ਭਾਜਪਾ ਨੌਜਵਾਨਾਂ ਦਾ ਧਿਆਨ ਭੜਕਾਉਣ ਲਈ ਹਿੰਸਾ ਭੜਕਾ ਰਹੀ ਹੈ : ਤੇਜਸਵੀ ਯਾਦਵ

Friday, Mar 30, 2018 - 04:10 PM (IST)

ਪਟਨਾ— ਸੰਪਰਦਾਇਕ ਹਿੰਸਾ ਦੀ ਅੱਗ 'ਚ ਝੁਲਸ ਰਹੇ ਬਿਹਾਰ ਨੂੰ ਲੈ ਕੇ ਆਰ.ਜੇ.ਡੀ. ਨੇਤਾ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਭਾਜਪਾ ਅਤੇ ਆਰ.ਐੈੱਸ.ਐੈੱਸ. 'ਤੇ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਨੌਜਵਾਨਾਂ ਦਾ ਧਿਆਨ ਭੜਕਾਉਣ ਲਈ ਹਿੰਸਾ ਭੜਕਾ ਰਹੀ ਹੈ। ਇਸ ਨਾਲ ਹੀ ਤੇਜਸਵੀ ਨੇ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੈੱਸ.ਐੈੱਸ.) ਦੇ ਸਰਸੰਘਚਾਲਕ ਮੋਹਨ ਭਾਗਵਤ ਦੇ ਹਾਲ ਹੀ 'ਚ ਹੋਏ ਬਿਹਾਰ ਦੌਰੇ 'ਤੇ ਵੀ ਸਵਾਲ ਚੁੱਕੇ ਹਨ।


ਤੇਜਸਵੀ ਨੇ ਟਵਿੱਟਰ 'ਤੇ ਆਪਣੇ ਆਫੀਸ਼ੀਅਲ ਅਕਾਉਂਟ 'ਤੇ ਲਿਖਿਆ, ''ਅਸੀਂ ਨੌਜਵਾਨਾਂ ਨੂੰ ਨੌਕਰੀ ਅਤੇ ਬੇਰੁਜ਼ਗਾਰੀ ਨੂੰ ਰੁਜ਼ਗਾਰ ਦੀ ਗੱਲ ਕਰਦੇ ਹਨ ਤਾਂ ਭਾਜਪਾ ਧਿਆਨ ਭੜਕਾਉਣ ਲਈ ਹਿੰਸਾ ਭੜਕਾਉਂਦੀ ਹੈ।''
ਉਨ੍ਹਾਂ ਨੇ ਲਿਖਿਆ, ''ਮੋਦੀ ਜੀ ਦੱਸਣ ਭਾਜਪਾ ਦੇ ਘੋਸ਼ਣਾ ਪੱਤਰ ਦੇ ਕਿੰਨੇ ਵਾਅਦੇ ਪੂਰੇ ਕੀਤੇ ਹਨ? ਨੌਜਵਾਨਾਂ ਨਾਲ ਵਿਸ਼ਾਵਸ਼ਘਾਤ ਕਿਉਂ ਕੀਤਾ? ਦੱਸਣ ਕਿ ਪੱਛਮੀ ਬੰਗਾਲ, ਬਿਹਾਰ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸੰਪਰਦਾਇਕ ਝੜਪ ਦੀਆਂ ਖ਼ਬਰਾਂ ਆ ਰਹੀਆਂ ਹਨ।''


ਤੇਜਸਵੀ ਯਾਦਵ ਨੇ ਬਿਹਾਰ 'ਚ ਹਿੰਸਾ ਨੂੰ ਲੈ ਕੇ ਆਰ.ਐੈੱਸ.ਐੈੱਸ. 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ, ''ਮੋਹਨ ਭਗਵਤ ਹਾਲ ਹੀ 'ਚ 14 ਦਿਨ ਲਈ ਬਿਹਾਰ ਆਏ ਸਨ। ਇਨ੍ਹਾਂ 14 ਦਿਨਾਂ 'ਚ ਉਨ੍ਹਾਂ ਨੇ ਇਸ ਗੱਲ ਦੀ ਟ੍ਰੇਨਿੰਗ ਦਿੱਤੀ ਕਿ ਰਾਮਨੌਮੀ ਦੌਰਾਨ ਕਿਵੇਂ ਹਿੰਸਾ ਨੂੰ ਭੜਕਾਉਣਾ ਹੈ। ਹੁਣ ਲੋਕਾਂ ਨੂੰ ਉਨ੍ਹਾਂ ਦੇ ਬਿਹਾਰ ਦੌਰੇ ਦਾ ਇਰਾਦਾ ਸਮਝ 'ਚ ਆ ਰਿਹੈ ਹੈ।
ਰਾਮਨੌਮੀ ਦੇ ਜਲੂਸ ਦੌਰਾਨ ਭੜਕੀ ਹਿੰਸਾ
ਦੱਸਣਾ ਚਾਹੁੰਦੇ ਹਾਂ ਕਿ ਸੋਮਵਾਰ ਨੂੰ ਰਾਮਨੌਮੀ ਦੇ ਜਲੂਸ ਦੌਰਾਨ ਔਰੰਗਾਬਾਦ 'ਚ ਵੀ ਹਿੰਸਾ ਭੜਕ ਗਈ ਸੀ। ਰਾਮਨੌਮੀ ਦਾ ਜਲੂਸ ਜਦੋਂ ਸ਼ਹਿਰ ਦੇ ਜਾਮਾ ਮਸਜਿਦ ਇਲਾਕੇ ਤੋਂ ਨਿਕਲ ਰਿਹਾ ਸੀ ਤਾਂ ਦੋਸ਼ ਹੈ ਕਿ ਕੁਝ ਲੋਕਾਂ ਨੇ ਜਲੂਸ 'ਚ ਲਾਊਡਸਪੀਕਰ ਤੇਜ ਵਜਾਉਣ ਦਾ ਇਕ ਭਾਈਚਾਰੇ ਵੱਲੋਂ ਵਿਰੋਧ ਕੀਤੇ ਜਾਣ 'ਤੇ ਹਿੰਸਾ ਭੜਕ ਉਠੀ ਸੀ। ਦੋਸ਼ ਹੈ ਕਿ ਇਸ ਜਲੂਸ ਦੀ ਅਗਵਾਈ ਭਾਜਪਾ ਨੇਤਾ ਅਸ਼ਵਨੀ ਚੌਬੇ ਕਰ ਰਹੇ ਸਨ।


Related News