ਤੇਲੰਗਾਨਾ ''ਚ ਵਣ ਵਿਭਾਗ ਦੇ 2 ਹੋਰ ਅਧਿਕਾਰੀਆਂ ਦੀ ਕੁੱਟਮਾਰ, ਸ਼ਿਕਾਇਤ ਦਰਜ
Tuesday, Jul 02, 2019 - 01:12 PM (IST)

ਹੈਦਰਾਬਾਦ—ਤੇਲੰਗਾਨਾ 'ਚ ਵਣ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਵਾਰ ਫਿਰ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਵਣ ਵਿਭਾਗ ਦੇ 2 ਕਰਮਚਾਰੀਆਂ ਨੇ ਭਦਰਾੜੀ ਕੋਥਾਗੁਡੇਮ ਜ਼ਿਲੇ ਦੇ ਗੁੰਜਲਲਾਪੜ ਪਿੰਡ 'ਚ ਕੁਝ ਲੋਕਾਂ ਨੂੰ ਟੈਰਕਟਰ ਨਾਲ ਜ਼ਮੀਨ ਵਾਹੁਣ ਤੋਂ ਰੋਕ ਦਿੱਤਾ ਸੀ। ਇਸ ਤੋਂ ਬਾਅਦ ਲੋਕਾਂ ਨੇ ਕਰਮਚਾਰੀਆਂ ਦੀ ਕੁੱਟ ਮਾਰ ਕੀਤੀ ਫਿਲਹਾਲ ਦੋਵੇ ਕਰਮਚਾਰੀਆਂ ਨੇ ਦੋਸ਼ੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਵੀ ਵਣ ਵਿਭਾਗ ਦੀ ਮਹਿਲਾ ਅਧਿਕਾਰੀ 'ਤੇ ਹਮਲਾ ਕੀਤਾ ਗਿਆ, ਜਿਸ 'ਚ ਉਹ ਜ਼ਖਮੀ ਹੋ ਗਈ। ਜ਼ਖਮੀ ਅਧਿਕਾਰੀ ਅਨੀਤਾ ਨੇ ਕਿਹਾ ਕਿ ਸੋਮਵਾਰ ਨੂੰ ਹਮਲਾਵਰਾਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਇਹ ਹਮਲਾ ਯੂਨੀਫਾਰਮ (ਵਰਦੀ) 'ਤੇ ਹੋਇਆ ਹੈ। ਉਨ੍ਹਾਂ ਨੇ ਕਿਹਾ, ''ਅਸੀਂ ਜਨਤਕ ਸੇਵਕ ਹਾਂ, ਅਸੀਂ ਆਪਣਾ ਕੰਮ ਕਰ ਰਹੇ ਸੀ, ਜੋ ਵੀ ਉਨ੍ਹਾਂ ਦਾ ਵਿਰੋਧੀ ਹੁੰਦਾ ਹੈ ਜਾਂ ਤਾਂ ਉਨ੍ਹਾਂ 'ਤੇ ਹਮਲਾ ਕੀਤਾ ਜਾਂਦਾ ਹੈ ਜਾਂ ਫਿਰ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਪਾਰਟੀ ਨੂੰ ਵਿਧਾਇਕ ਦੇ ਖਿਲਾਫ ਕਾਰਵਾਈ ਕਰਨੀ ਹੋਵੇਗੀ।''
ਦੱਸ ਦੇਈਏ ਕਿ ਸੱਤਾਧਾਰੀ ਟੀ. ਆਰ. ਐੱਸ. ਦੇ ਵਿਧਾਇਕ ਦੇ ਭਰਾ ਦੁਆਰਾ ਹਮਲਾ ਕੀਤਾ ਗਿਆ ਸੀ। ਇਸ ਮਾਮਲੇ 'ਤੇ ਕੇਂਦਰੀ ਵਣ ਮੰਤਰੀ ਪ੍ਰਕਾਸ ਜਵਾਡੇਕਰ ਨੇ ਤੇਲੰਗਾਨਾ 'ਚ ਵਣ ਵਿਭਾਗ ਦੇ ਇੱਕ ਅਧਿਕਾਰੀ 'ਤੇ ਐਤਵਾਰ ਨੂੰ ਹੋਏ ਕਥਿਤ ਤੌਰ 'ਤੇ ਹਮਲੇ ਦੀ ਸਖਤ ਨਿੰਦਿਆ ਕਰਦੇ ਹੋਏ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।