ਈ.ਡੀ ਕੱਸ ਸਕਦੀ ਹੈ ਤੇਜਸਵੀ-ਤੇਜਪ੍ਰਤਾਪ 'ਤੇ ਸ਼ਿਕੰਜਾ

Wednesday, Dec 27, 2017 - 04:42 PM (IST)

ਈ.ਡੀ ਕੱਸ ਸਕਦੀ ਹੈ ਤੇਜਸਵੀ-ਤੇਜਪ੍ਰਤਾਪ 'ਤੇ ਸ਼ਿਕੰਜਾ

ਪਟਨਾ— ਬਿਹਾਰ ਦੇ ਮੁਖੀ ਵਿਰੋਧੀ ਧਿਰ ਰਾਜਦ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ। ਇਕ ਪਾਸੇ ਜਿੱਥੇ ਚਾਰਾ ਘੱਪਲਾ ਮਾਮਲੇ 'ਚ ਲਾਲੂ ਪ੍ਰਸਾਦ ਨੂੰ ਜੇਲ ਭੇਜ ਦਿੱਤਾ ਗਿਆ ਹੈ, ਉਥੇ ਹੀ ਦੂਜੇ ਪਾਸੇ ਲਾਲੂ ਦੇ ਜੇਲ ਜਾਂਦੇ ਹੀ ਏਜੰਸੀਆਂ ਨੇ ਉਨ੍ਹਾਂ ਦੇ ਬੇਟਿਆਂ 'ਤੇ ਬੇਨਾਮੀ ਸੰਪਤੀ ਨੂੰ ਲੈ ਕੇ ਜਾਂਚ ਤੇਜ਼ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਲਾਲੂ ਪ੍ਰਸਾਦ ਯਾਦਵ ਦੇ ਦੋਹੇਂ ਬੇਟੇ ਤੇਜਸਵੀ ਅਤੇ ਤੇਜ ਪ੍ਰਤਾਪ ਯਾਦਵ ਨੂੰ ਇਕ ਵਿਧਾਇਕ ਵੱਲੋਂ ਸੌਂਪੀ ਗਈ ਬੇਨਾਮੀ ਸੰਪਤੀ ਨੂੰ ਲੈ ਕੇ ਈ.ਡੀ ਨੋਟਿਸ ਥਮਾਉਣ ਦੀ ਤਿਆਰੀ 'ਚ ਹੈ। ਪਹਿਲੇ ਵੀ ਜਾਂਚ ਏਜੰਸੀਆਂ ਬੇਨਾਮੀ ਸੰਪਤੀਆਂ ਨੂੰ ਲੈ ਕੇ ਲਾਲੂ ਦੇ ਬੇਟਿਆਂ 'ਤੇ ਸ਼ਿਕੰਜਾ ਕੱਸਦੀ ਆ ਰਹੀ ਹੈ। ਈ.ਡੀ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
ਈ.ਡੀ ਦਾ ਕਹਿਣਾ ਹੈ ਕਿ ਕੋਈ ਵੀ ਬਿਨਾਂ ਕਾਰਨ ਆਪਣੀ ਕਰੋੜਾਂ ਦੀ ਸੰਪਤੀ ਨੂੰ ਕਿਸੇ ਦੇ ਨਾਮ ਨਹੀਂ ਕਰ ਸਕਦਾ ਹੈ। ਮਾਮਲੇ ਦੀ ਜਾਂਚ ਦੇ ਬਾਅਦ ਲਾਲੂ ਦੇ ਬੇਟਿਆਂ ਖਿਲਾਫ ਈ.ਡੀ ਨੋਟਿਸ ਜਾਰੀ ਕਰ ਸਕਦੀ ਹੈ।


Related News