ਤੇਜਸਵੀ ਦਾ ਪਲਟਵਾਰ, ਘੱਪਲਿਆਂ ''ਤੇ ਚੁੱਪ ਰਹਿਣਾ ਹੀ ਸਭ ਤੋਂ ਵੱਡਾ ਘੱਪਲਾ

Friday, Dec 01, 2017 - 12:58 PM (IST)

ਤੇਜਸਵੀ ਦਾ ਪਲਟਵਾਰ, ਘੱਪਲਿਆਂ ''ਤੇ ਚੁੱਪ ਰਹਿਣਾ ਹੀ ਸਭ ਤੋਂ ਵੱਡਾ ਘੱਪਲਾ

ਪਟਨਾ— ਬਿਹਾਰ ਦੀ ਰਾਜਨੀਤੀ 'ਚ ਟਵੀਟ ਵੱਲੋਂ ਇਕ ਦੂਜੇ 'ਤੇ ਦੋਸ਼ ਲਗਾਉਣ ਦਾ ਸਿਲਸਿਲਾ ਜਾਰੀ ਹੈ। ਮੁੱਖਮੰਤਰੀ ਨਿਤੀਸ਼ ਕੁਮਾਰ ਨੇ ਚੌਥੀ ਵਾਰ ਟਵੀਟ ਕਰਦੇ ਹੋਏ ਲਾਲੂ ਪ੍ਰਸਾਦ ਯਾਦਵ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੇ ਟਵੀਟ 'ਤੇ ਪਲਟਵਾਰ ਕਰਦੇ ਹੋਏ ਲਾਲੂ ਦੇ ਬੇਟੇ ਤੇਜਵਸੀ ਯਾਦਵ ਨੇ ਮੁੱਖਮੰਤਰੀ 'ਤੇ ਹਮਲਾ ਬੋਲਿਆ ਹੈ।


ਤੇਜਸਵੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਘੱਪਲਿਆਂ 'ਤੇ ਚੁੱਪ ਰਹਿਣਾ ਹੀ ਸਭ ਤੋਂ ਵੱਡਾ ਘੱਪਲਾ ਹੈ ਅਤੇ ਛੋਟੇ ਕਰਮਚਾਰੀਆਂ ਨੂੰ ਹੀ ਬਲੀ ਬਣਾਉਣ ਵੱਡੀ ਕਾਰਵਾਈ ਹੈ। 
ਤੇਜਵਸੀ ਦਾ ਟਵੀਟ ਵਾਰ ਇੱਥੇ ਹੀ ਨਹੀਂ ਰੁੱਕਿਆ, ਇਸ ਦੇ ਬਾਅਦ ਉਨ੍ਹਾਂ ਨੇ ਲਿਖਿਆ ਕਿ ਮੁੱਖਮੰਤਰੀ ਘੱਪਲਿਆਂ 'ਤੇ ਆਪਣਾ ਮੂੰਹ ਕਿਉਂ ਨਹੀਂ ਖੋਲਦੇ? ਉਨ੍ਹਾਂ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਮੁੱਖਮੰਤਰੀ ਨੂੰ ਛੁਪਣਾ ਨਹੀਂ ਚਾਹੀਦਾ ਕਿਉਂਕਿ ਜਨਤਾ ਜਵਾਬ ਮੰਗ ਰਹੀ ਹੈ।

 


Related News