2 ਤੋਂ ਵੱਧ ਬੱਚਿਆਂ ਵਾਲੇ ਵੀ ਲੜ ਸਕਣਗੇ ਚੋਣਾਂ, ਬਿੱਲ ਪਾਸ

Saturday, Jan 03, 2026 - 09:25 PM (IST)

ਤੇਲੰਗਾਨਾ ’ਚ ਹੁਣ 2 ਤੋਂ ਵੱਧ ਬੱਚਿਆਂ ਵਾਲੇ ਵੀ ਲੜ ਸਕਣਗੇ ਚੋਣਾਂ, ਬਿੱਲ ਪਾਸ

ਹੈਦਰਾਬਾਦ, (ਭਾਸ਼ਾ)- ਤੇਲੰਗਾਨਾ ਵਿਧਾਨ ਸਭਾ ਨੇ ਲੋਕਲ ਬਾਡੀਜ਼ ਚੋਣਾਂ ਲਈ ‘2 ਬੱਚਿਆਂ ਦੇ ਨਿਯਮ’ ਨੂੰ ਖ਼ਤਮ ਕਰਨ ਵਾਲਾ ਬਿੱਲ ਸ਼ਨੀਵਾਰ ਨੂੰ ਪਾਸ ਕਰ ਦਿੱਤਾ। ਇਸ ਨਿਯਮ ਤਹਿਤ 2 ਤੋਂ ਵੱਧ ਬੱਚਿਆਂ ਵਾਲਾ ਵਿਅਕਤੀ ਲੋਕਲ ਬਾਡੀਜ਼ ਚੋਣਾਂ ਲੜਨ ਲਈ ਅਯੋਗ ਹੋ ਜਾਂਦਾ ਸੀ।

ਪੰਚਾਇਤ ਰਾਜ ਮੰਤਰੀ ਦਾਨਸਾਰੀ ਅਨੁਸੂਇਆ ਸੀਤਾਕਾ ਨੇ ‘ਤੇਲੰਗਾਨਾ ਪੰਚਾਇਤ ਰਾਜ (ਸੋਧ) ਬਿੱਲ, 2026’ ਪੇਸ਼ ਕਰਦੇ ਹੋਏ ਕਿਹਾ ਕਿ 2 ਬੱਚਿਆਂ ਦਾ ਨਿਯਮ 1994 ’ਚ ਆਬਾਦੀ ਕੰਟਰੋਲ ਉਪਾਵਾਂ ਵਜੋਂ ਲਾਗੂ ਕੀਤਾ ਗਿਆ ਸੀ, ਤਾਂ ਜੋ ਆਬਾਦੀ ਧਮਾਕੇ ਨਾਲ ਜੁੜੀਆਂ ਖੁਰਾਕ ਸੁਰੱਖਿਆ, ਬੇਰੋਜ਼ਗਾਰੀ ਅਤੇ ਗਰੀਬੀ ਦੀਆਂ ਚੁਣੌਤੀਆਂ ਦਾ ਹੱਲ ਕੀਤਾ ਜਾ ਸਕੇ। ਸਰਕਾਰ ਨੇ 2 ਬੱਚਿਆਂ ਸਬੰਧੀ ਨਿਯਮ ਦੀ 30 ਸਾਲਾਂ ਬਾਅਦ ਆਬਾਦੀ ਨੀਤੀ ਦੀ ਸਮੀਖਿਆ ਕੀਤੀ ਹੈ।

ਮੰਤਰੀ ਨੇ ਕਿਹਾ ਕਿ ਤੇਲੰਗਾਨਾ ਦੇ ਪੇਂਡੂ ਖੇਤਰਾਂ ’ਚ ਜਣੇਪਾ ਦਰ 1.7 ਹੈ। ਉਨ੍ਹਾਂ ਕਿਹਾ ਕਿ ਜੇਕਰ ਜਣੇਪਾ ਦਰ 1.7 ’ਤੇ ਬਣੀ ਰਹੀ, ਤਾਂ ਇਸ ਨਾਲ ਤੇਲੰਗਾਨਾ ਦੇ ਹਿੱਤਾਂ ’ਤੇ ਮਾੜਾ ਅਸਰ ਪਵੇਗਾ। ਦਾਨਸਾਰੀ ਨੇ ਕਿਹਾ ਕਿ ਸਰਕਾਰ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਅਤੇ ਪੰਚਾਇਤ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਵਿਚਾਰਾਂ ਨੂੰ ਧਿਆਨ ’ਚ ਰੱਖਦੇ ਹੋਏ ਜਣੇਪਾ ਦਰ ਨੂੰ 2.1 ’ਤੇ ਰੱਖਣਾ ਜ਼ਰੂਰੀ ਸਮਝਿਆ ਹੈ।


author

Rakesh

Content Editor

Related News