ਤੇਜਸਵੀ ਯਾਦਵ ਦੇ ਕਾਫਲੇ ਦੀ ਗੱਡੀ ਹੋਈ ਹਾਦਸਾਗ੍ਰਸਤ, ਡਰਾਈਵਰ ਦੀ ਮੌਤ, 8 ਜਵਾਨ ਜ਼ਖ਼ਮੀ
Tuesday, Feb 27, 2024 - 04:50 AM (IST)
ਨੈਸ਼ਨਲ ਡੈਸਕ - ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਇਨ੍ਹੀਂ ਦਿਨੀਂ ਜਨ ਵਿਸ਼ਵਾਸ ਯਾਤਰਾ 'ਚ ਰੁੱਝੇ ਹੋਏ ਹਨ। ਉਨ੍ਹਾਂ ਦੀ ਜਨ ਵਿਸ਼ਵਾਸ ਯਾਤਰਾ ਦੌਰਾਨ ਸੋਮਵਾਰ ਦੇਰ ਰਾਤ ਉਨ੍ਹਾਂ ਦੇ ਕਾਫਲੇ ਦੀ ਇਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ ਜਦਕਿ ਅੱਠ ਤੋਂ ਵੱਧ ਜਵਾਨ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ - 2040 ਤੱਕ ਚੰਨ 'ਤੇ ਕਦਮ ਰੱਖਣਗੇ ਭਾਰਤੀ!, ਇਸਰੋ ਮੁਖੀ ਨੇ ਜਤਾਈ ਉਮੀਦ
ਇਹ ਹਾਦਸਾ ਪੂਰਨੀਆ ਦੇ ਬਿਲੌਰੀ ਪੈਨੋਰਮਾ ਹਾਈਟ ਨੇੜੇ ਵਾਪਰਿਆ। ਤੇਜਸਵੀ ਯਾਦਵ ਦੇ ਜਨ ਵਿਸ਼ਵਾਸ ਯਾਤਰਾ ਦੇ ਕਾਫਲੇ ਦੀ ਇੱਕ ਕਾਰ ਬੇਕਾਬੂ ਹੋ ਗਈ, ਡਿਵਾਈਡਰ ਤੋੜ ਕੇ ਦੂਜੀ ਲੇਨ ਵਿੱਚ ਜਾ ਰਹੀ ਇੱਕ ਕਾਰ ਨਾਲ ਟਕਰਾ ਗਈ। ਇਸ ਕਾਰ ਵਿੱਚ ਸਵਾਰ ਤਿੰਨ ਹੋਰ ਵਿਅਕਤੀ ਵੀ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ - ਸਿਸੋਦੀਆ ਨੂੰ PMLA ਕਾਰਨ ਨਹੀਂ ਮਿਲੀ ਜ਼ਮਾਨਤ: ਆਤਿਸ਼ੀ
ਤੁਹਾਨੂੰ ਦੱਸ ਦੇਈਏ ਕਿ ਤੇਜਸਵੀ ਯਾਦਵ ਦੀ ਜਨ ਵਿਸ਼ਵਾਸ ਯਾਤਰਾ ਦਾ ਦੂਜਾ ਪੜਾਅ 25 ਫਰਵਰੀ ਤੋਂ ਸ਼ੁਰੂ ਹੋਇਆ ਸੀ ਅਤੇ ਇਹ 28 ਫਰਵਰੀ ਨੂੰ ਸਮਾਪਤ ਹੋਵੇਗਾ। ਦੂਜੇ ਪੜਾਅ ਤਹਿਤ ਕਰੀਬ 1400 ਕਿਲੋਮੀਟਰ ਦਾ ਰੋਡ ਸ਼ੋਅ ਹੋਵੇਗਾ।
ਇਹ ਵੀ ਪੜ੍ਹੋ - ਪੰਜਾਬ 'ਚ ਆਇਆ ਭੂਚਾਲ, ਇਨ੍ਹਾਂ ਜ਼ਿਲ੍ਹਿਆਂ 'ਚ ਮਹਿਸੂਸ ਕੀਤੇ ਗਏ ਝਟਕੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e