ਤੇਲੰਗਾਨਾ : ਮਲਿਕਾਰਜੁਨ ਖੜਗੇ ਨੇ ਜਾਰੀ ਕੀਤਾ ਕਾਂਗਰਸ ਦਾ ਮੈਨੀਫੈਸਟੋ

Saturday, Nov 18, 2023 - 11:22 AM (IST)

ਹੈਦਰਾਬਾਦ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ੁੱਕਰਵਾਰ ਨੂੰ ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤਾ, ਜਿਸ ਵਿਚ ਤੇਲੰਗਾਨਾ ਲਈ 6 ਗਾਰੰਟੀਆਂ ਅਤੇ ਕਈ ਐਲਾਨ ਸ਼ਾਮਲ ਹਨ। 42 ਸਫਿਆਂ ਦਾ ਮੈਨੀਫੈਸਟੋ ‘ਅਭੈ ਹਸਤਮ’ ਜਾਰੀ ਕਰਦਿਆਂ ਕਾਂਗਰਸ ਮੁਖੀ ਨੇ ਕਿਹਾ ਕਿ ਤੇਲੰਗਾਨਾ ਦੇ ਲੋਕਾਂ ਦਾ ਰੁਖ ਹੈ ਕਿ ਭਾਵੇਂ ਜੋ ਵੀ ਹੋਵੇ ਕਾਂਗਰਸ ਨੂੰ ਸੱਤਾ ਵਿਚ ਲਿਆਂਦਾ ਜਾਵੇ। ਕਾਂਗਰਸ ਦੀਆਂ 6 ਗਾਰੰਟੀਆਂ ਵਿਚ 30 ਨਵੰਬਰ ਦੀਆਂ ਚੋਣਾਂ ਤੋਂ ਬਾਅਦ ਸੂਬੇ ਵਿਚ ਸੱਤਾ ਵਿਚ ਆਉਣ ’ਤੇ ਔਰਤਾਂ ਨੂੰ 2,500 ਰੁਪਏ ਪ੍ਰਤੀ ਮਹੀਨਾ ਅਤੇ 500 ਰੁਪਏ ਵਿਚ ਗੈਸ ਸਿਲੰਡਰ ਦੇ ਨਾਲ-ਨਾਲ ਸਾਰੇ ਘਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਵੀ ਸ਼ਾਮਲ ਹੈ। ‘ਰਾਯਤੂ ਭਰੋਸਾ’ ਤਹਿਤ ਪਾਰਟੀ ਨੇ ਹਰੇਕ ਸਾਲ ਕਿਸਾਨਾਂ ਨੂੰ 15,000 ਰੁਪਏ ਦੀ ਨਿਵੇਸ਼ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ, ਜਦਕਿ ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ 12,000 ਰੁਪਏ ਦਿੱਤੇ ਜਾਣਗੇ। 

ਇਹ ਵੀ ਪੜ੍ਹੋ : ਉੱਤਰਕਾਸ਼ੀ ਹਾਦਸਾ : 72 ਘੰਟਿਆਂ ਤੋਂ ਸੁਰੰਗ 'ਚ ਫਸੀਆਂ 40 ਜ਼ਿੰਦਗੀਆਂ ਨੂੰ ਬਚਾਉਣ ਦੀ ਜੰਗ ਜਾਰੀ

ਚੇਯੂਤਾ ਦੇ ਤਹਿਤ, ਯੋਗ ਲਾਭਪਾਤਰੀਆਂ ਨੂੰ 4,000 ਰੁਪਏ ਦੀ ਸਮਾਜਿਕ ਪੈਨਸ਼ਨ ਅਤੇ 10 ਲੱਖ ਰੁਪਏ ਦਾ ਸਿਹਤ ਬੀਮਾ ਦੇਣ ਦਾ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਕਰਨਾਟਕ ਵਿਚ ਦਿੱਤਾ ਹੈ ਅਤੇ ਇਨ੍ਹਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਬੱਸਾਂ ਵਿਚ ਮੁਫਤ ਸਫਰ ਸਕੀਮ ਕਾਰਨ ਔਰਤਾਂ ਵੱਖ-ਵੱਖ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ’ਤੇ ਜਾ ਰਹੀਆਂ ਹਨ। ਅਸੀਂ ਤੇਲੰਗਾਨਾ ਨੂੰ ਦਿੱਤੀਆਂ ਸਾਰੀਆਂ 6 ਗਾਰੰਟੀਆਂ ਨੂੰ ਲਾਗੂ ਕਰਾਂਗੇ। ਖੜਗੇ ਨੇ ਕਿਹਾ ਕਿ ਮੈਨੀਫੈਸਟੋ ਸਾਡੇ ਲਈ ਗੀਤਾ, ਕੁਰਾਨ ਅਤੇ ਬਾਈਬਲ ਵਾਂਗ ਹੈ। ਅਸੀਂ ਇਸ ਨੂੰ ਲਾਗੂ ਕਰਾਂਗੇ। ਉਨ੍ਹਾਂ ਕਿਹਾ ਕਿ ਪਹਿਲੀ ਕੈਬਨਿਟ ਮੀਟਿੰਗ ਵਿਚ ਸਾਰੀਆਂ 6 ਗਾਰੰਟੀਆਂ ਪਾਸ ਕਰ ਦਿੱਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ’ਤੇ ਚੁਟਕੀ ਲੈਂਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅੱਜ ਮੈਂ ਚੁਣੌਤੀ ਦੇ ਸਕਦਾ ਹਾਂ ਅਤੇ ਕਹਿ ਸਕਦਾ ਹਾਂ ਕਿ ਮੋਦੀ ਤੇ ਕੇ. ਸੀ. ਆਰ. ਅਸੀਂ ਮਿਲ ਕੇ ਜੋ ਵੀ ਕੋਸ਼ਿਸ਼ ਕਰ ਲੈਣ, ਕਾਂਗਰਸ ਸੱਤਾ ਵਿਚ ਜ਼ਰੂਰ ਆਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News