ਚਾਰਾ ਘੁਟਾਲਾ : ਫੈਸਲੇ ਤੋਂ ਬਾਅਦ ਤੇਜਸਵੀ ਬੋਲੇ, ''''ਲਾਲੂ ਜੀ ਦੀ ਜਾਨ ਨੂੰ ਹੈ ਖਤਰਾ''''

Saturday, Mar 24, 2018 - 05:25 PM (IST)

ਪਟਨਾ— ਚਾਰਾ ਘੁਟਾਲੇ ਦੇ ਚੌਥੇ ਮਾਮਲੇ 'ਚ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਸੱਤ-ਸੱਤ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਬੇਟੇ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਕਿ ਉਹ ਇਸ ਫੈਸਲੇ ਦੇ ਖਿਲਾਫ ਹਾਈ ਕੋਰਟ 'ਚ ਅਪੀਲ ਕਰਨਗੇ। ਤੇਜਸਵੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਦੀ ਜਾਨ ਨੂੰ ਖਤਰਾ ਹੈ ਅਤੇ ਆਰ.ਜੇ.ਡੀ. ਪ੍ਰਧਾਨ ਦੇ ਖਿਲਾਫ ਭਾਜਪਾ ਸਾਜਿਸ਼ ਰਚੀ ਜਾ ਰਹੀ ਹੈ।
ਪਟਨਾ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਤੇਜਸਵੀ ਨੇ ਕਿਹਾ, ''ਅਸੀਂ ਇਸ ਫੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦੇਵਾਂਗੇ ਅਤੇ ਚਾਰਾਂ ਫੈਸਲਿਆਂ ਨੂੰ ਪੜਨ ਦੇ ਬਾਅਦ ਇਸ ਤੇ ਕਾਨੂੰਨੀ ਕਾਰਵਾਈ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਮੈਨੂੰ ਸ਼ੱਕ ਹੈ ਕਿ ਹੁਣ ਲਾਲੂ ਜੀ ਦੀ ਜਾਨ ਨੂੰ ਖਤਰਾ ਹੈ ਅਤੇ ਭਾਜਪਾ ਇਸ ਦੀ ਸਾਜਿਸ਼ ਰਚ ਰਹੀ ਹੈ।''


ਗਿਰੀਰਾਜ ਸਿੰਘ ਬੋਲੇ, ''ਜੈਸੀ ਕਰਨੀ ਵੈਸੀ ਭਰਨੀ''
ਇਸ ਨਾਲ ਲਾਲੂ 'ਤੇ ਸੀ.ਬੀ.ਆਈ. ਅਦਾਲਤ ਦੇ ਫੈਸਲੇ ਤੋਂ ਬਾਅਦ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਆਪਣੀ ਪ੍ਰਕਿਰਿਆ 'ਚ ਕਿਹਾ, ''ਕਾਨੂੰਨ ਆਪਣਾ ਕੰਮ ਕਰਦਾ ਹੈ ਅਤੇ ਮੈਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਇਹ ਕਿਸੇ ਪਾਰਟੀ ਦਾ ਫੈਸਲਾ ਨਹੀਂ ਹੈ, ਜੈਸੀ ਕਰਨੀ ਵੈਸੀ ਭਰਨੀ।''


ਲਾਲੂ 'ਤੇ 60 ਲੱਖ ਰੁਪਏ ਦਾ ਜੁਰਮਾਨਾ ਵੀ ਲੱਗਿਆ
ਦੱਸਣਾ ਚਾਹੁੰਦੇ ਹਾਂ ਕਿ ਆਰ.ਜੇ.ਡੀ. ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲੇ ਨਾਲ ਜੁੜੇ ਚੌਥੇ ਮਾਮਲੇ 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 7-7 ਸਾਲ ਦੀ ਸਜ਼ਾ ਸੁਣਾਈ ਹੈ। ਇਸ ਨਾਲ ਹੀ ਲਾਲੂ 'ਤੇ 60 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਹਾਲਾਂਕਿ ਸਜ਼ਾ 'ਤੇ ਸਸਪੇਂਸ ਬਣਿਆ ਹੋਇਆ ਹੈ ਕਿ ਇਹ ਸਜ਼ਾ ਇਕੱਠੀ ਕੱਟਣੀ ਹੋਵੇਗੀ ਜਾਂ ਵੱਖ-ਵੱਖ। ਵਕੀਲਾਂ ਦਾ ਕਹਿਣਾ ਹੈ ਕਿ ਫੈਸਲੇ ਦੀ ਕਾਪੀ ਮਿਲਣ ਤੋਂ ਬਾਅਦ ਹੀ ਇਹ ਸਾਫ ਹੋ ਪਾਵੇਗਾ। ਇਸ ਨਾਲ ਹੀ ਦੁਮਕਾ ਕੋਸ਼ਾਗਾਰ ਤੋਂ 3.13 ਕਰੋੜ ਰੁਪਏ ਦੀ ਗੈਰ ਨਿਕਾਸੀ ਨਾਲ ਜੁੜੇ ਮਾਮਲੇ 'ਚ ਲਾਲੂ ਨੂੰ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ।


Related News