ਭਾਜਪਾ ਅਤੇ ਮਾਂਝੀ ਤੋਂ ਕਿਸ ਨੇ ਛੁਡਾਇਆ ਹੱਥ ਨਿਤੀਸ਼ ਦੱਸਣ : ਤੇਜਸਵੀ

Wednesday, Dec 06, 2017 - 12:28 PM (IST)

ਪਟਨਾ— ਮਹਾਗਠਜੋੜ ਤੋਂ ਵੱਖਰੇ ਹੋਣ ਨੂੰ ਲੈ ਕੇ ਮੁੱਖ ਮੰਤਰੀ ਦੇ ਬਿਆਨ 'ਤੇ ਵਿਰੋਧੀ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਨਿਤੀਸ਼ ਕੁਮਾਰ 'ਤੇ ਕਰਾਰਾ ਤੰਜ ਕੱਸਦੇ ਹੋਏ ਕਿਹਾ ਹੈ ਕਿ ਨਿਤੀਸ਼ ਕੁਮਾਰ ਨੂੰ ਚਾਹੀਦਾ ਕਿ ਭਾਜਪਾ ਤੋਂ ਕਿਸੇ ਨੇ ਹੱਥ ਛੁਡਾਇਆ। ਜੀਤਨਰਾਮ ਮਾਂਝੀ ਤੋਂ ਕਿਸੇ ਨੇ ਹੱਥ ਛੁਡਾਇਆ ਹੈ।
ਭਾਜਪਾ ਤੋਂ ਵੱਖਰੇ ਹੋਣ ਬਾਰੇ 'ਚ ਉਨ੍ਹਾਂ ਨੂੰ ਦੱਸਣਾ ਚਾਹੀਦਾ ਕਿ ਭਾਜਪਾ ਨੇ ਨਿਤੀਸ਼ ਕੁਮਾਰ ਨੇ ਕਿਸ ਨੂੰ ਧੋਖਾ ਦਿੱਤਾ। ਤੇਜਸਵੀ ਨੇ ਕਿਹਾ ਹੈ ਕਿ ਮਹਾਗਠਜੋੜ ਤੋਂ ਵੱਖ ਹੋਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਉਨ੍ਹਾਂ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ।
ਤੇਜਸਵੀ ਯਾਦਵ ਨੇ ਨਿਤੀਸ਼ 'ਤੇ ਹੱਲਾ ਬੋਲਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਲਾਲੂ ਪ੍ਰਸਾਦ ਯਾਦਵ ਦਾ ਧੰਨਵਾਦ ਕਰਨਾ ਚਾਹੀਦਾ ਕਿ ਉਹ ਉਨ੍ਹਾਂ ਦੇ ਕਰਕੇ ਸੱਤਾ 'ਚ ਆਏ। ਲਾਲੂ ਪ੍ਰਸਾਦ ਯਾਦਵ ਨੇ ਉਨ੍ਹਾਂ 'ਤੇ ਭਰੋਸਾ ਕੀਤਾ ਪਰ ਉਨ੍ਹਾਂ ਦੇ ਪਰਿਵਾਰ 'ਤੇ ਚੱਲ ਰਹੇ ਕੇਸ ਦਾ ਬਹਾਨਾ ਬਣਾ ਕੇ ਗਠਜੋੜ ਤੋੜ ਦਿੱਤਾ। 
ਨੇਤਾ ਵਿਰੋਧੀ ਧਿਰ ਦਾ ਕਹਿਣਾ ਹੈ ਕਿ 4 ਸਾਲ ਤੋਂ ਸੂਬੇ 'ਚ ਚਾਰ ਸਰਕਾਰਾਂ ਬਣੀਆਂ ਅਤੇ ਵਿਕਾਸ ਬਿਲਕੁਲ ਠੱਪ ਹੋ ਗਿਆ। ਨਿਤੀਸ਼ ਕੁਮਾਰ ਨੇ ਇਸ ਦਾ ਜਿੰਮੇਵਾਰ ਕਦੀ ਭਾਜਪਾ ਨੂੰ, ਕਦੀ ਮਾਂਝੀ ਅਤੇ ਕਦੇ ਉਨ੍ਹਾਂ ਨੂੰ ਠਹਿਰਾਇਆ ਜਾਂਦਾ ਹੈ।


Related News