ਤੇਜਸਵੀ ਦੇ ਭਾਸ਼ਣ ਦੌਰਾਨ ਸਟੇਜ ਨਾਲ ਟਕਰਾਇਆ ਡਰੋਨ
Monday, Jun 30, 2025 - 12:44 PM (IST)
 
            
            ਪਟਨਾ- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਤੇਜਸਵੀ ਯਾਦਵ ਦੇ ਭਾਸ਼ਣ ਦੌਰਾਨ ਇਕ ਡਰੋਨ ਸਟੇਜ ਨਾਲ ਟਕਰਾਅ ਗਿਆ ਪਰ ਉਨ੍ਹਾਂ ਤੁਰੰਤ ਝੁਕ ਕੇ ਆਪਣੇ ਆਪ ਨੂੰ ਬਚਾਅ ਲਿਆ। ਇਹ ਘਟਨਾ ਐਤਵਾਰ ਉਸ ਸਮੇਂ ਵਾਪਰੀ ਜਦੋਂ ਸਾਬਕਾ ਉਪ ਮੁੱਖ ਮੰਤਰੀ ਇੱਥੇ ਇਤਿਹਾਸਕ ਗਾਂਧੀ ਮੈਦਾਨ ’ਚ ‘ਵਕਫ਼ ਬਚਾਓ, ਸੰਵਿਧਾਨ ਬਚਾਓ’ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਇਹ ਵੀ ਪੜ੍ਹੋ : ''ਪਾਪਾ ਮੈਂ ਮੀਂਹ 'ਚ ਨਹਾਉਣਾ...'', ਸੁਣ ਪਿਓ ਨੇ ਪੁੱਤ ਨਾਲ ਜੋ ਕੀਤਾ, ਸੁਣ ਰਹਿ ਜਾਓਗੇ ਹੱਕੇ-ਬੱਕੇ
ਪਟਨਾ ਦੇ ਪੁਲਸ ਸੁਪਰਡੈਂਟ (ਕੇਂਦਰੀ) ਦੀਕਸ਼ਾ ਨੇ ਕਿਹਾ ਕਿ ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ। ਇਹ ਇਕ ਪਾਬੰਦੀਸ਼ੁਦਾ ਖੇਤਰ ਸੀ ਤੇ ਉੱਥੇ ਅਜਿਹੀ ਕੋਈ ਚੀਜ਼ ਨਹੀਂ ਆਉਣੀ ਚਾਹੀਦੀ ਸੀ। ਜਦੋਂ ਰੈਲੀ ਚੱਲ ਰਹੀ ਸੀ ਤਾਂ ਪੁਲਸ ਦੀ ਟੀਮ ਭੀੜ ਨੂੰ ਸੰਭਾਲਣ ’ਚ ਰੁੱਝੀ ਹੋਈ ਸੀ। ਮਾਮਲੇ ਦੀ ਯਕੀਨੀ ਤੌਰ ’ਤੇ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            